A to Z key on the keyboard here QWERTY keybord importance

ਨਵੀਂ ਦਿੱਲੀ: ਜਦੋਂ ਤੁਸੀਂ ਪਹਿਲੀ ਵਾਰ ਕੰਪਿਊਟਰ 'ਤੇ ਟਾਈਪ ਕਰਨ ਲਈ ਬੈਠਦੇ ਹੋ, ਤਾਂ ਤੁਹਾਨੂੰ ਇਹ ਕੰਮ ਬਹੁਤ ਮੁਸ਼ਕਲ ਲੱਗਦਾ ਹੈ। ਤੁਸੀਂ ਕੀ-ਬੋਰਡ ਵਿੱਚ ਮੌਜੂਦ ਅੱਖਰਾਂ ਨੂੰ ਆਸਾਨੀ ਨਾਲ ਨਹੀਂ ਲੱਭ ਪਾਉਂਦੇ, ਜਿਸ ਕਾਰਨ ਤੁਹਾਡੀ ਟਾਈਪਿੰਗ ਵਿੱਚ ਬਹੁਤ ਸਮਾਂ ਲੱਗਦਾ ਹੈ। ਇਸ ਦੌਰਾਨ ਤੁਹਾਡੇ ਮਨ ਵਿੱਚ ਇਹ ਗੱਲ ਜ਼ਰੂਰ ਆਈ ਹੋਵੇਗੀ ਕਿ ਕੀ-ਬੋਰਡ ਵਿੱਚ ਅੱਖਰ ਇੱਕ ਲਾਈਨ ਵਿੱਚ ਕਿਉਂ ਨਹੀਂ।

ਫਿਰ ਤੁਹਾਡੇ ਮਨ ਵਿਚ ਇਹ ਖਿਆਲ ਵੀ ਆਇਆ ਹੋਵੇਗਾ ਕਿ ਏਬੀਸੀਡੀ ਨੂੰ ਇਧਰ-ਉਧਰ ਲਿਖਣ ਦੀ ਬਜਾਏ ਇੱਕ ਲਾਈਨ ਵਿਚ ਲਿਖਿਆ ਹੁੰਦਾ ਤਾਂ ਟਾਈਪ ਕਰਨਾ ਬਹੁਤ ਸੌਖਾ ਹੋ ਜਾਂਦਾ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਸੋਚ-ਸਮਝ ਕੇ ਕੀਤਾ ਗਿਆ ਫੈਸਲਾ ਹੈ, ਜੋ ਸਾਡੀ ਦੇਰੀ ਨਾਲ ਸਮਝ ਵਿੱਚ ਆਉਂਦਾ ਹੈ। ਪ੍ਰੈਕਟਿਸ ਤੋਂ ਬਾਅਦ ਤੁਸੀਂ ਕੀਬੋਰਡ ਨੂੰ ਦੇਖੇ ਬਗੈਰ ਬਹੁਤ ਤੇਜ਼ੀ ਨਾਲ ਟਾਈਪ ਕਰਨਾ ਸ਼ੁਰੂ ਕਰ ਦਿੰਦੇ ਹਾਂ।

ਹੁਣ ਜਾਣੋ ਅਖਰਾਂ ਦਾ ਇਧਰ ਉਧਰ ਹੋਣ ਦਾ ਕਾਰਨ

ਦਰਅਸਲ, ਟਾਈਪਰਾਈਟਰ ਕੀ-ਬੋਰਡ ਤੋਂ ਪਹਿਲਾਂ ਚੱਲਦੇ ਸੀ, ਜੋ ਬਿਲਕੁਲ ਇਸ ਫਾਰਮੈਟ ਵਿੱਚ ਕੰਮ ਕਰਦੇ ਸੀ, ਜਿਸ ਤੋਂ ਬਾਅਦ ਇਹ ਹੁਣ ਤੱਕ ਚੱਲ ਰਹੇ ਹਨ। ਕ੍ਰਿਸਟੋਫਰ ਲੈਥਮ ਸ਼ੋਲਜ਼ ਨੇ 1868 ਵਿੱਚ ਟਾਈਪਰਾਈਟਰ ਦੀ ਖੋਜ ਕੀਤੀ। ਉਸ ਸਮੇਂ ਏਬੀਸੀਡੀਈ ਲੜੀ ਵਿੱਚ ਵਰਣਮਾਲਾ ਸਥਾਪਿਤ ਕੀਤੇ ਗਏ ਸੀ, ਪਰ ਟਾਈਪਿੰਗ ਦੀ ਗਤੀ ਤੇ ਸੌਖ ਇਸ ਤੋਂ ਉਮੀਦ ਅਨੁਸਾਰ ਨਹੀਂ ਸੀ।

ਇਸ ਕਾਰਨ ਟਾਈਪਰਾਈਟਰ ਵਿੱਚ ਟਾਈਪ ਕਰਨਾ ਬਹੁਤ ਔਖਾ ਹੋ ਰਿਹਾ ਸੀ। ਕੁਝ ਅੱਖਰ ਬਹੁਤ ਨੇੜੇ ਸੀ ਤੇ ਉਨ੍ਹਾਂ ਨੂੰ ਵਾਰ-ਵਾਰ ਵਰਤਣਾ ਪੈਂਦਾ ਸੀ, ਅਤੇ ਕੁਝ ਅੱਖਰਾਂ ਦੀ ਬਹੁਤ ਘੱਟ ਲੋੜ ਹੁੰਦੀ ਸੀ, ਜਿਸ ਕਰਕੇ ਉਂਗਲਾਂ ਨੂੰ ਕੀਬੋਰਡ 'ਤੇ ਘੁੰਮਣਾ ਪੈਂਦਾ ਸੀ। ਜਿਸ ਕਾਰਨ ਟਾਈਪਿੰਗ ਹੌਲੀ ਹੁੰਦੀ ਸੀ।

ਇਸ ਤੋਂ ਬਾਅਦ, ਜਦੋਂ QWERTY ਕੀਬੋਰਡ ਆਇਆ ਤਾਂ ਇਹ ਜ਼ਰੂਰੀ ਅੱਖਰਾਂ ਨੂੰ ਉਂਗਲਾਂ ਦੀ ਪਹੁੰਚ ਵਿੱਚ ਰੱਖਿਆ। ਇਸ ਤੋਂ ਪਹਿਲਾਂ ਡਵੋਰਕ ਫਾਰਮੈਟ ਵੀ ਆਇਆ ਸੀ ਪਰ ਇਹ ਫਲੌਪ ਹੋ ਗਿਆ ਸੀ। ਲੋਕਾਂ ਨੇ QWERTY ਕੀਬੋਰਡ ਨੂੰ ਸਭ ਤੋਂ ਵੱਧ ਪਸੰਦ ਕੀਤਾ, ਇਸ ਲਈ ਇਹ ਰੁਝਾਨ ਵਿੱਚ ਰਿਹਾ।

ਇਹ ਵੀ ਪੜ੍ਹੋ: ਮਨਜਿੰਦਰ ਸਿਰਸਾ ਨੇ ਕੀਤੀ ਦੀਪ ਸਿੱਧੂ ਦੇ ਪਰਿਵਾਰ ਨਾਲ ਮੁਲਾਕਾਤ, ਬੋਲੇ- ਪੰਜਾਬ 'ਚ ਭਾਜਪਾ ਦਾ ਲਗਾਤਾਰ ਵਿਸਥਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904