ਲੰਡਨ: ਨਿੱਕੀ ਨਾਮਕ ਮਹਿਲਾ ਦਾ ਜਨਮ ਦੋ ਗੁਪਤ ਅੰਗਾਂ ਨਾਲ ਹੋਇਆ। ਮੈਡੀਕਲ ਸਾਇੰਸ ਲਈ ਇਹ ਹੁਣ ਤੱਕ ਦਾ ਪਹਿਲਾ ਕੇਸ ਸੀ। ਇਸ ਕਾਰਨ ਨਿੱਕੀ ਨੂੰ ਕਈ ਵਾਰ ਸਰੀਰਕ ਪੀੜਾ ਦਾ ਸਾਹਮਣਾ ਕਰਨਾ ਪਿਆ। 'ਬੀਬੀਸੀ ਥ੍ਰੀ' ਨੂੰ ਦਿੱਤੀ ਇੰਟਰਵਿਊ ਵਿੱਚ ਨਿੱਕੀ ਨੇ ਦੱਸਿਆ ਕਿ 17 ਸਾਲ ਦੀ ਉਮਰ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋ ਗੁਪਤ ਅੰਗ ਹਨ। ਕੁਦਰਤ ਦੇ ਇਸ ਅਨੋਖੇ ਕਾਰਨਾਮੇ ਕਾਰਨ ਨਿੱਕੀ ਦੀ ਮਾਹਵਾਰੀ ਆਮ ਮਹਿਲਾਵਾਂ ਨਾਲੋਂ ਲੰਬੀ ਹੁੰਦੀ ਸੀ। ਇਸ ਕਾਰਨ ਉਸ ਨੂੰ ਸਰੀਰਕ ਦਰਦ ਦਾ ਵੀ ਸਾਹਮਣਾ ਕਰਨਾ ਪੈਦਾ ਸੀ।


ਨਿੱਕੀ ਨੇ ਇੰਟਰਵਿਊ ਵਿੱਚ ਦੱਸਿਆ ਕਿ ਦੋ ਗੁਪਤ ਅੰਗ ਹੋਣ ਕਾਰਨ ਉਸ ਦਾ ਤਜਰਬਾ ਆਮ ਮਹਿਲਾਵਾਂ ਨਾਲੋਂ ਕਾਫ਼ੀ ਵੱਖਰਾ ਰਿਹਾ। ਨਿੱਕੀ ਅਨੁਸਾਰ ਮਾਹਵਾਰੀ ਦੌਰਾਨ ਕੁਝ ਵੀ ਨਹੀਂ ਸੀ ਕਰ ਪਾਉਂਦੀ। ਨਿੱਕੀ ਅਨੁਸਾਰ ਉਸ ਦੀ ਮਾਹਵਾਰੀ ਸੱਤ ਦੀ ਥਾਂ 28 ਦਿਨ ਚੱਲਦੀ ਸੀ। ਇੱਕ ਵਾਰ ਤਾਂ 6 ਮਹੀਨੇ ਤੱਕ ਚੱਲਦੀ ਰਹੀ ਜਿਸ ਕਾਰਨ ਉਸ ਨੂੰ ਕਾਫ਼ੀ ਸਰੀਰਕ ਕਸ਼ਟ ਹੁੰਦਾ ਸੀ। ਨਿੱਕੀ ਅਨੁਸਾਰ 20 ਸਾਲ ਪਹਿਲਾਂ ਉਸ ਦੀ ਮੁਲਾਕਾਤ ਐਡੀ ਨਾਮਕ ਨੌਜਵਾਨ ਨਾਲ ਹੋਈ। 2014 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਨਿੱਕੀ ਨੂੰ ਬੱਚੇ ਦੀ ਚਾਹਤ ਪੈਦਾ ਹੋਈ। ਨਿੱਕੀ ਅਨੁਸਾਰ ਉਸ ਨੇ ਜਦੋਂ ਵੀ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਪੈਂਦਾ। ਅਜਿਹਾ ਤਿੰਨ ਵਾਰ ਹੋਇਆ।


ਨਿੱਕੀ ਅਨੁਸਾਰ ਇਸ ਨਾਲ ਉਸ ਨੂੰ ਮਾਨਸਿਕ ਤੇ ਸਰੀਰਕ ਪੀੜਾ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਦੀ ਸਲਾਹ ਲੈਣ ਉੱਤੇ ਉਸ ਨੂੰ ਪਤਾ ਲੱਗਾ ਕਿ ਲਗਾਤਾਰ ਗਰਭਪਾਤ ਹੋਣ ਕਾਰਨ ਉਹ ਮਾਂ ਨਹੀਂ ਬਣ ਸਕਦੀ। ਨਿੱਕੀ ਅਨੁਸਾਰ ਅਜੇ ਸਮੱਸਿਆ ਚੱਲ ਰਹੀ ਸੀ ਕਿ ਉਸ ਦੀ ਕਿਡਨੀ ਵਿੱਚ ਸਮੱਸਿਆ ਆ ਗਈ। ਤੰਗ ਆ ਕੇ ਨਿੱਕੀ ਨੇ ਸਰਜਰੀ ਜ਼ਰੀਏ ਦੋਵੇਂ ਗਰਭ ਧਾਰਨ ਅੰਗਾਂ ਨੂੰ ਕਢਵਾਉਣ ਦਾ ਫ਼ੈਸਲਾ ਕੀਤਾ। ਇਸ ਦਾ ਮਤਲਬ ਇਹ ਸੀ ਕਿ ਨਿੱਕੀ ਹੁਣ ਕਦੇ ਵੀ ਮਾਂ ਨਹੀਂ ਸੀ ਬਣ ਸਕਦੀ।


ਨਿੱਕੀ ਦਾ ਕਹਿਣਾ ਹੈ ਕਿ ਇਸ ਸਰਜਰੀ ਤੋਂ ਬਾਅਦ ਉਹ ਆਮ ਗੁਪਤ ਅੰਗ ਨਾਲ ਜੀਅ ਰਹੀ ਹੈ। ਦੂਜੇ ਪਾਸੇ ਮੈਡੀਕਲ ਸਾਇੰਸ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਅਨੂਵੰਸ਼ਿੰਕ ਵਿੰਸ਼ਗਤੀ ਕਾਰਨ ਹੁੰਦਾ ਹੈ। ਅਮਰੀਕਾ ਦੇ ਮਾਓ ਕਲੀਨਕ ਦਾ ਕਹਿਣਾ ਹੈ ਕਿ ਗਰਭ ਧਾਰਨ ਕਰਨ ਵਾਲੇ ਅੰਗ ਵਿੱਚ ਮਾਦਾ ਭਰੂਣ ਦੋ ਛੋਟੀਆਂ ਟਿਊਬਾਂ ਦੇ ਜੁੜਨ ਤੋਂ ਬਾਅਦ ਬਣਦਾ ਹੈ। ਕਈ ਮਾਮਲਿਆਂ ਵਿੱਚ ਇਹ ਪ੍ਰਕ੍ਰਿਆ ਅਧੂਰੀ ਰਹਿ ਜਾਂਦੀ ਹੈ। ਜਦੋਂ ਟਿਊਬ ਪੂਰੀ ਤਰ੍ਹਾਂ ਨਾਲ ਸਾਥ ਨਹੀਂ ਹੁੰਦੀ ਤਾਂ ਦੋਵਾਂ ਦੀ ਵੱਖੋ-ਵੱਖਰੀ ਸੰਰਚਨਾ ਵਿਕਸਤ ਹੋ ਜਾਂਦੀ ਹੈ। ਕਈ ਮਾਮਲਿਆਂ ਵਿੱਚ ਇੱਕ ਬਹੁਤ ਪਤਲਾ ਟਿਸ਼ੂ ਗੁਪਤ ਅੰਗ ਵਿੱਚ ਵੰਡਿਆ ਜਾਂਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਦੋ ਗੁਪਤ ਅੰਗ ਖੁੱਲ੍ਹਣ ਲੱਗਦੇ ਹਨ।