ਚੰਡੀਗੜ੍ਹ : ਨਿਊਯਾਰਕ ਵਿੱਚ ਇੱਕ ਨਿਲਾਮੀ ਦੌਰਾਨ ਬੇਕਨ ਦੀ ਪੇਟਿੰਗ ‘ਥ੍ਰੀ ਸਟੱਡੀਜ਼ ਆਫ ਲੁਸੀਅਨ ਫਰਾਇਡ’ ਨੂੰ 14.2 ਡਾਲਰ ( ਲਗਭਗ 900 ਕਰੋੜ ਰੁਪਏ ) ਵਿੱਚ ਵੇਚਿਆ ਗਿਆ ਸੀ। ਲੁਸਿਅਨ ਫਰਾਇਡ ਬੇਕਨ ਦੇ ਦੋਸਤ ਸੀ ਅਤੇ ਉਹਨਾਂ ਇਸ ਪੇਟਿੰਗ ਨੂੰ 1969 ਵਿੱਚ ਬਣਾਇਆ ਸੀ। ਇਸ ਨੂੰ ਬੇਕਨ ਦੀਆਂ ਮਹਾਨ ਕਲਾਕ੍ਰਿਤੀ ਵਿੱਚ ਸੁਮਾਰ ਕੀਤਾ ਜਾਂਦਾ ਹੈ। ਕ੍ਰਿਸਟੀ ਨਿਲਾਮੀ ਘਰ ਨੇ ਦੱਸਿਆ ਕਿ ਇਸਨੂੰ ਮਹਿਜ 6 ਮਿੰਟਾਂ ਤੱਕ ਚੱਲੀ ਰੋਮਾਂਚਕ ਬੋਲੀ ਦੌਰਾਨ ਵੇਚਿਆ ਗਿਆ।
ਬੇਕਨ ਨੂੰ ਉਸਦੀ ਟ੍ਰਿਪਿਟਕ ਦੇ ਲਈ ਜਾਣਿਆ ਜਾਂਦਾ ਹੈ, ‘ ਥ੍ਰੀ ਸਟੱਡੀਜ਼ ਆਫ ਲੁਸਿਅਨ ਫਰਾਇਡ ’ ਨੂੰ ਉਸਨੇ 1969 ਵਿੱਚ ਲੰਦਨ ਦੇ ਰਾਇਲ ਕਾਲੇਜ ਆਫ ਆਟਰਸ ਵਿੱਚ ਬਣਾਇਆ ਗਿਆ ਸੀ । ਇਸ ਤੋਂ ਪਹਿਲਾਂ ਉਸਦਾ ਸਟੂਡਿਓ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।
ਕ੍ਰਿਸਟੀ ਦੀ ਯੂਰਪੀ ਸ਼ਾਖਾ ਵਿੱਚ ਯੁੱਧ ਤੋਂ ਬਾਅਦ ਅਤੇ ਸਮਕਾਲੀਨ ਕਲਾ ਦੇ ਪ੍ਰਮੁੱਖ ਫਰਾਂਸਿਸ ਆਉਟਰੇਡ ਨੇ ਕਿਹਾ ਕਿ ਇਹ ਕੰਮ ਵਾਸਤਵ ਵਿੱਚ ਮਾਸਟਰ ਪੀਸ ਸੀ ਅਤੇ ਇਹ ਮੌਜੂਦਾ ਪੀੜੀ ਵਿੱਚ ਨਿਲਾਮੀ ਦੇ ਲਈ ਆਈ ਮਹਾਨਤਮ ਪੇਂਟਿੰਗ ਵਿਚੋਂ ਇੱਕ ਹੈ। ਉਹਨਾਂ ਕਿਹਾ ਇਸ ਤੋਂ ਬੇਕਨ ਅਤੇ ਫਰਾਇਡ ਦੀ ਦੋਸਤੀ ਦੇ ਬਾਰੇ ਵੀ ਪਤਾ ਚੱਲਦਾ ਹੈ। ਇਸ ਦੋਵਾਂ ਕਲਾਕਾਰਾਂ ਵਿੱਚ ਰਚਨਾਤਮਕ ਅਤੇ ਭਾਵਨਾਤਮਕ ਸਬੰਧਾਂ ਨੂੰ ਸਮਰਪਿਤ ਹੈ।
ਦੋਵੇਂ ਕਲਾਕਾਰ 1945 ਵਿੱਚ ਮਿਲੇ ਸਨ ਅਤੇ ਗਹਿਰੇ ਦੋਸਤ ਬਣ ਗਏ । ਉਹਨਾਂ ਨੇ ਕਈ ਮੌਕਿਆਂ ਉਪਰ ਇੱਕ ਦੂਸਰੇ ਦੀਆਂ ਪੇਟਿੰਗ ਬਣਾਈਆਂ। ਨਿਲਾਮੀ ਘਰ ਨੇ ਖਰੀਦਾਰ ਦਾ ਨਾਂਮ ਗੁਪਤ ਰੱਖਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin