Trending Cheetah Video: ਸੋਸ਼ਲ ਮੀਡੀਆ 'ਤੇ ਅਜਿਹੇ ਕਈ ਅਦਭੁਤ ਵੀਡੀਓਜ਼ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਕੀ ਤੁਸੀਂ ਵੀ ਅਜਿਹੀ ਵੀਡੀਓ ਲੱਭ ਰਹੇ ਹੋ? ਜੇਕਰ ਹਾਂ ਤਾਂ ਇਹ ਵੀਡੀਓ ਉਹਨਾਂ ਵਿੱਚੋਂ ਇੱਕ ਹੈ, ਜਿਸ ਨੂੰ ਤੁਸੀਂ ਲੱਭ ਰਹੇ ਹੋ। ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕਿਵੇਂ ਚੀਤੇ ਨੂੰ ਲਾਡ-ਪਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਇੱਕ ਕੁੜੀ ਜੰਗਲੀ ਬਿੱਲੀ ਦਾ ਗੁੱਸਾ ਦੇਖ ਕੇ ਕਿਵੇਂ ਘਬਰਾ ਜਾਂਦੀ ਹੈ।


ਵਾਇਰਲ ਹੋ ਰਹੀ ਇਸ ਕਲਿੱਪ ਨੇ ਇੰਟਰਨੈੱਟ ਯੂਜਰਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿੱਚ ਇੱਕ ਚੀਤਾ ਇੱਕ ਛੋਟੀ ਬੱਚੀ ਦੇ ਨਾਲ ਖੜਾ ਦਿੱਸ ਰਿਹਾ ਹੈ। ਕੁੜੀ ਉਸਨੂੰ ਆਪਣੇ ਹੱਥਾਂ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਲੜਕੀ ਉਸਦੇ ਸਿਰ ਉਤੇ ਹੱਥ ਫੇਰਦੀ ਹੈ ਤਾਂ ਇਹ ਭਿਆਨਕ ਜਾਨਵਰ ਦਹਾੜ ਕੇ ਛੂਹਣ 'ਤੇ ਨਾਰਾਜ਼ਗੀ ਜ਼ਾਹਰ ਕਰਦਾ ਹੈ।


ਵੇਖੋ ਵੀਡੀਓ:



ਅੱਗੇ ਵੀਡੀਓ 'ਚ ਤੁਸੀਂ ਦੇਖਿਆ ਕਿ ਚੀਤੇ ਦੀ ਨਰਾਜ਼ਗੀ ਪਿਛੋਂ ਲੜਕੀ ਡਰ ਜਾਂਦੀ ਹੈ ਅਤੇ ਹੁਣ ਬਿਨਾਂ ਛੂਹੇ ਵੀ ਵੀਡੀਓ 'ਚ ਉਸ ਨਾਲ ਫੋਟੋਆਂ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਚੀਤੇ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਪਰ ਇਸ ਨੇ ਆਪਣੀ ਨਾਰਾਜ਼ਗੀ ਪਹਿਲਾਂ ਹੀ ਦਰਸਾ ਦਿੱਤੀ ਤਾਂ ਜੋ ਕੋਈ ਵੀ ਇਸ ਨੂੰ ਛੂਹ ਕੇ ਗੱਲ ਨਾ ਕਰ ਸਕੇ।


ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ


ਹੈਰਾਨ ਕਰਨ ਵਾਲਾ ਵੀਡੀਓ ਇੰਸਟਾਗ੍ਰਾਮ 'ਤੇ "@sumipatel42" ਨਾਮ ਦੀ ਆਈਡੀ ਨਾਲ ਪੋਸਟ ਕੀਤਾ ਗਿਆ ਹੈ ਅਤੇ ਹੈਰਾਨ ਕਰਨ ਵਾਲਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। 29 ਅਕਤੂਬਰ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ, ਕਲਿੱਪ ਨੂੰ 9.4 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਵੀਡੀਓ 'ਤੇ ਯੂਜ਼ਰ ਆਪਣੀ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜ਼ਿਆਦਾਤਰ ਨੇਟੀਜ਼ਨਾਂ ਨੇ ਚੀਤੇ ਨੂੰ ਪਾਲਤੂ ਕਰਨ ਦੀ ਕੋਸ਼ਿਸ਼ ਕਰਨ ਲਈ ਲੜਕੀ ਦਾ ਮਜ਼ਾਕ ਉਡਾਇਆ ਅਤੇ ਅਜਿਹੀ ਹਰਕਤ ਨੂੰ ਮੂਰਖਤਾ ਕਰਾਰ ਦਿੱਤਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।