ਚੰਡੀਗੜ੍ਹ: ਤਾਰਿਆਂ ਦੇ ਜਨਮ ਨੂੰ ਲੈ ਕੇ ਵਿਗਿਆਨੀਆਂ ਨੂੰ ਨਵੇਂ ਸਬੂਤ ਮਿਲੇ ਹਨ। ਤਾਜ਼ਾ ਅਧਿਐਨ ਦੇ ਮੁਤਾਬਿਕ ਵਿਸ਼ਾਲ ਤਾਰਿਆਂ 'ਚ ਧਮਾਕੇ ਨਾਲ ਨਵੀਂ ਪੀੜ੍ਹੀ ਦੇ ਤਾਰਿਆਂ ਦਾ ਜਨਮ ਹੁੰਦਾ ਹੈ। ਵਿਸ਼ਾਲ ਤਾਰਿਆਂ ਦੀ ਸ਼੍ਰੇਣੀ 'ਚ ਅਜਿਹੇ ਤਾਰੇ ਆਉਂਦੇ ਹਨ ਜਿਨ੍ਹਾਂ ਦਾ ਆਕਾਰ ਸੂਰਜ ਤੋਂ 10 ਗੁਣਾ ਜਾਂ ਉਸ ਤੋਂ ਵੱਡਾ ਹੋਵੇ। ਬਰਤਾਨੀਆ ਦੀ ਕਾਰਡਿਫ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਵਿਸ਼ਾਲ ਤਾਰੇ ਸੁਪਰਨੋਵਾ 1987ਏ ਦੇ ਅਧਿਐਨ 'ਚ ਇਸ ਨਾਲ ਜੁੜੇ ਸਬੂਤ ਮਿਲੇ ਹਨ।
ਇਹ ਵਿਸ਼ਾਲ ਤਾਰਾ ਸਾਡੀ ਆਕਾਸ਼ ਗੰਗਾ ਦੀ ਨਜ਼ਦੀਕੀ ਆਕਾਸ਼ ਗੰਗਾ 'ਚ ਧਰਤੀ ਤੋਂ ਕਰੀਬ 1,63,000 ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਹੈ। ਵਿਗਿਆਨੀਆਂ ਨੇ ਇਸ ਤਾਰੇ 'ਚ ਧਮਾਕੇ ਦੇ ਬਾਅਦ ਇਸ ਦੇ ਠੰਢੇ ਪੈ ਚੁੱਕੇ ਮਲਬੇ 'ਚ ਫਾਰਮੀਲੀਅਮ ਅਤੇ ਸਲਫਰ ਮੋਨੋ ਆਕਸਾਈਡ ਦੇ ਅਣੂ ਦੇਖੇ ਹਨ। ਪਹਿਲਾਂ ਮੰਨਿਆ ਜਾਂਦਾ ਸੀ ਕਿ ਤਾਰੇ 'ਚ ਧਮਾਕੇ ਦੇ ਬਾਅਦ ਉਹ ਬਰਬਾਦ ਹੋ ਜਾਂਦਾ ਹੈ। ਨਵੇਂ ਸਬੂਤ ਇਸ ਦੇ ਉਲਟ ਹਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਡੇ ਤਾਰੇ 'ਚ ਧਮਾਕੇ ਨਾਲ ਵੱਖ-ਵੱਖ ਅਣੂ ਅਤੇ ਮਿੱਟੀ ਦੇ ਬਹੁਤ ਘੱਟ ਤਾਪਮਾਨ ਵਾਲੇ ਬੱਦਲ ਬਣ ਜਾਂਦੇ ਹਨ। ਇਹ ਹਾਲਾਤ ਕਾਫ਼ੀ ਕੁਝ ਉਸ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਨਵੇਂ ਤਾਰਿਆਂ ਦੇ ਨਿਰਮਾਣ ਦੇ ਸਮੇਂ ਦੇਖੀਆਂ ਗਈਆਂ ਹਨ। ਵਿਗਿਆਨੀ ਮਿਕਾਕੋ ਮਤਸੁਰਾ ਨੇ ਕਿਹਾ ਕਿ ਜਿਵੇਂ-ਜਿਵੇਂ ਧਮਾਕੇ ਦੇ ਬਾਅਦ ਮਲਬੇ ਦਾ ਤਾਪਮਾਨ ਡਿੱਗ ਕੇ 200 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚਦਾ ਹੈ, ਵੱਖ-ਵੱਖ ਅਣੂ ਇਕ ਦੂਜੇ ਨੂੰ ਮਿਲੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin