Karnataka police 'deploy' cats to catch rats: ਕਰਨਾਟਕ ਦੇ ਗੌਰੀਬਿਦਨੂਰ ਦਿਹਾਤੀ ਪੁਲਿਸ ਨੇ ਆਪਣੇ ਥਾਣੇ 'ਚ ਚੂਹਿਆਂ ਤੋਂ ਪ੍ਰੇਸ਼ਾਨ ਹੋ ਕੇ ਇਨ੍ਹਾਂ ਨੂੰ ਕਾਬੂ ਕਰਨ ਲਈ 2 ਬਿੱਲੀਆਂ ਨੂੰ ਤਾਇਨਾਤ ਕੀਤਾ ਹੈ। ਦੱਸ ਦੇਈਏ ਕਿ ਰਾਜਧਾਨੀ ਬੰਗਲੁਰੂ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਇਸ ਥਾਣੇ 'ਚ ਸਾਲ 2014 ਤੋਂ ਕੰਮਕਾਜ ਸ਼ੁਰੂ ਹੋਇਆ ਸੀ।
ਥਾਣੇ 'ਚ ਬਿੱਲੀਆਂ ਦੀ ਤਾਇਨਾਤੀ
ਇਸ ਥਾਣੇ ਦੇ ਸੂਤਰਾਂ ਅਨੁਸਾਰ ਜਦੋਂ ਅਹਿਮ ਕੇਸਾਂ ਦੀਆਂ ਫਾਈਲਾਂ 'ਤੇ ਚੂਹੇ ਕੁੱਟਣ ਲੱਗੇ ਤਾਂ ਉਨ੍ਹਾਂ ਨੂੰ ਸਮੱਸਿਆ ਦਾ ਸਥਾਈ ਹੱਲ ਕੱਢਣ ਲਈ ਕੁਝ ਬਿੱਲੀਆਂ ਦੀ ਮਦਦ ਲੈਣੀ ਪਈ।
ਆਰਟੀਆਈ ਰਾਹੀਂ ਹੋਇਆ ਖੁਲਾਸਾ
ਇੱਕ ਆਰਟੀਆਈ ਰਾਹੀਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਖੁਲਾਸਾ ਹੋਇਆ ਹੈ ਕਿ ਸੂਬਾ ਸਰਕਾਰ ਨੇ ਚੂਹਿਆਂ ਨੂੰ ਫੜਨ ਲਈ 2010 ਤੋਂ 2015 ਦਰਮਿਆਨ 19.34 ਲੱਖ ਰੁਪਏ ਖਰਚ ਕੀਤੇ ਸਨ। ਦੂਜੇ ਪਾਸੇ ਗੌਰੀਬਿਦਨੂਰ ਦਿਹਾਤੀ ਥਾਣੇ ਦੇ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਕਿਹਾ, "ਸਾਡੇ ਥਾਣੇ ਨੇੜੇ ਇੱਕ ਝੀਲ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਚੂਹਿਆਂ ਨੇ ਸਾਡੇ ਥਾਣੇ ਨੂੰ ਰਹਿਣ ਲਈ ਵਧੀਆ ਜਗ੍ਹਾ ਵਜੋਂ ਲੱਭੀ ਹੈ। ਪਹਿਲਾਂ ਤਾਂ ਅਸੀਂ ਆਪਣੇ ਥਾਣੇ 'ਚ ਸਿਰਫ ਇੱਕ ਬਿੱਲੀ ਤਾਇਨਾਤ ਕੀਤੀ ਸੀ, ਜਿਸ ਨਾਲ ਚੂਹਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਸੀਂ ਹਾਲ ਹੀ 'ਚ ਇੱਕ ਹੋਰ ਬਿੱਲੀ ਲੈ ਕੇ ਆਏ ਹਾਂ।"
ਥਾਣੇ ਦੀ ਦੇਖ-ਭਾਲ ਕਰਨ ਲਈ ਆਉਂਦਾ ਹੈ ਇੰਨਾ ਖਰਚਾ
ਇੰਡੀਅਨ ਐਕਸਪ੍ਰੈਸ 'ਚ ਛਪੀ ਇੱਕ ਰਿਪੋਰਟ ਮੁਤਾਬਕ ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਰੋਜ਼ਾਨਾ ਦੋ ਬਿੱਲੀਆਂ ਨੂੰ ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦਿੰਦੀ ਹੈ। ਹੁਣ ਇਹ ਬਿੱਲੀਆਂ ਇੱਕ ਪਰਿਵਾਰ ਵਾਂਗ ਰਹਿੰਦੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਕਰਨਾਟਕ ਦੇ ਕਈ ਸਰਕਾਰੀ ਵਿਭਾਗ ਹਰ ਸਾਲ ਚੂਹਿਆਂ ਅਤੇ ਮੱਛਰਾਂ ਦੇ ਹਮਲੇ ਤੋਂ ਬਚਣ ਲਈ ਕਾਫੀ ਰਕਮ ਖਰਚ ਕਰਦੇ ਹਨ। ਇਸ ਸੂਚਨਾ ਦੇ ਅਧਿਕਾਰ ਮਤਲਬ RTI ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਟਕ ਐਗਜ਼ਾਮੀਨੇਸ਼ਨ ਅਥਾਰਟੀ (KEA) ਇਕੱਲੀ ਚੂਹਿਆਂ ਅਤੇ ਮੱਛਰਾਂ ਤੋਂ ਬਚਾਅ ਲਈ 50,000 ਰੁਪਏ ਸਾਲਾਨਾ ਖਰਚ ਕਰਦੀ ਹੈ।
ਰੇਲਵੇ 'ਚ ਵੀ ਹੁੰਦਾ ਹੈ ਅਜਿਹਾ
ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਦੇ ਕਈ ਡਿਵੀਜ਼ਨਾਂ 'ਚ ਚੂਹਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕਈ ਉਪਾਅ ਕੀਤੇ ਜਾਂਦੇ ਹਨ। ਇਸ ਕੰਮ 'ਚ ਵੀ ਰੇਲਵੇ ਵੀ ਪਿਛਲੇ ਕਈ ਸਾਲਾਂ ਤੋਂ ਕਾਫੀ ਖਰਚ ਕਰ ਰਿਹਾ ਹੈ।