ਮੁੰਬਈ: ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਮੁੰਬਈ ‘ਚ ਹਾਲ ਹੀ ‘ਚ ਹੋਈ ਬਾਰਸ਼ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਾਇਰਲ ਵੀਡੀਓ ‘ਚ ਜਿੱਥੇ ਮੁੰਬਈ ਦੀਆਂ ਸੜਕਾਂ ‘ਤੇ ਪਾਣੀ ਭਰਿਆ ਤੇ ਉਨ੍ਹਾਂ ‘ਚ ਗੱਡੀਆਂ ਫਸੀਆਂ ਨਜ਼ਰ ਆ ਰਹੀਆਂ ਹਨ। ਅਜਿਹੇ ‘ਚ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਮੁੰਬਈ ਦੀ ਸੜਕ ‘ਤੇ ਜਿੱਥੇ ਪਾਣੀ ਭਰੀਆ ਨਜ਼ਰ ਆ ਰਿਹਾ ਹੈ ਉੱਥੇ ਲਗਜ਼ਰੀ ਕਾਰ ਜੈਗੁਆਰ ਪਾਣੀ ‘ਚ ਫਸੀ ਨਜ਼ਰ ਆਈ, ਇਸ ਦੇ ਕੋਲੋਂ ਮਹਿੰਦਰਾ ਬੋਲੈਰੋ ਕਾਰ ਤੇਜ਼ ਰਫ਼ਤਾਰ ‘ਚ ਪਾਣੀ ਨੂੰ ਚੀਰਦੀ ਹੋਈ ਲੰਘ ਗਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ‘ਤੇ ਲੋਕਾਂ ਨੇ ਆਨੰਦ ਮਹਿੰਦਰਾ ਨੂੰ ਟੈਗ ਕਰ ਰੀਐਕਸ਼ਨ ਵੀ ਮੰਗਿਆ।


ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਦੋ ਕਾਰਾਂ ‘ਚ ਤੁਲਨਾ ਨੂੰ ਗਲਤ ਪ੍ਰਤੀਯੋਗਤਾ ਦੱਸਿਆ ਅਤੇ ਆਪਣੇ ਰੀਐਕਸ਼ਨ ‘ਚ ਕਿਹਾ, “ਅਸੀਂ ਇਸ ‘ਤੇ ਆਪਣੀ ਤਾਰੀਫ ਨਹੀਂ ਕਰਾਂਗੇ। ਇਹ ਸਹੀ ਤਰੀਕਾ ਨਹੀਂ ਹੈ।”


ਉਨ੍ਹਾਂ ਨੇ ਸਮਝਾਇਆ ਕਿ ਬੋਲੈਰੋ ਦਾ ਨਿਰਮਾਣ ਮੁਸ਼ਕਲ ਇਲਾਕਿਆਂ ਨੂੰ ਨੈਵੀਗੇਟ ਕਰਨ ਲਈ ਕੀਤਾ ਸੀ ਤੇ ਹੁਣ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਬੋਲੈਰੋ ਮੇਰੀ ਸਭ ਤੋਂ ਚੰਗੀ ਗੱਡੀ ਕਿਉਂ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਰੀਐਕਸ਼ਨ ਦੀ ਵੀ ਖੂਬ ਤਾਰੀਫ ਕੀਤੀ।

Car loan Information:

Calculate Car Loan EMI