Trending News: ਬਦਲਾ ਲੈਣ ਲਈ ਲੋਕ ਅਨੋਖੇ ਤਰੀਕੇ ਅਪਣਾਉਂਦੇ ਹਨ। ਅਮਰੀਕਾ ਦੀ ਇੱਕ ਕੰਪਨੀ 'ਚ ਕੰਮ ਕਰਦੇ ਕਰਮਚਾਰੀ ਤੋਂ ਬਦਲਾ ਲੈਣ ਲਈ ਉਸ ਦੇ ਬੌਸ ਨੇ ਅਜਿਹਾ ਤਰੀਕਾ ਅਪਣਾਇਆ, ਜਿਸ ਦੀ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ। ਦਰਅਸਲ ਕਰਮਚਾਰੀ ਦਾ ਆਪਣੇ ਬੌਸ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ।

ਜਦੋਂ ਉਸ ਨੇ ਆਪਣੀ ਤਨਖਾਹ ਤੇ ਬਕਾਏ ਬਾਰੇ ਬੌਸ ਨਾਲ ਗੱਲ ਕੀਤੀ ਤਾਂ ਬੌਸ ਨੇ ਤਨਖਾਹ ਦੇ ਨਾਂ 'ਤੇ ਉਸ ਦੇ ਘਰ 91000 ਦੇ ਸਿੱਕੇ ਭੇਜੇ, ਜਿਸ ਨੂੰ ਗਿਣਦਿਆਂ ਉਸ ਵਿਅਕਤੀ ਦੇ ਪਸੀਨੇ ਛੁੱਟ ਗਏ। ਸਿੱਕਿਆਂ ਨਾਲ ਉਸ ਦੇ ਘਰ ਇੱਕ ਇਤਰਾਜ਼ਯੋਗ ਸੰਦੇਸ਼ ਵੀ ਭੇਜਿਆ ਗਿਆ।

ਪੀੜਤ ਨੇ ਮਾਮਲੇ ਦੀ ਸ਼ਿਕਾਇਤ ਅਮਰੀਕਾ ਦੇ ਲੇਬਰ ਵਿਭਾਗ ਨੂੰ ਕੀਤੀ, ਜਿਸ ਤੋਂ ਬਾਅਦ ਬੌਸ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ 26 ਸਾਲਾ ਐਂਡਰੀਅਸ ਫਲੈਟਨ ਜਾਰਜੀਆ ਦੇ ਫੇਏਟਵਿਲੇ 'ਚ ਕਾਰ ਮਕੈਨਿਕ ਵਜੋਂ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਨੇ ਬੌਸ ਨਾਲ ਝਗੜਾ ਕਰਕੇ ਨੌਕਰੀ ਛੱਡ ਦਿੱਤੀ ਸੀ।ਇਸ ਤੋਂ ਬਾਅਦ ਉਸ ਨੂੰ ਨੋਟਾਂ ਦੀ ਬਜਾਏ ਸਿੱਕੇ ਭੇਜੇ ਗਏ। ਦੂਜਾ, ਉਨ੍ਹਾਂ ਸਿੱਕਿਆਂ 'ਚ ਕਈ ਸਿੱਕੇ ਬਹੁਤ ਗੰਦੇ ਸਨ।

ਦਰਅਸਲ, ਆਪਣਾ ਗੁੱਸਾ ਕੱਢਣ ਲਈ, ਬੌਸ ਨੇ ਸਿੱਕਿਆਂ ਨੂੰ ਤੇਲ ਵਿੱਚ ਡੁਬੋਇਆ ਸੀ। ਇਨ੍ਹਾਂ ਸਿੱਕਿਆਂ ਦਾ ਕੁੱਲ ਵਜ਼ਨ ਕਰੀਬ 227 ਕਿਲੋ ਸੀ। 91,500 ਸਿੱਕੇ ਗਿਣਦੇ ਹੋਏ, ਉਸ ਕਰਮਚਾਰੀ ਦੇ ਪਸੀਨੇ ਛੁੱਟ ਗਏ। ਇਸ ਤੋਂ ਬਾਅਦ ਵੀ ਸਿੱਕਿਆਂ ਦੀ ਕੀਮਤ ਤਨਖਾਹ ਤੋਂ ਘੱਟ ਨਿਕਲੀ। ਸਾਰੇ ਸਿੱਕਿਆਂ ਦਾ ਮਿਲਾ ਕੇ 67 ਹਜ਼ਾਰ ਰੁਪਏ ਬਣਦਾ ਹੈ, ਜਦੋਂ ਕਿ ਉਸ ਦਾ ਬਕਾਇਆ ਇਸ ਤੋਂ ਵੱਧ ਸੀ।

ਐਂਡਰੀਅਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਨ੍ਹਾਂ ਸਿੱਕਿਆਂ ਦੀ ਫੋਟੋ ਸ਼ੇਅਰ ਕੀਤੀ ਹੈ। ਐਂਡਰੀਅਸ ਨੇ ਇਸ ਘਟਨਾ ਬਾਰੇ ਅਮਰੀਕੀ ਲੇਬਰ ਡਿਪਾਰਟਮੈਂਟ ਨੂੰ ਦੱਸਿਆ, ਜਿਸ ਤੋਂ ਬਾਅਦ ਕੰਪਨੀ ਦੇ ਬੌਸ ਖਿਲਾਫ ਹਰਾਸਮੈਂਟ ਦਾ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਬੌਸ ਨੇ ਕਿਹਾ ਕਿ ਉਸ ਨੇ ਕਰਮਚਾਰੀ ਨੂੰ ਪੂਰੀ ਤਨਖਾਹ ਦਿੱਤੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਵੇਂ ਕੀਤਾ ਗਿਆ।



ਇਹ ਵੀ ਪੜ੍ਹੋ : ਸਿੱਧੂ ਦੀ ਟੱਕਰ 'ਚ ਕੇਜਰੀਵਾਲ ਵੱਲੋਂ ਪੰਜਾਬ ਮਾਡਲ ਪੇਸ਼ , ਜਨਤਾ ਸਾਹਮਣੇ ਰੱਖੇ 10 ਏਜੰਡੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490