ਬੇਤੀਆ: ਬਿਹਾਰ 'ਚ ਇੱਕ ਅਜੀਬੋ-ਗਰੀਬ ਪ੍ਰੇਮ ਕਹਾਣੀ ਸਾਹਮਣੇ ਆਈ ਹੈ। ਪੱਛਮੀ ਚੰਪਾਰਨ ਜ਼ਿਲ੍ਹੇ 'ਚ ਵਿਧਵਾ ਭੈਣ ਨੂੰ ਆਪਣੇ ਛੋਟੇ ਭਰਾ ਨਾਲ ਪਿਆਰ ਹੋ ਗਿਆ। ਦੋਵਾਂ ਵਿਚਾਲੇ ਪਿਆਰ ਦਾ ਰੰਗ ਇੰਨਾ ਡੂੰਘਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਰਹਿਣ ਤੋਂ ਵੀ ਇਨਕਾਰ ਕਰ ਦਿੱਤਾ। ਦੋਵੇਂ ਇਕੱਠੇ ਰਹਿਣਾ ਤੇ ਮਰਨਾ ਚਾਹੁੰਦੇ ਹਨ ਪਰ ਪਰਿਵਾਰ ਤੇ ਸਮਾਜ ਨੇ ਦੋਵਾਂ ਦੇ ਪਿਆਰ ਨੂੰ ਸਵੀਕਾਰ ਨਹੀਂ ਕੀਤਾ।

ਪਰਿਵਾਰ ਨੇ ਦੋਵਾਂ ਨੂੰ ਸਜ਼ਾ ਦਿਵਾਉਣ ਦੇ ਇਰਾਦੇ ਨਾਲ ਪੰਚਾਇਤ ਬੁਲਾਈ, ਜਿਸ 'ਤੇ ਪਤੀ-ਪਤਨੀ ਨੇ ਥਾਣੇ ਪਹੁੰਚ ਕੇ ਸੁਰੱਖਿਆ ਮੁਹੱਈਆ ਕਰਵਾਉਣ ਤੇ ਰਿਸ਼ਤੇਦਾਰਾਂ ਤੇ ਹੋਰਨਾਂ ਤੋਂ ਆਪਣੀ ਜਾਨ ਬਚਾਉਣ ਦੀ ਬੇਨਤੀ ਕੀਤੀ। ਪੁਲਿਸ ਦੀ ਦਖਲਅੰਦਾਜ਼ੀ ਤੋਂ ਬਾਅਦ ਪ੍ਰੇਮੀ ਜੋੜੇ ਨੂੰ ਸਥਾਨਕ ਲੋਕਾਂ ਦੇ ਚੁੰਗਲ 'ਚੋਂ ਛੁਡਵਾਇਆ ਜਾ ਸਕਿਆ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵਿਆਹ ਕਰਵਾਉਣਾ ਨਿੱਜੀ ਪਸੰਦ ਦਾ ਮਾਮਲਾ ਹੈ ਤੇ ਇਸ 'ਚ ਗਲਤ ਤਰੀਕੇ ਨਾਲ ਦਖਲ ਦੇਣਾ ਠੀਕ ਨਹੀਂ ਹੈ। ਜੇਕਰ ਕੋਈ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰ ਤੇ ਸਥਾਨਕ ਲੋਕ ਇੱਜ਼ਤ-ਮਾਣ ਦੀ ਦੁਹਾਈ ਦੇ ਕੇ ਇਸ ਰਿਸ਼ਤੇ ਨੂੰ ਗਲਤ ਦੱਸ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਭੈਣ-ਭਰਾ ਦੀ ਲਵ ਸਟੋਰੀ ਦਾ ਇਹ ਮਾਮਲਾ ਬੇਤੀਆ ਦੇ ਬਾਨੁਛਾਪਾਰ ਇਲਾਕੇ ਦੀ ਹੈ। ਦਰਅਸਲ ਔਰਤ ਦੇ ਪਤੀ ਦੀ ਕਰੀਬ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਆਪਣੇ ਹੀ ਚਚੇਰੇ ਭਰਾ ਨਾਲ ਪ੍ਰੇਮ ਸਬੰਧ ਬਣ ਗਏ, ਜੋ ਉਮਰ 'ਚ 4 ਸਾਲ ਛੋਟਾ ਸੀ। ਦੋਹਾਂ ਵਿਚਕਾਰ ਪਿਆਰ ਇੰਨਾ ਵਧ ਗਿਆ ਕਿ ਦੋਹਾਂ ਨੇ ਇਕੱਠੇ ਰਹਿਣ ਤੇ ਇਕੱਠੇ ਮਰਨ ਦਾ ਫ਼ੈਸਲਾ ਕਰ ਲਿਆ।

ਪਰਿਵਾਰ ਵਾਲਿਆਂ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਇਸ ਪ੍ਰੇਮ ਸਬੰਧ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਦੋਵੇਂ ਵਿਆਹ ਕਰਾਉਣ ਅਤੇ ਆਪਣੀ ਪੂਰੀ ਜ਼ਿੰਦਗੀ ਇਕੱਠੇ ਬਿਤਾਉਣ ਲਈ ਬਜ਼ਿੱਦ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਕ ਨਾ ਸੁਣੀ। ਇਸ ਤੋਂ ਬਾਅਦ ਪਰਿਵਾਰ ਨੇ ਦੋਵਾਂ ਨੂੰ ਸਜ਼ਾ ਦਿਵਾਉਣ ਦੇ ਮਕਸਦ ਨਾਲ ਪੰਚਾਇਤ ਬੁਲਾਈ। ਇਸ 'ਚ ਉਨ੍ਹਾਂ ਦੇ ਵਾਲ ਮੁੰਨਵਾ ਕੇ ਪਿੰਡ 'ਚ ਘੁਮਾਉਣ ਦੀ ਸਹਿਮਤੀ ਬਣੀ ਸੀ। ਪ੍ਰੇਮੀ ਜੋੜੇ ਨੇ ਸਮੇਂ ਸਿਰ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।

 


ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਭਗਵੰਤ ਮਾਨ ਨੂੰ ਲਿਖੀ ਚਿੱਠੀ, ਪੰਚਾਇਤੀ ਗ੍ਰਾਂਟਾਂ 'ਤੇ ਪਾਬੰਧੀ ਲਾਉਣ 'ਤੇ ਉਠਾਏ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :