ਨੋਇਡਾ: ਸ਼ਹਿਰ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। 8 ਮਹੀਨੇ ਦੇ ਬੱਚੇ ਦੀ ਡੀਜ਼ਲ ਪੀਣ ਨਾਲ ਮੌਤ ਹੋ ਗਈ ਹੈ। 4 ਸਾਲ ਦੀ ਬੱਚੀ ਨੇ ਗਲਤੀ ਨਾਲ ਆਪਣੇ ਛੋਟੇ ਭਰਾ ਨੂੰ ਪਾਣੀ ਦੀ ਬਜਾਏ ਬੋਤਲ 'ਚ ਰੱਖਿਆ ਡੀਜ਼ਲ ਦੇ ਦਿੱਤਾ। ਇਹ ਹਾਦਸਾ ਨੋਇਡਾ ਦੇ ਛਿਜਰਸੀ ਦਾ ਹੈ। ਡੀਜ਼ਲ ਪੀਣ ਤੋਂ ਥੋੜ੍ਹੀ ਦੇਰ ਬਾਅਦ ਬੱਚੇ ਦੀ ਹਸਪਤਾਲ 'ਚ ਮੌਤ ਹੋ ਗਈ।
ਦੱਸ ਦਈਏ ਕਿ ਲਵ ਕੁਸ਼ ਆਪਣੇ ਪਰਿਵਾਰ ਨਾਲ ਸੈਕਟਰ-63 ਥਾਣਾ ਖੇਤਰ ਦੀ ਛਿਜਰਸੀ ਕਲੋਨੀ 'ਚ ਰਹਿੰਦਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਆਪਣੇ ਘਰ ਬੋਤਲ 'ਚ ਡੀਜ਼ਲ ਰੱਖਿਆ ਹੋਇਆ ਸੀ। ਰਾਤ ਸਮੇਂ ਉਸ ਦੀ 4 ਸਾਲਾ ਧੀ ਨੇ ਗਲਤੀ ਨਾਲ ਆਪਣੇ 8 ਮਹੀਨਿਆਂ ਦੇ ਭਰਾ ਕ੍ਰਿਸ਼ਨ ਨੂੰ ਡੀਜ਼ਲ ਪਿਲਾ ਦੇ ਦਿੱਤਾ।
ਕੁਝ ਸਮੇਂ ਬਾਅਦ ਜਦੋਂ ਬੱਚੇ ਦੀ ਸਿਹਤ ਵਿਗੜਨ ਲੱਗੀ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਉਹ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਪਰਿਵਾਰ ਵਾਲੇ ਬੱਚੇ ਨੂੰ ਇਲਾਜ ਲਈ ਸੈਕਟਰ-3 ਸਥਿਤ ਚਾਈਲਡ ਪੀਜੀਆਈ ਲੈ ਗਏ। ਇੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਬੱਚੇ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।