ਇਸਲਾਮਾਬਾਦ: ਇੱਕ ਅੱਠ ਸਾਲਾ ਨੌਕਰਾਣੀ ਨੂੰ ਉਸ ਦੇ ਮਾਲਕ ਵਲੋਂ ਕਥਿਤ ਤੌਰ 'ਤੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ।ਨੌਕਰਾਣੀ ਨੇ ਮਾਲਕ ਦੇ ਕੀਮਤੀ ਤੋਤੇ ਨੂੰ ਪਿੰਜਰੇ ਤੋਂ ਛੱਡ ਦਿੱਤਾ ਸੀ।ਜਿਸ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਜ਼ੋਹਰਾ ਸ਼ਾਹ ਨੇ ਤੋਤੇ ਨੂੰ ਖਾਣ ਖੁਵਾਉਣ ਲਈ ਪਿਛਲੇ ਐਤਵਾਰ ਪਿੰਜਰਾ ਖੋਲ੍ਹਿਆ ਤਾਂ ਪੰਛੀ ਉੱਡਣ ਗਿਆ ਅਤੇ ਬੱਚੀ ਕੋਲੋਂ ਕਾਬੂ ਨਹੀਂ ਆਇਆ।ਇਸਲਾਮਾਬਾਦ ਨੇੜੇ ਰਾਵਲਪਿੰਡੀ ਸਥਿਤ ਘਰ ਵਿੱਚ ਗੁੱਸੇ 'ਚ ਆਏ ਉਸਦੇ ਮਾਲਕ ਨੇ ਉਸਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਨੂੰ ਨੇੜੇ ਹਸਪਤਾਲ ਸੁੱਟ ਦਿੱਤਾ।ਜਿੱਥੇ ਗੰਭੀਰ ਸੱਟਾਂ ਨੂੰ ਬੱਚੀ ਬਰਦਾਸ਼ਤ ਨਾ ਕਰ ਸਕੀ ਅਤੇ ਉਸਦੀ ਮੌਤ ਹੋ ਗਈ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਿਕ ਜ਼ੋਹਰਾ ਉਦੋਂ ਜਿੰਦਾ ਸੀ ਜਦੋਂ ਉਸਨੂੰ ਹਸਪਤਾਲ ਚਿਹਰੇ, ਹੱਥਾਂ, ਪੇਟ ਅਤੇ ਲੱਤਾਂ ਤੇ ਲੱਗੀਆਂ ਸੱਟਾਂ ਨਾਲ ਲਿਆਂਦਾ ਗਿਆ ਸੀ।
ਪੁਲਿਸ ਨੇ ਮੁਲਜ਼ਮ ਜੋੜੇ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ। ਪਤੀ ਨੇ ਮੰਨਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਜ਼ੋਹਰਾ ਨੂੰ ਕੁੱਟਿਆ ਸੀ ਜਦੋਂ ਉਸਨੇ ਉਨ੍ਹਾਂ ਦਾ “ਮਹਿੰਗਾ ਪਾਲਤੂ ਤੋਤੇ ਪਿੰਜਰੇ ਚੋਂ ਛੱਡ ਦਿੱਤਾ ”। ਉਨ੍ਹਾਂ ਦੋਨਾਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਬੱਚੀ ਦੀ ਮੌਤ ਨੇ ਦੇਸ਼ ਵਿੱਚ ਬਾਲ ਮਜ਼ਦੂਰਾਂ ਅਤੇ ਘਰੇਲੂ ਨੌਕਰਾਂ ਦੇ ਸ਼ੋਸ਼ਣ ਦੇ ਮੁੱਦੇ ਨੂੰ ਫਿਰ ਤੋਂ ਚਿੰਗਾਰੀ ਲਾ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਕੋਟ ਅੱਡੂ ਸ਼ਹਿਰ ਜ਼ੋਹਰਾ ਨੇ ਅਣਪਛਾਤੇ ਜੋੜੇ ਦੇ ਘਰ ਚਾਰ ਮਹੀਨੇ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਸੀ। ਜੋੜੇ ਨੇ ਬੱਚੀ ਨੂੰ ਆਪਣੇ ਇੱਕ ਸਾਲ ਦੇ ਬੱਚੇ ਦੀ ਦੇਖਭਾਲ ਲਈ ਰੱਖਿਆ ਸੀ। ਮੁਲਜ਼ਮ ਜੋੜੇ ਨੇ ਲੜਕੀ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਪਾਕਿਸਤਾਨ ਵਿਚ ਭਾਰੀ ਗਿਣਤੀ ਵਿੱਚ ਬੱਚੇ ਬਾਲ ਮਜ਼ਦੂਰੀ ਦਾ ਸ਼ਿਕਾਰ ਹਨ, ਅਤੇ ਮਨੁੱਖੀ ਅਧਿਕਾਰ ਕਮਿਸ਼ਨ (ਪਾਕਿਸਤਾਨ) ਦੀ ਇੱਕ 2018 ਦੀ ਰਿਪੋਰਟ ਅਨੁਸਾਰ ਤਕਰੀਬਨ 12 ਮਿਲੀਅਨ ਮਜ਼ਦੂਰੀ ਕਰ ਰਹੇ ਹਨ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪਿੰਜਰੇ ਚੋਂ ਤੋਤਾ ਛੱਡਣ 'ਤੇ ਅੱਠ ਸਾਲਾ ਨੌਕਰਾਣੀ ਨੂੰ ਕੁੱਟ ਕੁੱਟ ਮਾਰਿਆ
ਏਬੀਪੀ ਸਾਂਝਾ
Updated at:
13 Jun 2020 12:40 PM (IST)
ਇੱਕ ਅੱਠ ਸਾਲਾ ਬੱਚੀ ਜੋ ਘਰਾਂ 'ਚ ਕੰਮ ਕਰਦੀ ਸੀ, ਨੂੰ ਉਸ ਦੇ ਮਾਲਕ ਵਲੋਂ ਕਥਿਤ ਤੌਰ 'ਤੇ ਕੁੱਟ ਕੁੱਟ ਕਿ ਮਾਰ ਦਿੱਤਾ ਗਿਆ।ਕਿਉਂਕਿ ਉਸ ਨੇ ਆਪਣੇ ਮਾਲਕ ਦੇ ਕੀਮਤੀ ਤੋਤੇ ਨੂੰ ਪਿੰਜਰੇ ਤੋਂ ਦਿੱਤਾ ਸੀ।
- - - - - - - - - Advertisement - - - - - - - - -