ਕੋਡਰਮਾ: ਕੋਰੋਨਾਵਾਇਰਸ ਦੇ ਦੌਰ 'ਚ ਵਹਿਮ-ਭਰਮ ਵੀ ਸਿਖਰ 'ਤੇ ਹਨ। ਝਾਰਖੰਡ ਦੇ ਕੋਡਰਮਾ 'ਚ 400 ਬੱਕਰਿਆਂ ਦੀ ਇਕੱਠੇ ਬਲੀ ਦਿੱਤੀ ਗਈ ਹੈ। ਕੋਰੋਨਾਵਾਇਰਸ ਮਹਾਮਾਰੀ ਪੂਰੀ ਦੁਨੀਆ 'ਚ ਲਗਾਤਾਰ ਵਧਦੀ ਜਾ ਰਹੀ ਹੈ। ਜਿੱਥੇ ਕੋਰੋਨਾਵਾਇਰਸ ਦੇ ਸੰਕਰਮਣ ਨਾਲ 4,19,264 ਲੋਕਾਂ ਦੀ ਦੁਨੀਆ ਭਰ 'ਚ ਮੌਤ ਹੋ ਚੁੱਕੀ ਹੈ, ਉੱਥੇ ਹੀ 3,788,677 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋਏ ਹਨ। ਕੋਰੋਨਾ ਦਾ ਭੈਅ ਲੋਕਾਂ 'ਚ ਇੰਨਾ ਜ਼ਿਆਦਾ ਹੈ ਕਿ ਉਹ ਇਸ ਨੂੰ ਭਜਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਕੁਝ ਲੋਕਾਂ ਤਾਂ ਕੋਰੋਨਾ ਨੂੰ ਦੇਵੀ ਦੇਵਤਾ ਮਨ ਪੂਜਾ ਵੀ ਕਰ ਰਹੇ ਹਨ। ਇਸੇ ਅੰਧਵਿਸ਼ਵਾਸ ਵਿੱਚ ਪੂਜਾ ਤੋਂ ਇਲਾਵਾ ਕਈ ਲੋਕ ਬਲੀ ਵੀ ਦੇ ਰਹੇ ਹਨ। ਕੋਰੋਨਾਵਾਇਰਸ ਇੱਕ ਮਹਾਮਾਰੀ ਹੈ ਇਹ ਇੱਕ ਵਿਸ਼ਵਵਿਆਪੀ ਫੈਲੀ ਬਿਮਾਰੀ ਹੈ। ਇਸ ਨੂੰ ਸਿਰਫ ਇਲਾਜ ਤੇ ਪ੍ਰਹੇਜ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਕੋਡਰਮਾ ਜ਼ਿਲ੍ਹੇ ਦੇ ਚੰਦਵਾੜਾ ਬਲਾਕ ਅਧੀਨ ਪੈਂਦੇ ਪਿੰਡ ਉੜਵਾਨ ਵਿੱਚ ਸਥਿਤ ਦੇਵੀ ਮੰਦਰ ਵਿੱਚ ਵਿਸ਼ਵਾਸ਼ ਦੇ ਨਾਮ ’ਤੇ ਬੁੱਧਵਾਰ ਸਵੇਰ ਤੋਂ ਹੀ ਅੰਧਵਿਸ਼ਵਾਸ ਦਾ ਸਿਲਸਿਲਾ ਚੱਲ ਰਿਹਾ ਹੈ। ਕੋਰੋਨਾ ਨੂੰ ਸ਼ਾਂਤ ਕਰਨ ਲਈ ਦੇਵੀ ਮਾਤਾ ਦੇ ਮੰਦਰ ਵਿੱਚ ਹਵਨ, ਪੂਜਨ, ਆਰਤੀ ਚੱਲ ਰਹੀ ਹੈ। ਔਰਤਾਂ ਸ਼ਰਧਾ ਦੇ ਗੀਤ ਗਾ ਰਹੀਆਂ ਹਨ। ਦੇਵੀ ਮਾਤਾ ਨੂੰ ਖੁਸ਼ ਕਰਨਾ ਦੀ ਗੱਲ ਹੋਵੇ ਤੇ ਬੇਜ਼ੁਬਾਨਾਂ ਦੀ ਬਲੀ ਨਾ ਚੜ੍ਹੇ ਇਹ ਕਿਵੇਂ ਹੋ ਸਕਦਾ ਹੈ? ਸ਼ੁਰੂਆਤ ਮੁਰਗੇ ਤੋਂ ਕੀਤੀ ਗਈ। ਫਿਰ ਇੱਕ ਤੋਂ ਬਾਅਦ ਇੱਕ ਲਗਾਤਾਰ 400 ਬੱਕਰਿਆਂ ਦੀ ਬਲੀ ਦਿੱਤੀ ਗਈ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ ਪਿੰਡ ਦੇ ਇੱਕ ਪਰਿਵਾਰ ਪਿੱਛੇ ਇੱਕ ਬੱਕਰੇ ਦੀ ਬਲੀ ਤੈਅ ਕੀਤੀ ਗਈ ਸੀ। ਪਿੰਡ ਵਿੱਚ ਤਕਰੀਬਨ 500 ਹੰਡਿਆ ਹਨ, ਜਿਨ੍ਹਾਂ ਵਿਚੋਂ 80 ਪ੍ਰਤੀਸ਼ਤ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਦੇਵੀ ਮਾਤਾ ਨੂੰ ਖੁਸ਼ ਕਰ ਰਹੇ ਹਨ ਅਤੇ ਬੱਕਰਿਆਂ ਦੀ ਬਲੀ ਦੇ ਰਹੇ ਹਨ। ਇਸ ਤੋਂ ਪਹਿਲਾਂ, ਲੋਕਾਂ ਨੇ ਪਿੰਡ ਦੇ ਮੰਦਰ ਨੂੰ ਪੇਂਟ ਕੀਤਾ ਸੀ ਤੇ ਪੰਜ ਸ਼ਾਮਾਂ ਲਈ ਮੰਦਰ ਵਿੱਚ ਇਸ ਦਾ ਪਾਠ ਵੀ ਕੀਤਾ ਸੀ।