ਜੈਪੁਰ: ਰਾਜਸਥਾਨ ਦੀ ਭਰਤਪੁਰ ਪੁਲਿਸ ਨੇ ਇੱਕ ਫਰੌਡ ਨੂੰ ਗ੍ਰਿਫਤਾਰ ਕੀਤਾ ਹੈ। ਜੋ ਪਪਲਾ ਗੁਜਰ ਗਿਰੋਹ ਦਾ ਇੱਕ ਮਹੱਤਵਪੂਰਨ ਮੈਂਬਰ ਹੈ। ਇੰਨਾ ਹੀ ਨਹੀਂ, ਇਹ ਵਿਅਕਤੀ ਧੋਖਾਧੜੀ ਨਾਲ ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਵੀਵੀਆਈਪੀ ਸਹੂਲਤ ਅਤੇ ਪੁਲਿਸ ਸੁਰੱਖਿਆ ਲੈ ਰਿਹਾ ਸੀ।ਪੁਸਿਲ ਇਹ ਸੰਭਾਵਨਾ ਵੀ ਜ਼ਾਹਰ ਕਰ ਰਹੀ ਹੈ ਕਿ ਕੀਤੇ ਇਸ ਦੀਆਂ ਤਾਰਾਂ ਵਿਕਾਸ ਦੂਬੇ ਕਾਂਡ ਨਾਲ ਜੁੜੀਆਂ ਹੋਣ।
ਦਰਅਸਲ, 8 ਵੀਂ ਫੇਲ ਗਜਰਾਜ ਸਿੰਘ ਗੁਜਰ ਨਾਮ ਦਾ ਇਹ ਵਿਅਕਤੀ ਖਾਨਪੁਰ, ਦਿੱਲੀ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਸਾਲ 2013 ਤੋਂ ਤਿੰਨ ਰਾਜਾਂ ਦੀ ਪੁਲਿਸ ਨੂੰ ਮੂਰਖ ਬਣਾ ਕੇ ਵੀਵੀਆਈਪੀ ਸਹੂਲਤ ਅਤੇ ਪੁਲਿਸ ਸੁਰੱਖਿਆ ਲੈ ਰਿਹਾ ਸੀ।ਗਜਰਾਜ ਸਿੰਘ ਯੁਵਾ ਹਿੰਦੂ ਪ੍ਰੀਸ਼ਦ ਅਤੇ ਭਾਰਤ ਸਰਕਾਰ ਦੀ ਰਾਸ਼ਨ ਵੰਡ ਅਤੇ ਸਲਾਹਕਾਰ ਕਮੇਟੀ ਦਾ ਮੈਂਬਰ ਬਣ ਕੇ ਜਾਅਲੀ ਲੈਟਰ ਹੈੱਡ ਤੇ ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ, ਮੁੱਖ ਸਕੱਤਰਾਂ ਅਤੇ ਜ਼ਿਲ੍ਹਾ ਕੁਲੈਕਟਰਾਂ ਅਤੇ ਜ਼ਿਲ੍ਹਾ ਸੁਪਰਡੈਂਟਾਂ ਤੋਂ ਈ-ਮੇਲ ਰਾਹੀਂ ਪੁਲਿਸ ਸੁਰੱਖਿਆ ਅਤੇ ਵੀਵੀਆਈਪੀ ਦੀ ਸਹੂਲਤ ਲੈ ਰਿਹਾ ਸੀ।ਫਰਜ਼ੀ ਮੇਲ ਦੇ ਜ਼ਰੀਏ ਉਸਨੂੰ ਵੀਵੀਆਈਪੀ ਦੀ ਸਹੂਲਤ ਦੇ ਨਾਲ ਨਾਲ ਪੁਲਿਸ ਸੁਰੱਖਿਆ ਵੀ ਮਿਲ ਰਹੀ ਹੈ।
ਰਾਜਸਥਾਨ ਪੁਲਿਸ ਦੇ ਅਨੁਸਾਰ ਗਜਰਾਜ ਸਿੰਘ ਦੇ ਕਈ ਗੈਂਗਸਟਰਾਂ ਨਾਲ ਵੀ ਸੰਪਰਕ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਾਨਪੁਰ ਦੇ ਵਿਕਾਸ ਦੂਬੇ ਗੈਂਗ ਨਾਲ ਵੀ ਸਬੰਧਤ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ
ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪੁਲਿਸ ਨੂੰ ਬੇਵਕੂਫ ਬਣਾ VVIP ਸਹੂਲਤਾਂ ਲੈਂਦਾ ਸੀ 8ਵੀਂ ਫੇਲ ਨੌਜਵਾਨ, ਤਿੰਨ ਰਾਜਾਂ ਦੀ ਪੁਲਿਸ ਧੋਖਾਧੜੀ ਦਾ ਸ਼ਿਕਾਰ
ਏਬੀਪੀ ਸਾਂਝਾ
Updated at:
18 Jul 2020 06:49 PM (IST)
ਇਹ ਵਿਅਕਤੀ ਸਾਲ 2013 ਤੋਂ ਤਿੰਨ ਰਾਜਾਂ ਦੀ ਪੁਲਿਸ ਨੂੰ ਮੂਰਖ ਬਣਾ ਕੇ ਵੀਵੀਆਈਪੀ ਸਹੂਲਤ ਅਤੇ ਪੁਲਿਸ ਸੁਰੱਖਿਆ ਲੈ ਰਿਹਾ ਸੀ।
- - - - - - - - - Advertisement - - - - - - - - -