Income Tax Raid Video: ਇਨਕਮ ਟੈਕਸ (Income Tax) ਦੀ ਛਾਪੇਮਾਰੀ (IT Raid) ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਛਾਪੇਮਾਰੀ ਦੌਰਾਨ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ (Income Tax Raid) ਨੇ 8 ਕਰੋੜ ਰੁਪਏ ਦੀ ਨਕਦੀ ਤੇ 3 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਛਾਪੇਮਾਰੀ ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ ਵੀਡੀਓ 'ਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਹੇਅਰ ਡਰਾਇਰ ਤੇ ਪ੍ਰੈੱਸ ਦੀ ਮਦਦ ਨਾਲ ਕੈਸ਼ ਨੂੰ ਸੁਕਾਉਂਦੇ ਨਜ਼ਰ ਆ ਰਹੇ ਹਨ। ਹੁਣ ਇਸ ਨੂੰ ਵੇਖ ਕੇ ਹਰ ਕਿਸੇ ਦੇ ਮਨ 'ਚ ਸਵਾਲ ਉੱਠ ਰਿਹਾ ਹੈ ਕਿ ਇਹ ਅਧਿਕਾਰੀ ਇਨ੍ਹਾਂ ਬਰਾਮਦ ਹੋਏ ਨੋਟਾਂ ਨਾਲ ਅਜਿਹਾ ਕਿਉਂ ਕਰ ਰਹੇ ਹਨ?
ਪਾਣੀ ਦੀ ਟੈਂਕੀ 'ਚੋਂ ਬਰਾਮਦ ਹੋਏ ਨੋਟ
ਦਰਅਸਲ, ਇਹ ਨੋਟ ਜ਼ਮੀਨਦੋਜ਼ ਪਾਣੀ ਦੀ ਟੈਂਕੀ 'ਚੋਂ ਬਰਾਮਦ ਹੋਏ ਹਨ। ਅਜਿਹੇ 'ਚ ਇਹ ਨੋਟ ਗਿੱਲੇ ਸਨ ਤੇ ਇਨ੍ਹਾਂ ਨੂੰ ਸੁਕਾਉਣ ਲਈ ਇਨਕਮ ਟੈਕਸ ਅਧਿਕਾਰੀਆਂ (IT Raid Video) ਨੇ ਡਰਾਇਰ ਤੇ ਪ੍ਰੈੱਸ ਵਰਗੇ ਉਪਕਰਨਾਂ ਦੀ ਮੱਦਦ ਲਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਹਰ ਸੋਸ਼ਲ ਮੀਡੀਆ ਯੂਜ਼ਰ ਇਸ ਟੈਂਕੀ ਦਾ ਪਤਾ ਪੁੱਛ ਰਿਹਾ ਹੈ ਤੇ ਮਜ਼ੇਦਾਰ ਰਿਐਕਸ਼ਨ ਵੀ ਦੇ ਰਿਹਾ ਹੈ।
ਦੇਖੋ ਵੀਡੀਓ
ਇਹ ਖ਼ਜ਼ਾਨਾ ਕੀਤਾ ਜ਼ਬਤ
ਇਨਕਮ ਟੈਕਸ ਰੇਡ ਵੀਡੀਓ (Income Tax Raid Video) ਦੀ ਅਗਵਾਈ ਕਰਨ ਵਾਲੇ ਜਬਲਪੁਰ 'ਚ ਆਮਦਨ ਟੈਕਸ ਵਿਭਾਗ ਦੇ ਸੰਯੁਕਤ ਕਮਿਸ਼ਨਰ ਮੁਨਮੁਨ ਸ਼ਰਮਾ ਨੇ ਕਿਹਾ, "ਆਮਦਨ ਟੈਕਸ ਵਿਭਾਗ ਨੇ ਰਾਏ ਪਰਿਵਾਰ ਤੋਂ 8 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ, ਜਿਸ 'ਚ ਪਾਣੀ ਦੇ ਟੈਂਕ 'ਚ ਰੱਖੇ 1 ਕਰੋੜ ਰੁਪਏ ਦਾ ਬੈਗ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 3 ਕਿਲੋ ਸੋਨਾ ਵੀ ਜ਼ਬਤ ਕੀਤਾ ਗਿਆ ਹੈ।"
ਦੂਜੇ ਟਿਕਾਣਿਆਂ 'ਤੇ ਛਾਪੇਮਾਰੀ ਜਾਰੀ
ਹਾਲਾਂਕਿ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਹੋਰ ਟਿਕਾਣਿਆਂ 'ਤੇ ਵੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹੁਣ ਸੋਸ਼ਲ ਮੀਡੀਆ ਯੂਜ਼ਰਸ ਫਾਈਨਲ ਅੰਕੜਿਆਂ ਦਾ ਬੇਸਬਰੀ
ਇਹ ਵੀ ਪੜ੍ਹੋ: ਕੀ ਤੁਹਾਡਾ ਵੀ ਨਹੀਂ ਬਣਿਆ ਵੋਟਰ ਕਾਰਡ? ਘਰ ਬੈਠੇ ਹੀ ਕਰੋ ਅਪਲਾਈ, ਜਾਣੋ ਕੀ ਹੈ ਤਰੀਕਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin