Viral Video: ਤੁਸੀਂ ਸੋਸ਼ਲ ਮੀਡੀਆ 'ਤੇ ਅਤੇ ਫਿਲਮਾਂ 'ਚ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ, ਜੋ ਨਸ਼ੇ ਦੀ ਹਾਲਤ 'ਚ ਬਹੁਤ ਹੀ ਅਜੀਬ ਹਰਕਤਾਂ ਕਰਨ ਲੱਗ ਜਾਂਦੇ ਹਨ। ਸ਼ਰਾਬ ਇੱਕ ਅਜਿਹੀ ਚੀਜ਼ ਹੈ, ਜੋ ਸਿਹਤ ਨੂੰ ਖਰਾਬ ਕਰਨ ਦੇ ਨਾਲ-ਨਾਲ ਲੋਕਾਂ ਦੇ ਦਿਮਾਗ 'ਤੇ ਵੀ ਹਾਵੀ ਹੋ ਜਾਂਦੀ ਹੈ ਅਤੇ ਲੋਕ ਆਪਣਾ ਸੰਤੁਲਨ ਗਵਾਉਣ ਲੱਗ ਪੈਂਦੇ ਹਨ। ਅਜਿਹਾ ਹੀ ਇੱਕ ਮਜ਼ਾਕੀਆ ਵੀਡੀਓ ਇੱਕ ਸ਼ਰਾਬੀ ਦਾ ਵਾਇਰਲ ਹੋ ਰਿਹਾ ਹੈ, ਜੋ ਲੂੰਗੀ ਪਾ ਕੇ ਬਾਈਕ 'ਤੇ ਬੈਠਣ ਲਈ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


ਟਵਿਟਰ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਇੱਕ ਵਿਅਕਤੀ ਨਸ਼ੇ ਦੀ ਹਾਲਤ 'ਚ ਅਜੀਬ ਹਰਕਤਾਂ ਕਰਦਾ ਹੈ। ਵੀਡੀਓ 'ਚ ਲੁੰਗੀ ਪਹਿਨੇ ਇਹ ਵਿਅਕਤੀ ਸ਼ਰਾਬੀ ਹੋ ਕੇ ਬਾਈਕ 'ਤੇ ਪਿੱਛੇ ਬੈਠਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ ਪਰ ਵਾਰ-ਵਾਰ ਅਸਫਲ ਹੋ ਜਾਂਦਾ ਹੈ। ਕਈ ਵਾਰ ਇਹ ਆਦਮੀ ਹੇਠਾਂ ਜ਼ਮੀਨ 'ਤੇ ਵੀ ਡਿੱਗ ਜਾਂਦਾ ਹੈ। ਇਸ ਬੰਦੇ ਦੀ ਹਾਲਤ ਦੇਖ ਕੇ ਹਰ ਕੋਈ ਹੱਸੇਗਾ।



ਸ਼ਰਾਬੀ ਦੀ ਹਾਲਤ ਹੋਈ ਖਰਾਬ- ਇਹ ਸਭ ਜਾਣਦੇ ਹਨ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਲੋਕ ਡਾਕਟਰ ਦੀ ਸਲਾਹ ਨੂੰ ਅਣਗੌਲਿਆਂ ਕਰਕੇ ਆਪਣੀ ਜਾਨ ਅਤੇ ਸਰੀਰ ਨਾਲ ਖੇਡਦੇ ਦੇਖੇ ਜਾਂਦੇ ਹਨ। ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਦੀ ਹਾਲਤ ਦੇਖ ਕੇ ਭਾਵੇਂ ਤੁਸੀਂ ਹੱਸ ਰਹੇ ਹੋਵੋਗੇ ਪਰ ਇਸ ਤਰ੍ਹਾਂ ਸੜਕ 'ਤੇ ਘੁੰਮਣਾ ਵੀ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।


ਇਹ ਮਜ਼ਾਕੀਆ ਵੀਡੀਓ ਵਾਇਰਲ ਹੋ ਰਿਹਾ ਹੈ- ਇਹ ਵੀਡੀਓ ਆਨਲਾਈਨ ਵਾਇਰਲ ਹੋ ਚੁੱਕਾ ਹੈ ਅਤੇ ਲੋਕਾਂ ਦਾ ਕਾਫੀ ਮਨੋਰੰਜਨ ਵੀ ਕਰ ਰਿਹਾ ਹੈ। ਇਸ ਵੀਡੀਓ ਨੂੰ ਜੈਕੀ ਯਾਦਵ ਦੇ ਨਾਂ ਨਾਲ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਹੈ। ਪੋਸਟ ਕਰਨ ਤੋਂ ਬਾਅਦ ਇਸ ਵੀਡੀਓ ਨੂੰ 113K ਵਿਊਜ਼ ਮਿਲ ਚੁੱਕੇ ਹਨ ਅਤੇ 8.5K ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਹੈ। ਵੀਡੀਓ ਵਿੱਚ ਸਥਾਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Dog Dance Video: ਕੁੱਤੇ ਨੇ ਕੀਤਾ ਜਬਰਦਸਤ ਭੰਗੜਾ, ਦੇਖੋ ਇਹ ਕਿਊਟ ਡਾਂਸ ਵੀਡੀਓ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।