ਨਵੀਂ ਦਿੱਲੀ: HCL ਟੈਕ ਦੇ ਚੇਅਰਮੈਨ ਸ਼ਿਵ ਨਾਡਰ ਨੇ ਅਹੁੱਦੇ ਤੋਂ ਇਸਤੀਫਾ ਦੇ ਦਿੱਤਾ ਹੈ।ਇਸ ਤੋਂ ਤੁਰੰਤ ਬਾਅਦ ਉਨ੍ਹਾਂ ਕੰਪਨੀ ਦੀ ਕਮਾਨ ਆਪਣੀ ਬੇਟੀ ਦੇ ਹੱਥ ਦੇ ਦਿੱਤੀ ਹੈ।ਰੋਸ਼ਨੀ ਨਾਡਰ ਦੀ ਪਛਾਣ ਸਿਰ ਇਹੀ ਨਹੀਂ ਹੈ, ਉਹ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਵੀ ਹੈ।ਆਓ ਜਾਣਦੇ ਹਾਂ ਕਿ ਦੇਸ਼ ਦੀਆਂ ਹੋਰ ਅਮੀਰ ਔਰਤਾਂ ਕੌਣ ਕੌਣ ਹਨ।

10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ

1.IIFL Wealth Hurun India Rich List ਦੇ ਮੁਤਾਬਿਕ ਰੋਸ਼ਨੀ ਨਾਡਰ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਹੈ।ਉਨ੍ਹਾਂ ਦੀ ਕੁੱਲ ਜਾਇਦਾਦ 36,800 ਕਰੋੜ ਰੁਪਏ ਹੈ।2019 ਵਿੱਚ, ਉਹ ਫੋਰਬਸ ਵਰਲਡ ਦੀ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ 54ਵੇਂ ਨੰਬਰ 'ਤੇ ਰਹੀ ਹੈ।

2.ਦੂਜੇ ਨੰਬਰ 'ਤੇ ਗੋਦਰੇਜ ਗਰੁੱਪ ਦੀ ਹਿੱਸੇਦਾਰ ਸਮਿਤਾ ਵੀ ਕ੍ਰਿਸ਼ਨ ਹੈ।ਉਸ ਦੀ ਕੁੱਲ ਜਾਇਦਾਦ 31,400 ਕਰੋੜ ਹੈ। ਸਾਲ 2018 ਵਿੱਚ, ਉਹ ਕੋਟਕ ਵੈਲਥ-ਹੁਰੂਨ ਦੀ ਅਮੀਰ ਸੂਚੀ ਵਿੱਚ ਪਹਿਲੇ ਸਥਾਨ ਤੇ ਰਹੀ ਸੀ ਅਤੇ ਉਸਦੀ ਕੁੱਲ ਸੰਪਤੀ ਦਾ ਅਨੁਮਾਨ ਲਗਭਗ 37,570 ਕਰੋੜ ਰੁਪਏ ਸੀ।

ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ

3. ਤੀਜੇ ਸਥਾਨ 'ਤੇ ਕਿਰਨ ਨਾਡਰ ਗਰੁੱਪ ਦਾ ਮਾਲਕਣ ਕਿਰਨ ਨਾਡਰ ਦਾ ਨਾਮ ਆਉਂਦਾ ਹੈ।ਉਸ ਦੀ ਕੁੱਲ ਸੰਪਤੀ 25,100 ਕਰੋੜ ਰੁਪਏ ਹੈ।

4. ਬਾਇਓਕਨ ਲਿਮਟਿਡ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾ ਦੇਸ਼ ਦੀ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਹੈ।ਉਸਦੀ ਕੁੱਲ ਜਾਇਦਾਦ 18,500 ਕਰੋੜ ਰੁਪਏ ਦੱਸੀ ਗਈ ਹੈ।

ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

5.ਦੇਸ਼ ਦੀ ਸਭ ਤੋਂ ਅਮੀਰ ਔਰਤਾਂ ਦੀ ਸੂਚੀ 'ਚ ਪੰਜਵੇਂ ਸਥਾਨ ਤੇ ਮੰਜੂ ਗੁਪਤਾ ਦਾ ਨਾਮ ਆਉਂਦਾ ਹੈ ਜੋ ਲੂਪਿਨ ਫਾਰਮਾ ਦੀ ਮੁਖੀ ਹੈ।ਉਸ ਦੀ ਕੁੱਲ ਸੰਪਤੀ 18000 ਕਰੋੜ ਰੁਪਏ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ