ਕਿਸੇ ਵੀ ਚੀਜ਼ ਦੀ ਕਾਢ ਕੱਢਣਾ ਸੌਖਾ ਕੰਮ ਨਹੀਂ ਹੁੰਦਾ। ਅਜਿਹਾ ਕਰਨ ਲਈ ਵਿਗਿਆਨੀਆਂ ਨੂੰ ਕਈ ਸਾਲ ਲੱਗਦੇ ਹਨ, ਤਾਂ ਹੀ ਉਹ ਸਫਲ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਾਢਾਂ ਅਤੇ ਉਨ੍ਹਾਂ ਦੀਆਂ ਵਿਗਿਆਨੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕਾਢ ਬਹੁਤ ਲਾਹੇਵੰਦ ਸਾਬਤ ਹੋਈ, ਪਰ ਅਫ਼ਸੋਸ, ਉਨ੍ਹਾਂ ਦੀਆਂ ਆਪਣੀਆਂ ਕਾਢਾਂ  ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੀਆਂ।

 

ਹੋਰੇਸ ਲੌਸਨ ਹੰਲੇ
29 ਦਸੰਬਰ 1823 ਨੂੰ ਅਮਰੀਕਾ ਦੇ ਸਮਰ ਕਾਉਂਟੀ ਵਿੱਚ ਪੈਦਾ ਹੋਏ, ਹੋਰੇਸ ਲੌਸਨ ਹੰਲੇ ਨੇ ਹੱਥਾਂ ਨਾਲ ਚੱਲਣ ਵਾਲੀ ਪਣਡੁੱਬੀ ਦੀ ਕਾਢ ਕੱਢੀ। ਹਾਲਾਂਕਿ, ਟੈਸਟ ਦੇ ਦੌਰਾਨ ਉਸ ਦੀ ਪਣਡੁੱਬੀ ਸਮੁੰਦਰ ਵਿੱਚ ਡੁੱਬ ਗਈ ਸੀ, ਜਿਸ ਵਿੱਚ ਉਹ ਵੀ ਆਪਣੇ ਕਰੂ ਮੈਂਬਰਾਂ ਦੇ ਨਾਲ ਮੌਜੂਦ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਹੈਨਰੀ ਸਮੋਲਿੰਸਕੀ
ਹੈਨਰੀ ਸਮੋਲਿੰਸਕੀ ਨੂੰ ਉਡਣ ਵਾਲੀਆਂ ਕਾਰਾਂ ਬਣਾਉਣ ਲਈ ਜਾਣਿਆਂ ਜਾਂਦਾ ਹੈ। 1973 ਵਿਚ ਉਸ ਨੇ ਇਸ ਦੀ ਕਾਢ ਕੱਢੀ, ਜਿਸਦਾ ਨਾਮ ਉਸ ਨੇ 'ਏਵੀਈ ਮਿਜ਼ਰ' ਰੱਖਿਆ। ਹਾਲਾਂਕਿ, ਜਦੋਂ ਉਹ ਟੈਸਟ ਕਰਵਾਉਣ ਲਈ ਆਪਣੀ ਉਡਾਣ ਵਾਲੀ ਕਾਰ ਵਿਚ ਬੈਠਿਆ ਅਤੇ ਇਸ ਨੂੰ ਉਡਾਇਆ, ਤਾਂ ਕਾਰ ਕ੍ਰੈਸ਼ ਹੋ ਗਈ ਅਤੇ ਉਸ ਦੀ ਮੌਤ ਹੋ ਗਈ। 

ਫ੍ਰਾਂਜ਼ ਰੀਚੇਲਟ
ਆਸਟ੍ਰੀਆ ਵਿਚ ਜੰਮੇ ਫ੍ਰਾਂਜ਼ ਰੀਚੇਲਟ ਨੂੰ ਆਧੁਨਿਕ ਵਿੰਗਸੂਟ ਦਾ ਖੋਜਕਾਰ ਮੰਨਿਆ ਜਾਂਦਾ ਹੈ। ਹਾਲਾਂਕਿ, ਇਸ ਦੀ ਜਾਂਚ ਕਰਨ ਲਈ ਪੈਰਿਸ ਦੇ ਆਈਫਲ ਟਾਵਰ ਤੋਂ ਛਾਲ ਮਾਰਦਿਆਂ ਉਸਦੀ ਮੌਤ ਹੋ ਗਈ। ਉਸ ਸਮੇਂ ਉਹ ਸਿਰਫ 33 ਸਾਲਾਂ ਦਾ ਸੀ। 



ਮੈਰੀ ਕਿਊਰੀ
ਮਸ਼ਹੂਰ ਭੌਤਿਕ ਵਿਗਿਆਨੀ ਅਤੇ ਕੈਮਿਸਟ ਮੈਰੀ ਕਿਊਰੀ, ਜਿਸ ਨੇ ਰੈਡੀਅਮ ਅਤੇ ਪੋਲੋਨਿਅਮ ਨਾਮ ਦੇ ਦੋ ਤੱਤ ਲੱਭੇ, ਦੀ ਖੋਜ ਕਾਰਨ ਸਾਲ 1934 ਵਿਚ ਉਸ ਦੀ ਮੌਤ ਹੋ ਗਈ। ਦਰਅਸਲ, ਮੈਰੀ ਕਿਊਰੀ ਰੇਡੀਓ ਐਕਟਿਵਿਟੀ 'ਤੇ ਕੰਮ ਕਰ ਰਹੀ ਸੀ, ਪਰ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਰੇਡੀਓ ਐਕਟਿਵਿਟੀ ਕਿੰਨੀ ਖ਼ਤਰਨਾਕ ਹੈ। ਇਸ ਦਾ ਉਸ ਦੇ ਸਰੀਰ 'ਤੇ ਬੁਰਾ ਪ੍ਰਭਾਵ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 

ਵਿਲੀਅਮ ਬੁਲੋਕ 
ਅਮਰੀਕਾ ਦੇ ਗ੍ਰੀਨਵਿਲੇ ਵਿੱਚ ਪੈਦਾ ਹੋਏ, ਵਿਲੀਅਮ ਬੁਲੋਕ ਰਿਚਰਡ ਮਾਰਚ ਹੋਇ ਦੇ ਬਣਾਏ 'ਰੋਟਰੀ ਪ੍ਰਿੰਟਿੰਗ ਪ੍ਰੈਸ' ਵਿੱਚ ਕੀਤੇ ਗਏ ਸੁਧਾਰਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਾਰਨ ਹੀ ਪ੍ਰਿੰਟਿੰਗ ਉਦਯੋਗ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਆਈ। ਹਾਲਾਂਕਿ, ਆਪਣੀ ਪ੍ਰਿੰਟਿੰਗ ਮਸ਼ੀਨ ਨੂੰ ਠੀਕ ਕਰਦੇ ਸਮੇਂ, ਉਹ ਇਸ ਵਿੱਚ ਫਸ ਗਿਆ ਅਤੇ ਉਸ ਦੀ ਮੌਤ ਹੋ ਗਈ।