Women cannot cry while giving birth: ਮਾਂ ਬਣਨਾ ਇੱਕ ਔਰਤ ਦੇ ਜੀਵਨ ਵਿੱਚ ਸਭ ਤੋਂ ਵੱਡੀ ਖੁਸ਼ੀ ਦਾ ਪਲ ਹੁੰਦਾ ਹੈ, ਪਰ ਇਸ ਵਿੱਚ ਉਸ ਨੂੰ ਅਸਹਿ ਪੀੜ ਝੱਲਣੀ ਪੈਂਦੀ ਹੈ। ਲੋਕ ਕਹਿੰਦੇ ਹਨ ਕਿ ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦਾ ਦੂਜਾ ਜਨਮ ਹੁੰਦਾ ਹੈ ਕਿਉਂਕਿ ਕਈ ਵਾਰ ਦਰਦ ਤੇ ਮੌਤ ਨੂੰ ਹਰਾ ਕੇ ਦੁਬਾਰਾ ਜੀਉਂਦਾ ਹੋਣ ਵਰਗਾ ਹੁੰਦਾ ਹੈ। ਇਸ ਵਿੱਚ ਮਾਂ ਦਰਦ ਕਰਕੇ ਚੀਕਣ ਲਈ ਮਜਬੂਰ ਹੋ ਜਾਂਦੀ ਹੈ ਪਰ ਬਹੁਤ ਸਾਰੇ ਦੇਸ਼ ਇਸ ਜਣੇਪੇ ਦੇ ਦਰਦ ਨੂੰ ਲੈ ਕੇ ਵੱਖੋ-ਵੱਖਰੇ ਤੇ ਅਜੀਬ ਵਿਸ਼ਵਾਸ ਰੱਖਦੇ ਹਨ। ਕਿਤੇ ਜਣੇਪੇ ਦੇ ਦਰਦ 'ਤੇ ਰੋਣਾ ਵਰਜਿਤ ਹੈ। ਆਓ ਜਾਣਦੇ ਹਾਂ ਇਨ੍ਹਾਂ ਵੱਖ-ਵੱਖ ਪਰੰਪਰਾਵਾਂ ਦੇ ਕਾਰਨ।


ਮੋਫੋਲੂਵੇਕ ਜੋਨਸ ਜੋ ਦੋ ਬੱਚਿਆਂ ਦੀ ਮਾਂ ਹੈ, ਨੇ ਪ੍ਰਸੂਤੀ ਦੇ ਦਰਦ ਬਾਰੇ ਵੱਖੋ-ਵੱਖਰੇ ਵਿਸ਼ਵਾਸਾਂ ਤੇ ਪਰੰਪਰਾਵਾਂ ਦੇ ਵਿਚਕਾਰ ਇੱਕ ਵੱਖਰਾ ਅਨੁਭਵ ਦੱਸਿਆ। ਮੋਫੋਲੁਵਾਕੇ ਦੇ ਪਹਿਲੇ ਬੱਚੇ ਦਾ ਜਨਮ ਨਾਈਜੀਰੀਆ ਵਿੱਚ ਹੋਇਆ ਸੀ, ਜਿੱਥੇ ਬੱਚੇ ਦੇ ਜਨਮ ਦੇ ਦਰਦ ਨੂੰ ਚੁੱਪਚਾਪ ਸਹਿਣ ਦਾ ਰਿਵਾਜ ਹੈ। ਜਦਕਿ ਦੂਜੇ ਬੱਚੇ ਦਾ ਜਨਮ 5 ਸਾਲ ਬਾਅਦ ਕੈਨੇਡਾ 'ਚ ਹੋਇਆ।


ਜੋਨਸ ਅਨੁਸਾਰ ਬੱਚੇ ਦੇ ਜਨਮ ਦਾ ਦਰਦ ਝੱਲਣਾ ਕੋਈ ਮਜਬੂਰੀ ਨਹੀਂ ਹੋਣੀ ਚਾਹੀਦੀ। ਇਸ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਕਈ ਦੇਸ਼ਾਂ ਵਿੱਚ ਸੱਭਿਆਚਾਰਕ ਗਲਤਫਹਿਮੀ ਕਾਰਨ ਜਣੇਪੇ ਦੇ ਦਰਦ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਕੁਝ ਦੇਸ਼ਾਂ ਵਿੱਚ ਲੋਕ ਉਮੀਦ ਕਰਦੇ ਹਨ ਕਿ ਇਸ ਸਮੇਂ ਦੌਰਾਨ ਔਰਤਾਂ ਉੱਚੀ-ਉੱਚੀ ਚੀਕਣ। ਜਦੋਂਕਿ ਕੁਝ ਦੇਸ਼ ਇਸ ਦਰਦ ਨੂੰ ਚੁੱਪਚਾਪ ਝੱਲਣ ਦੀ ਪਾਬੰਦੀ ਹੈ।


ਉਦਾਹਰਨ ਲਈ- ਈਸਾਈ ਧਰਮ ਵਿੱਚ, ਪ੍ਰਸੂਤ ਦਰਦ ਨੂੰ ਔਰਤਾਂ ਦੀ ਪਰਮੇਸ਼ੁਰ ਦੀ ਅਣਆਗਿਆਕਾਰੀ ਲਈ ਸਜ਼ਾ ਨਾਲ ਜੋੜਿਆ ਗਿਆ ਹੈ। ਜਦੋਂਕਿ ਨਾਈਜੀਰੀਆ ਦੇ ਹਾਉਸਾ ਭਾਈਚਾਰੇ ਵਿੱਚ, ਬੱਚੇ ਦੇ ਜਨਮ ਵਿੱਚ ਰੋਣ ਦੀ ਮਨਾਹੀ ਹੈ। ਇਸ ਨੂੰ ਚੁੱਪ ਚਾਪ ਝੱਲਣਾ ਮਜਬੂਰੀ ਹੈ।


ਨਾਈਜੀਰੀਆ ਵਿੱਚ ਫੁਲਾਨੀ ਕੁੜੀਆਂ ਨੂੰ ਛੋਟੀ ਉਮਰ ਵਿੱਚ ਦੱਸਿਆ ਜਾਂਦਾ ਹੈ ਕਿ ਬੱਚੇ ਦੇ ਜਨਮ ਦੌਰਾਨ ਡਰਨਾ ਤੇ ਰੋਣਾ ਸ਼ਰਮਨਾਕ ਹੈ। ਜਦੋਂ ਕਿ ਬੋਨੀ ਭਾਈਚਾਰੇ ਦੇ ਲੋਕਾਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਜਣੇਪੇ ਦੌਰਾਨ ਔਰਤਾਂ ਦਾ ਦਰਦ ਉਨ੍ਹਾਂ ਦੀ ਤਾਕਤ ਨੂੰ ਦਰਸਾਉਂਦਾ ਹੈ। ਚੀਕਣ ਨਾਲ ਦਰਦ ਘੱਟ ਨਹੀਂ ਹੁੰਦਾ, ਇਸ ਲਈ ਦਰਦ ਨੂੰ ਚੁੱਪਚਾਪ ਸਹਿਣਾ ਸਿਖਾਇਆ ਜਾਂਦਾ ਹੈ।


ਇਹ ਵੀ ਪੜ੍ਹੋ:


ਬ੍ਰਿਟਿਸ਼ ਪ੍ਰਸੂਤੀ ਵਿਗਿਆਨੀ ਮੈਰੀ ਮੈਕਕੋਲ ਤੇ ਸਹਿਕਰਮੀਆਂ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇਥੋਪੀਆ ਵਿੱਚ ਅੱਧੇ ਤੋਂ ਵੱਧ ਮੈਡੀਕਲ ਪੇਸ਼ੇਵਰ ਬੱਚੇ, ਮਾਂ ਤੇ ਜਣੇਪੇ ਦੀ ਪ੍ਰਕਿਰਿਆ 'ਤੇ ਦਰਦ ਨਿਵਾਰਕ ਦਵਾਈਆਂ ਦੇ ਪ੍ਰਭਾਵਾਂ ਬਾਰੇ ਚਿੰਤਤ ਸਨ। ਦੱਖਣ-ਪੂਰਬੀ ਨਾਈਜੀਰੀਆ ਵਿੱਚ ਇੱਕ ਖੋਜ ਦੌਰਾਨ ਇਹ ਪਾਇਆ ਗਿਆ ਕਿ ਜਾਗਰੂਕਤਾ ਦੀ ਕਮੀ ਕਾਰਨ ਜ਼ਿਆਦਾਤਰ ਔਰਤਾਂ ਜਣੇਪੇ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਨ ਬਾਰੇ ਅਣਜਾਣ ਸਨ।


ਇਹ ਵੀ ਪੜ੍ਹੋ: