ਜੋਹਾਨਸਬਰਗ: ਦੱਖਣੀ ਅਫਰੀਕਾ ਵਿੱਚ ਕੁਝ ਅਜਿਹਾ ਵਾਪਰਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੋਰੋਨਾਵਾਇਰਸ ਨਾਲ ਨਜਿੱਠਣ ਲਈ 66 ਦਿਨਾਂ ਦਾ ਲੌਕਡਾਊਨ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ, ਸ਼ਹਿਰ ਦੇ ਕੁਝ ਚੋਰ ਇੱਕ ਸੁਰੰਗ ਬਣਾ ਕੇ ਸ਼ਰਾਬ ਦੀ ਦੁਕਾਨ ‘ਚ ਦਾਖਲ ਹੋ ਸ਼ਰਾਬ ਚੋਰੀ ਕਰ ਫਰਾਰ ਹੋ ਗਏ। ਚੋਰ 300,000 ਰੈਂਡ (ਲਗਪਗ 18000 ਅਮਰੀਕੀ ਡਾਲਰ) ਦੀ ਸ਼ਰਾਬ ਲੈ ਕੇ ਉੱਥੋਂ ਭੱਜੇ, ਜਿਸ ਨੂੰ ਦੁਕਾਨ ਦੇ ਮਾਲਕ ਨੇ ਸੋਮਵਾਰ ਸਵੇਰੇ ਦੁਕਾਨ ਖੋਲ੍ਹਣ ਤੋਂ ਬਾਅਦ ਵੇਚਣ ਲਈ ਰੱਖਿਆ ਸੀ।

ਦੇਸ਼ ਵਿੱਚ ਮਾਰਚ ਤੋਂ ਸਖਤ ਲੌਕਡਾਊਨ ਹੋਣ ਕਾਰਨ ਸ਼ਰਾਬ ਦੀ ਵਿਕਰੀ ‘ਤੇ ਰੋਕ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਦੀ ਪਛਾਣ ਸੀਸੀਟੀਵੀ ਫੁਟੇਜ ਨਾਲ ਹੋਈ ਹੈ। ਉਹ ਵੀ 10 ਦਿਨ ਪਹਿਲਾਂ ਦੁਕਾਨ 'ਤੇ ਆਏ ਸੀ। ਉਨ੍ਹਾਂ ਤੱਕ ਪਹੁੰਚਣ ਸਬੰਧੀ ਕੋਈ ਜਾਣਕਾਰੀ ਦੇਣ ਲਈ 50,000 ਰਾਂਡ ਦਾ ਇਨਾਮ ਰੱਖਿਆ ਗਿਆ ਹੈ।

ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੇ ਦੇਸ਼ ਵਿਚ ਸ਼ਰਾਬ ਦੀਆਂ ਦੁਕਾਨਾਂ 'ਤੇ ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸੁਰੱਖਿਆ ਗਾਰਡ ਤਾਇਨਾਤ ਕੀਤੇ ਹਨ।

ਲੌਕਡਾਊਨ ਦੀਆਂ ਪਾਬੰਦੀਆਂ ਕਾਰਨ ਲੋਕ ਸ਼ਰਾਬ ਨਹੀਂ ਲੈ ਪਾ ਰਹੇ, ਇਸ ਲਈ ਇਹ ਚੋਰੀ ਕੀਤੀ ਜਾ ਰਹੀ ਹੈ ਤੇ ਕਾਲਾ ਬਾਜ਼ਾਰੀ ‘ਚ 10 ਗੁਣਾ ਕੀਮਤ 'ਤੇ ਵੇਚੀ ਜਾ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904