Trending Sholay Veeru: ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਵੀਡੀਓਜ਼ ਵਾਇਰਲ ਹੁੰਦੇ ਹਨ। ਕਈ ਵਾਰ ਇਹ ਵੀਡੀਓ ਤੁਹਾਨੂੰ ਹਸਾਉਂਦੇ ਹਨ, ਕਦੇ ਤੁਹਾਨੂੰ ਭਾਵੁਕ ਕਰਦੇ ਹਨ, ਕਈ ਵਾਰ ਇਹ ਵੀਡੀਓ ਹੈਰਾਨੀਜਨਕ ਵੀ ਹੁੰਦੇ ਹਨ। ਅਜਿਹਾ ਹੀ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਅਕਤੀ ਟਾਵਰ 'ਤੇ ਚੜ੍ਹ ਗਿਆ ਹੈ। ਲੋਕ ਫਿਲਮਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਨਸ਼ੇ 'ਚ ਧੁੱਤ ਵਿਅਕਤੀ, 1970 ਦੇ ਦਹਾਕੇ ਦੀ ਬਲਾਕਬਸਟਰ ਫਿਲਮ (Blockbuster Movie) ਸ਼ੋਲੇ (Sholay) ਵਿੱਚ ਧਰਮਿੰਦਰ (Dharmendra) ਦੇ ਕਿਰਦਾਰ ਵੀਰੂ (Veeru) ਤੋਂ ਬਹੁਤ ਪ੍ਰੇਰਿਤ ਸੀ, ਅਤੇ ਆਪਣੀ ਪਤਨੀ ਨੂੰ ਵਾਪਸ ਪਾਉਂਣ ਲਈ ਇੱਕ ਮੋਬਾਈਲ ਟਾਵਰ (Mobile Tower) ਉੱਤੇ ਚੜ੍ਹ ਗਿਆ।
ਮਹਾਰਾਸ਼ਟਰ (Maharashtra) ਦੇ ਜਾਲਨਾ ਜ਼ਿਲੇ (Jalna District) 'ਚ 100 ਫੁੱਟ ਉੱਚੇ ਮੋਬਾਇਲ ਫੋਨ ਦੇ ਟਾਵਰ (Mobile Phone Tower) 'ਤੇ, ਗਣਪਤ ਬਕਲ (Ganpat Bakal) ਨਾਂ ਦਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਚੜ੍ਹ ਗਿਆ। ਇੱਕ ਪੁਲਿਸ ਅਧਿਕਾਰੀ (Police Officer) ਨੇ ਦੱਸਿਆ ਕਿ ਇਹ ਵਿਅਕਤੀ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਆਪਣੀ ਪਤਨੀ ਨੂੰ ਆਪਣੇ ਮਾਪੇ ਘਰੋਂ ਵਾਪਸ ਆਉਣ ਦੀ ਮੰਗ ਕਰ ਰਿਹਾ ਸੀ। ਘਟਨਾ ਦੀ ਵੀਡੀਓ ਇੰਟਰਨੈੱਟ 'ਤੇ ਸ਼ੇਅਰ (Video Share On Internet) ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ (Wednesday) ਨੂੰ ਬਦਨਪੁਰ ਤਹਿਸੀਲ (Badnapur Tehsil) ਦੇ ਦਭੜੀ ਪਿੰਡ (Dabhadi Village) 'ਚ ਵਾਪਰੀ। ਪਿੰਡ ਵਾਸੀਆਂ, ਫਾਇਰ ਬ੍ਰਿਗੇਡ (Fire Brigade) ਅਤੇ ਪੁਲਿਸ ਮੁਲਾਜ਼ਮਾਂ (Police Officer) ਨੇ ਗਣਪਤ ਬਕਲ (Ganpat Bakal) ਨੂੰ ਭਰੋਸਾ ਦਿਵਾਇਆ ਕਿ ਉਹ ਉਸਦੀ ਪਤਨੀ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਭਰੋਸੇ ਤੋਂ ਬਾਅਦ ਹੀ ਗਣਪਤ ਬਕਲ (Ganpat Bakal) ਟਾਵਰ (Tower) ਤੋਂ ਹੇਠਾਂ ਉਤਰ ਗਿਆ। ਇਹ ਪਹਿਲੀ ਵਾਰ ਨਹੀਂ ਹੈ ਕਿ ਭਾਰਤ ਵਿੱਚ ਅਜਿਹੀ ਘਟਨਾ ਵਾਪਰੀ ਹੈ। ਅਜਿਹੀ ਹੀ ਇੱਕ ਘਟਨਾ 2017 ਵਿੱਚ ਵਾਪਰੀ ਸੀ, ਜਦੋਂ ਇੱਕ ਵਿਅਕਤੀ ਆਪਣੀ ਪਤਨੀ ਤੋਂ ਤਲਾਕ ਮੰਗਦੇ ਹੋਏ ਟਾਵਰ (Tower) ਉੱਤੇ ਚੜ੍ਹ ਗਿਆ ਸੀ।