Chinese astronauts grow rice in space: ਦੁਨੀਆ ਭਰ 'ਚ ਆਪਣੇ ਅਨੋਖੇ ਪ੍ਰਯੋਗਾਂ ਲਈ ਜਾਣੇ ਜਾਂਦੇ ਚੀਨ ਨੇ ਪੁਲਾੜ 'ਚ ਸ਼ਾਨਦਾਰ ਕਾਰਨਾਮਾ ਕੀਤਾ ਹੈ। ਚਾਈਨੀਜ਼ ਅਕੈਡਮੀ ਆਫ਼ ਸਾਇੰਸ (ਸੀਏਐਸ) ਨੇ ਆਪਣੀ ਖੋਜ 'ਚ ਦੱਸਿਆ ਹੈ ਕਿ ਤਿਆਨਗੋਂਗ ਸਪੇਸ ਸਟੇਸ਼ਨ 'ਤੇ ਚੀਨੀ ਪੁਲਾੜ ਯਾਤਰੀਆਂ ਨੇ ਚੌਲ ਅਤੇ ਸਬਜ਼ੀਆਂ ਉਗਾਈਆਂ ਹਨ। ਦੱਸਿਆ ਗਿਆ ਹੈ ਕਿ ਇਨ੍ਹਾਂ ਫਸਲਾਂ ਦੇ ਪੂਰੇ ਵਿਕਾਸ ਲਈ ਕੁਝ ਮਹੀਨੇ ਲੱਗਣਗੇ। ਇਸ ਸਾਲ ਦੇ ਅੰਤ ਤੱਕ ਇਨ੍ਹਾਂ ਫ਼ਸਲਾਂ ਦੇ ਪੌਦੇ ਧਰਤੀ 'ਤੇ ਲਿਆਂਦੇ ਜਾਣਗੇ।


ਚਾਈਨੀਜ਼ ਅਕੈਡਮੀ ਆਫ਼ ਸਾਇੰਸ (ਸੀਏਐਸ) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਾਲ 29 ਜੁਲਾਈ ਨੂੰ ਤਜਰਬੇ ਵਜੋਂ ਦੋ ਕਿਸਮਾਂ ਦੇ ਪੌਦਿਆਂ, ਜਿਨ੍ਹਾਂ 'ਚ ਥੇਲ ਕ੍ਰੇਸ ਅਤੇ ਚੌਲ ਸ਼ਾਮਲ ਹਨ, ਦੇ ਬੀਜ ਉਗਾਏ ਗਏ ਸਨ। ਇਹ ਬੀਜ ਅਸਥਾਈ ਪੁਲਾੜ ਸਟੇਸ਼ਨ ਤਿਆਨਗੋਂਗ 'ਤੇ ਉਗਾਏ ਗਏ ਸਨ।



ਪੌਦਿਆਂ 'ਚ ਅਚਾਨਕ ਹੋਇਆ ਵਾਧਾ


ਜਾਣਕਾਰੀ ਮੁਤਾਬਕ ਸਿਰਫ਼ ਇਕ ਮਹੀਨੇ 'ਚ ਪ੍ਰਯੋਗ 'ਚ ਜ਼ਬਰਦਸਤ ਸਫ਼ਲਤਾ ਮਿਲੀ ਹੈ। ਲੰਬੇ ਤਣੇ ਵਾਲੇ ਚੌਲਾਂ ਦੇ ਬੀਜ 30 ਸੈਂਟੀਮੀਟਰ ਲੰਬੇ ਹੋ ਗਏ ਹਨ, ਜਦਕਿ ਛੋਟੇ ਤਣੇ ਵਾਲੇ ਚੌਲਾਂ ਦੇ ਦਾਣੇ 5 ਸੈਂਟੀਮੀਟਰ ਤੱਕ ਲੰਬੇ ਹੋਏ ਹਨ। ਸੀਏਐਸ ਦੇ ਅਨੁਸਾਰ ਥੇਲ ਕ੍ਰੇਸ ਬਹੁਤ ਸਾਰੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਰੇਪਸੀਡ, ਗੋਭੀ ਅਤੇ ਬ੍ਰਸੇਲਜ਼ ਸਪਾਊਟ ਦਾ ਪ੍ਰਤੀਨਿੱਧ ਨਮੂਨਾ ਹੈ। ਇਸ 'ਚ ਵੀ ਕਾਫੀ ਵਾਧਾ ਹੋਇਆ ਹੈ।


ਸੀਏਐਸ ਦੀ ਵਰਤੋਂ ਇਹ ਸਮਝਣ ਲਈ ਕੀਤੀ ਜਾਂਦੀ ਹੈ ਕਿ ਪੌਦੇ ਸਪੇਸ 'ਚ ਕਿਵੇਂ ਵਿਹਾਰ ਕਰਦੇ ਹਨ। ਸੀਏਐਸ ਸੈਂਟਰ ਫ਼ਾਰ ਐਕਸੀਲੈਂਸ ਇਨ ਮੋਲੇਕਿਊਲਰ ਪਲਾਂਟ ਸਾਇੰਸਿਜ਼ ਦੇ ਖੋਜਕਰਤਾ ਜ਼ੇਂਗ ਹੁਇਕਿਓਂਗ ਨੇ SCAP ਨਿਊਜ਼ ਨੂੰ ਦੱਸਿਆ ਕਿ ਦੋ ਪ੍ਰਯੋਗ ਪੁਲਾੜ 'ਚ ਹਰੇਕ ਪੌਦੇ ਦੇ ਜੀਵਨ ਚੱਕਰ ਦਾ ਵਿਸ਼ਲੇਸ਼ਣ ਕਰਨਗੇ ਅਤੇ ਇਹ ਪਤਾ ਲਗਾਉਣਗੇ ਕਿ ਪੌਦੇ ਨੂੰ ਵਿਕਸਿਤ ਕਰਨ ਲਈ ਅਤੇ ਉਤਪਾਦਨ ਸਮਰੱਥਾ ਵਧਾਉਣ ਲਈ ਮਾਈਕ੍ਰੋਗ੍ਰੈਵਿਟੀ ਵਾਤਾਵਰਨ ਦੀ ਵਰਤੋਂ ਕਿਵੇਂ ਕੀਤੀ ਜਾਵੇ?


ਜ਼ੇਂਗ ਨੇ ਕਿਹਾ, "ਫਸਲਾਂ ਨੂੰ ਸਿਰਫ਼ ਧਰਤੀ ਵਰਗੇ ਹਾਲਾਤਾਂ ਦੀ ਨਕਲ ਕਰਨ ਵਾਲੇ ਬਣਾਉਣਟੀ ਵਾਤਾਵਰਣ 'ਚ ਹੀ ਉਗਾਇਆ ਜਾ ਸਕਦਾ ਹੈ ਅਤੇ ਪੌਦਿਆਂ ਦੇ ਫੁੱਲਾਂ ਦੀ ਤੁਲਨਾ ਕਰਕੇ ਅਸੀਂ ਫਸਲਾਂ ਨੂੰ ਸਪੇਸ ਅਤੇ ਮਾਈਕ੍ਰੋਗ੍ਰੈਵਿਟੀ ਵਾਤਾਵਰਨ 'ਚ ਵਧੇਰੇ ਅਨੁਕੂਲਿਤ ਫਸਲਾਂ ਪਾ ਸਕਦੇ ਹਾਂ।"


ਦਸੰਬਰ ਤੱਕ ਧਰਤੀ 'ਤੇ ਲਿਆਂਦੇ ਜਾਣਗੇ ਪੌਦੇ


ਸੀਏਐਸ ਦੇ ਅਨੁਸਾਰ ਇਨ੍ਹਾਂ ਪੌਦਿਆਂ ਵਿੱਚ ਪਹਿਲਾਂ ਹੀ ਬਹੁਤ ਵਾਧਾ ਹੋਇਆ ਹੈ ਅਤੇ ਕੁਝ ਬਾਕੀ ਹੈ, ਜਿਨ੍ਹਾਂ ਦੇ ਕੁਝ ਮਹੀਨਿਆਂ 'ਚ ਮੁਕੰਮਲ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਧਰਤੀ 'ਤੇ ਲਿਆਂਦਾ ਜਾਵੇਗਾ। ਰਿਪੋਰਟ ਮੁਤਾਬਕ ਇਨ੍ਹਾਂ ਫਸਲਾਂ ਦੇ ਪੌਦੇ ਇਸ ਸਾਲ ਦਸੰਬਰ ਤੱਕ ਧਰਤੀ 'ਤੇ ਲਿਆਂਦੇ ਜਾਣਗੇ। ਚੀਨ ਇਨ੍ਹਾਂ ਪੌਦਿਆਂ ਨੂੰ ਆਪਣੀ ਧਰਤੀ 'ਤੇ ਉਗਾਉਣ 'ਤੇ ਵਿਚਾਰ ਕਰ ਰਿਹਾ ਹੈ।