Same Sex Marriage In India: ਸਮਲਿੰਗੀ ਜੋੜੇ (Gay Couple) ਚੈਤੰਨਿਆ ਸ਼ਰਮਾ ਅਤੇ ਅਭਿਸ਼ੇਕ ਰੇਅ ਦੀਆਂ ਤਸਵੀਰਾਂ ਸੋਸ਼ਲ ਮੀਡੀਆ (Social Media) 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੋਨਾਂ ਨੇ ਆਪਣੇ ਪਿਆਰ ਨੂੰ ਅੰਜਾਮ ਤੱਕ ਪਹੁੰਚਾਇਆ ਅਤੇ ਵਿਆਹ (Marriage) ਕਰਕੇ ਇੱਕ ਦੂਜੇ ਦੇ ਬਣ ਗਏ। ਮਿਲੀ ਜਾਣਕਾਰੀ ਮੁਤਾਬਕ ਕੋਲਕਾਤਾ 'ਚ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਹਲਦੀ ਦੀ ਰਸਮ ਹੋਈ, ਦੋਹਾਂ ਨੇ ਇਕ-ਦੂਜੇ ਨੂੰ ਫੁੱਲਾਂ ਦੇ ਹਾਰ ਪਹਿਨਾਏ ਅਤੇ ਫਿਰ ਫੇਰੇ ਲਏ।
ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਤੋਂ ਬਾਅਦ ਜੋੜੇ ਨੇ ਕਿਹਾ ਕਿ ਦੋਵਾਂ ਦਾ ਇਹ ਕਦਮ ਕਈ ਸਮਲਿੰਗੀ ਜੋੜਿਆਂ (Same Sex Couples) ਨੂੰ ਹਿੰਮਤ ਦੇਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਫੇਸਬੁੱਕ 'ਤੇ ਮਿਲੇ ਸਨ। ਇਸ ਤੋਂ ਬਾਅਦ ਤਾਜ ਮਹਿਲ (Taj Mahal) ਦੇ ਸਾਹਮਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਹੁਣ ਉਨ੍ਹਾਂ ਨੇ ਵਿਆਹ ਕਰ ਲਿਆ ਹੈ।
'ਮੇਰੇ ਪਰਿਵਾਰ ਵਿੱਚ ਝਿਜਕ ਸੀ'
ਚੈਤਨਿਆ ਨੇ ਦੱਸਿਆ- ਅਸੀਂ ਦੋਵੇਂ ਫੇਸਬੁੱਕ 'ਤੇ ਮਿਲੇ ਸੀ ਅਤੇ ਪਿਛਲੇ 2 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸੀ। ਅਭਿਸ਼ੇਕ ਦੇ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਨੇ ਸ਼ੁਰੂ ਤੋਂ ਹੀ ਇਸ ਰਿਸ਼ਤੇ ਦਾ ਸਮਰਥਨ ਕੀਤਾ ਅਤੇ ਮੇਰੇ ਪਰਿਵਾਰ ਵਿਚ ਕੁਝ ਝਿਜਕ ਵੀ ਰਹੀ, ਪਰ ਉਹ ਵੀ ਜਲਦੀ ਹੀ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ।
LGBTQ+ ਭਾਈਚਾਰੇ ਨੂੰ ਸੁਨੇਹਾ
ਚੈਤੰਨਿਆ ਸ਼ਰਮਾ ਨੇ ਕਿਹਾ ਕਿ ਅਸੀਂ ਸਮਾਜ ਵਿੱਚ LGBTQ+ ਨੂੰ ਸਵੀਕਾਰ ਕਰਨ ਲਈ ਇੱਕ ਬਹੁਤ ਹੀ ਜ਼ਿੰਮੇਵਾਰ ਕਦਮ ਚੁੱਕਿਆ ਹੈ। ਸਾਡੇ ਇਸ ਕਦਮ ਨੇ ਬਹੁਤ ਸਾਰੇ ਸਮਲਿੰਗੀ ਜੋੜਿਆਂ ਨੂੰ ਹੌਂਸਲਾ ਮਿਲੇਗਾ। ਅਸੀਂ ਆਪਣੇ ਭਾਈਚਾਰੇ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ 'ਬਹਾਦੁਰ ਬਣੋ, ਉਹ ਜੀਵਨ ਜੀਓ ਜੋ ਤੁਹਾਡਾ ਦਿਲ ਜੀਣਾ ਚਾਹੁੰਦਾ ਹੈ ਅਤੇ ਆਪਣੇ ਹੱਕਾਂ ਲਈ ਲੜੋ'।
ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਸਾਲ 2018 'ਚ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੰਦਿਆਂ ਧਾਰਾ 388 ਨੂੰ ਖਤਮ ਕਰ ਦਿੱਤਾ ਸੀ। ਅਦਾਲਤ ਨੇ ਸਮਲਿੰਗੀ ਸੈਕਸ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਸੀ। ਹਾਲਾਂਕਿ, ਭਾਰਤ ਵਿੱਚ ਸਮਲਿੰਗੀ ਵਿਆਹ ਅਜੇ ਵੀ ਕਾਨੂੰਨੀ ਨਹੀਂ ਹੈ।