Trending News: ਬ੍ਰਿਟੇਨ ਦੀ ਰਹਿਣ ਵਾਲੀ ਇੱਕ ਕੁੜੀ ਇਨ੍ਹੀਂ ਦਿਨੀਂ ਮੀਡੀਆ ਤੇ ਸੋਸ਼ਲ ਮੀਡੀਆ ਦੋਵਾਂ 'ਚ ਚਰਚਾ ਵਿੱਚ ਹੈ। ਚਰਚਾ 'ਚ ਰਹਿਣ ਦਾ ਕਾਰਨ ਵੀ ਅਜੀਬ ਹੈ। ਦਰਅਸਲ ਇਸ ਕੁੜੀ ਨੇ ਆਪਣੀ ਮਾਂ ਦੇ ਡਾਕਟਰ 'ਤੇ ਇਹ ਕਹਿੰਦੇ ਹੋਏ ਕੇਸ ਕੀਤਾ ਸੀ ਕਿ ਉਸ ਦੀ ਲਾਪ੍ਰਵਾਹੀ ਕਾਰਨ ਉਹ ਜਨਮ ਤੋਂ ਹੀ ਅਪਾਹਜ਼ ਹੈ। ਇਹ ਕੇਸ ਜਿੱਤਣ ਤੋਂ ਬਾਅਦ ਕੁੜੀ ਨੂੰ ਕਰੋੜਾਂ ਰੁਪਏ ਦਾ ਮੁਆਵਜ਼ਾ ਮਿਲਿਆ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਹੈ
ਯੂਕੇ 'ਚ ਰਹਿਣ ਵਾਲੀ 20 ਸਾਲਾ ਅਵੀ ਟੂਮਬਸ ਅਪਾਹਜ਼ ਹੈ। ਅਵੀ ਨੇ ਆਪਣੀ ਮਾਂ ਦੇ ਡਾਕਟਰ 'ਤੇ ਕੇਸ ਕੀਤਾ ਸੀ। ਇਸ 'ਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਡਾਕਟਰ ਦੀ ਅਣਗਹਿਲੀ ਕਾਰਨ ਉਹ ਅਪਾਹਜ਼ ਪੈਦਾ ਹੋਈ ਹੈ ਤੇ ਉਸ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਕੇਸ ਜਿੱਤਣ ਤੋਂ ਬਾਅਦ ਉਸ ਨੂੰ ਹਰਜਾਨੇ ਵਜੋਂ ਕਰੋੜਾਂ ਰੁਪਏ ਮਿਲੇ ਹਨ। ਇਸ ਤੋਂ ਬਾਅਦ ਉਹ ਮੀਡੀਆ ਦੀਆਂ ਸੁਰਖੀਆਂ 'ਚ ਆ ਗਈ।
'ਜਾਣਨ ਦੇ ਬਾਵਜੂਦ ਡਾਕਟਰ ਨੇ ਜਨਮ ਨਹੀਂ ਰੋਕਿਆ'
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਕੁੜੀ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ। ਇਸ 'ਤੇ ਦੱਸਿਆ ਗਿਆ ਕਿ ਉਸ ਦਾ ਜਨਮ ਸਾਲ 2001 'ਚ ਲਿਪੋਮਾਈਲੋਮੇਨਿੰਗੋਸੇਲੇ ਨਾਲ ਹੋਇਆ ਸੀ। ਇਹ ਇੱਕ ਤਰ੍ਹਾਂ ਦੀ ਅਪੰਗਤਾ ਹੈ। ਇਸ ਨੂੰ ਮੈਡੀਕਲ ਸਾਇੰਸ 'ਚ ਸਪਾਈਨਾ ਬਿਫਿਡਾ ਵੀ ਕਿਹਾ ਜਾਂਦਾ ਹੈ। ਇਸ ਕਾਰਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਉਸ ਨੇ ਇਹ ਕੇਸ ਕੀਤਾ।
ਅਵੀ ਨੇ ਦੱਸਿਆ ਕਿ ਉਸ ਦੀ ਮਾਂ ਦੇ ਡਾਕਟਰ ਫਿਲਿਪ ਮਿਸ਼ੇਲ ਨੇ ਉਸ ਦੇ ਜਨਮ ਤੋਂ ਪਹਿਲਾਂ ਮਾਂ ਨੂੰ ਸਹੀ ਦਵਾਈ ਦੀ ਸਲਾਹ ਨਹੀਂ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਉਹ ਅਪੰਗਤਾ ਨਾਲ ਪੈਦਾ ਹੋਈ ਸੀ। ਅਵੀ ਦਾ ਕਹਿਣਾ ਹੈ ਕਿ ਡਾਕਟਰ ਨੂੰ ਪਤਾ ਸੀ ਕਿ ਗਰਭ 'ਚ ਪਲ ਰਿਹਾ ਬੱਚਾ ਅਪਾਹਜ਼ ਹੋਵੇਗਾ। ਅਜਿਹੇ 'ਚ ਜੇਕਰ ਉਹ ਚਾਹੁੰਦਾ ਤਾਂ ਉਸ ਨੂੰ ਜੰਮਣ ਤੋਂ ਰੋਕ ਸਕਦਾ ਸੀ ਪਰ ਉਸ ਨੇ ਅਜਿਹਾ ਵੀ ਨਹੀਂ ਕੀਤਾ। ਡਾਕਟਰਾਂ ਦੀਆਂ ਇਨ੍ਹਾਂ ਲਾਪ੍ਰਵਾਹੀਆਂ ਕਾਰਨ ਮੇਰਾ ਜੀਣਾ ਮੁਸ਼ਕਲ ਹੈ। ਇਸ ਦੇ ਆਧਾਰ 'ਤੇ ਉਸ ਨੇ ਹਰਜ਼ਾਨੇ ਦੀ ਮੰਗ ਕੀਤੀ ਸੀ।
ਡਾਕਟਰ ਨੇ ਇੱਥੇ ਵੀ ਕੀਤੀ ਲਾਪ੍ਰਵਾਹੀ
ਅਵੀ ਨੇ ਦੱਸਿਆ ਕਿ ਉਸ ਦੇ ਜਨਮ ਸਮੇਂ ਉਸ ਦੀ ਮਾਂ ਦੀ ਉਮਰ 30 ਸਾਲ ਸੀ। ਉਸ ਸਮੇਂ ਡਾਕਟਰ ਨੇ ਪਹਿਲਾਂ ਫੋਲਿਕ ਐਸਿਡ ਲੈਣ ਦੀ ਸਲਾਹ ਦਿੱਤੀ, ਪਰ ਬਾਅਦ 'ਚ ਲੈਣ ਤੋਂ ਇਨਕਾਰ ਕਰ ਦਿੱਤਾ। ਡਾਕਟਰ ਨੇ ਦੱਸਿਆ ਕਿ ਤੁਹਾਡੀ ਖੁਰਾਕ ਚੰਗੀ ਹੈ, ਤੁਹਾਨੂੰ ਇਸ ਦੀ ਲੋੜ ਨਹੀਂ ਹੈ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਲੰਡਨ ਹਾਈਕੋਰਟ ਨੇ ਅਵੀ ਦਾ ਸਮਰਥਨ ਕੀਤਾ ਤੇ ਡਾਕਟਰ ਦੀ ਲਾਪਰਵਾਹੀ ਮੰਨਦੇ ਹੋਏ ਕਿਹਾ ਕਿ ਜੇਕਰ ਡਾਕਟਰ ਦੀ ਲਾਪਰਵਾਹੀ ਨਾ ਹੁੰਦੀ ਤਾਂ ਅੱਜ ਅਵੀ ਅਪਾਹਜ਼ ਨਾ ਹੁੰਦੀ। ਇਸ ਨੂੰ ਡਾਕਟਰ ਦੀ ਲਾਪ੍ਰਵਾਹੀ ਮੰਨਦਿਆਂ ਕਰੋੜਾਂ ਰੁਪਏ ਦਾ ਹਰਜ਼ਾਨਾ ਭਰਨ ਦਾ ਫ਼ੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ: Cyclone Jawad: ਚੱਕਰਵਾਤੀ ਤੂਫ਼ਾਨ ਜਵਾਦ ਨੇ ਮਚਾਈ ਦਹਿਸ਼ਤ, ਪੀਐਮ ਮੋਦੀ ਨੇ ਕੀਤੀ ਮੀਟਿੰਗ, ਜਾਣੋ ਕਿੱਥੇ-ਕਿੱਥੇ ਹੋਵੇਗਾ ਅਸਰ?
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/