Trending: ਕਹਿੰਦੇ ਹਨ ਕਿ ਪਿਆਰ 'ਚ ਉਮਰ ਮਾਇਨੇ ਨਹੀਂ ਰੱਖਦੀ। ਇਸ ਨੂੰ ਬ੍ਰਿਟੇਨ ਦੀ ਰਹਿਣ ਵਾਲੀ 82 ਸਾਲਾ ਆਇਰਿਸ ਜੋਨਸ (Iris Jones) ਤੇ 36 ਸਾਲਾ ਮੁਹੰਮਦ ਇਬਰਾਹਿਮ (Mohamed Ibriham) ਨੇ ਸਹੀ ਸਾਬਤ ਕੀਤਾ ਹੈ। ਦੋਨਾਂ ਨੇ ਇੱਕ ਸਾਲ ਦੇ ਪਿਆਰ ਤੋਂ ਬਾਅਦ ਸਾਲ 2020 'ਚ ਵਿਆਹ ਕਰਵਾ ਲਿਆ ਸੀ। 46 ਸਾਲ ਦੇ ਏਜ਼ ਗੈਪ ਵਾਲੇ ਵਿਆਹ ਨੇ ਉਸ ਸਮੇਂ ਦੁਨੀਆਂ ਭਰ 'ਚ ਸੁਰਖੀਆਂ ਬਟੋਰੀਆਂ ਸਨ।
82 ਸਾਲਾ ਦਾਦੀ ਦਾ 36 ਸਾਲ ਦੇ ਸ਼ਖ਼ਸ ਨਾਲ 'ਪਿਆਰ'
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਰਹਿਣ ਵਾਲੀ 82 ਸਾਲਾ ਆਈਰਿਸ ਜੋਨਸ (Iris Jones) ਦੀ ਮੁਲਾਕਾਤ 36 ਸਾਲਾ ਮੁਹੰਮਦ ਇਬਰਾਹਿਮ (Mohamed Ibriham) ਨਾਲ ਸਾਲ 2019 'ਚ ਫ਼ੇਸਬੁੱਕ ਜ਼ਰੀਏ ਹੋਈ ਸੀ। ਇੱਕ-ਦੂਜੇ ਨੂੰ ਦੋਸਤ ਬਣਾਉਣ ਤੋਂ ਬਾਅਦ ਦੋਵੇਂ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ ਸਨ। ਇਸ ਤੋਂ ਬਾਅਦ ਇਜ਼ਿਪਟ (Egypt) ਦੇ ਰਹਿਣ ਵਾਲੇ ਇਬਰਾਹਿਮ ਨੇ ਆਈਰਿਸ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਬੱਸ ਫਿਰ ਕੀ ਸੀ, ਆਇਰਿਸ ਆਪਣੇ ਪਿਆਰ ਨੂੰ ਮਿਲਣ ਇਜ਼ਿਪਟ ਪਹੁੰਚ ਗਈ।
ਇੱਕ ਸਾਲ ਦੇ ਪਿਆਰ ਤੋਂ ਬਾਅਦ ਇਸ ਜੋੜੇ ਨੇ ਸਾਲ 2020 'ਚ ਵਿਆਹ ਕਰਵਾ ਲਿਆ। ਹੁਣ ਵਿਆਹ ਦੇ 2 ਸਾਲ ਬਾਅਦ ਆਇਰਿਸ ਨੇ ਫ਼ੇਸਬੁੱਕ ਪੋਸਟ ਰਾਹੀਂ ਇਬਰਾਹਿਮ ਨਾਲ ਆਪਣੇ ਰਿਸ਼ਤੇ ਬਾਰੇ ਦੁਨੀਆਂ ਨੂੰ ਖੁੱਲ੍ਹ ਕੇ ਦੱਸਿਆ ਹੈ। ਆਇਰਿਸ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਤੋਂ ਦੂਰੀ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਇਬਰਾਹਿਮ ਪਿਛਲੇ ਇਕ ਮਹੀਨੇ ਤੋਂ ਇਜ਼ਿਪਟ 'ਚ ਸੀ ਤੇ ਉਸ ਦੀ ਪਤਨੀ ਬ੍ਰਿਟੇਨ 'ਚ ਉਸ ਨੂੰ ਵੇਖਣ ਲਈ ਬੇਕਰਾਰ ਸੀ।
ਟੀਵੀ ਸ਼ੋਅ 'ਚ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਕੀਤੀ ਗੱਲ
ਦੱਸ ਦੇਈਏ ਕਿ ਆਇਰਿਸ ਨੇ ਇਬਰਾਹਿਮ ਨਾਲ ਵਿਆਹ ਕਰਨ ਲਈ ਮੁਸਲਿਮ ਧਰਮ ਸਵੀਕਾਰ ਕੀਤਾ ਸੀ। ਮੁਹੰਮਦ ਇਬਰਾਹਿਮ ਦਾ ਕਹਿਣਾ ਹੈ ਕਿ ਉਹ ਆਈਰਿਸ ਨੂੰ ਬਹੁਤ ਪਿਆਰ ਕਰਦਾ ਹੈ। ਉਹ ਆਈਰਿਸ ਨੂੰ ਲੈ ਕੇ ਬਹੁਤ ਖੁਸ਼ ਹੈ।
ਦੱਸ ਦੇਈਏ ਕਿ ਆਇਰਿਸ ਨੇ ਹਾਲ ਹੀ 'ਚ ਇੱਕ ਟੀਵੀ ਸ਼ੋਅ 'ਚ ਇਬਰਾਹਿਮ ਨਾਲ ਸੈਕਸ ਲਾਈਫ਼ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਫਿਲਹਾਲ ਮੁਹੰਮਦ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, ਜਦੋਂ ਮੁਹੰਮਦ ਨੂੰ ਸਪਾਊਜ਼ਲ ਵੀਜ਼ਾ ਮਿਲ ਜਾਵੇਗਾ ਤਾਂ ਉਹ ਪੱਕੇ ਤੌਰ 'ਤੇ ਯੂ.ਕੇ. ਸ਼ਿਫ਼ਟ ਹੋ ਜਾਵੇਗਾ।
82 ਸਾਲਾ ਔਰਤ ਨੂੰ ਹੋਇਆ 36 ਸਾਲਾ ਸ਼ਖ਼ਸ ਨਾਲ ਇਸ਼ਕ, ਫ਼ੇਸਬੁੱਕ 'ਤੇ ਸੈਕਸ ਲਾਈਫ਼ ਬਾਰੇ ਕੀਤੀ ਖੁੱਲ੍ਹ ਕੇ ਗੱਲ
abp sanjha
Updated at:
07 Apr 2022 05:51 AM (IST)
ਕਹਿੰਦੇ ਹਨ ਕਿ ਪਿਆਰ 'ਚ ਉਮਰ ਮਾਇਨੇ ਨਹੀਂ ਰੱਖਦੀ। ਇਸ ਨੂੰ ਬ੍ਰਿਟੇਨ ਦੀ ਰਹਿਣ ਵਾਲੀ 82 ਸਾਲਾ ਆਇਰਿਸ ਜੋਨਸ (Iris Jones) ਤੇ 36 ਸਾਲਾ ਮੁਹੰਮਦ ਇਬਰਾਹਿਮ (Mohamed Ibriham) ਨੇ ਸਹੀ ਸਾਬਤ ਕੀਤਾ ਹੈ।
hand
NEXT
PREV
Published at:
07 Apr 2022 05:51 AM (IST)
- - - - - - - - - Advertisement - - - - - - - - -