ਪਤੀ-ਪਤਨੀ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਕੀਮਤੀ ਹੈ। ਪਰ ਅੱਜ ਦੇ ਦੌਰ ਵਿੱਚ ਇਹ ਰਿਸ਼ਤਾ ਵੀ ਸ਼ਰਮਨਾਕ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਬਾਂਦਾ 'ਚ ਦੇਖਣ ਨੂੰ ਮਿਲਿਆ ਹੈ। ਸਹੁਰੇ ਘਰ ਪਹੁੰਚੀ ਲਾੜੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਰਿਸ਼ਤਾ ਕਰਨ ਤੋਂ ਅਸਮਰੱਥ ਹੈ। ਇੰਨਾ ਹੀ ਨਹੀਂ ਮਹਿਲਾ ਨੂੰ ਸੱਟ ਓਦੋਂ ਵੱਜੀ ਜਦੋਂ ਰਾਤ ਨੂੰ ਉਸ ਦੇ ਉਸ ਦੇ ਕਮਰੇ 'ਚ ਦਿਓਰ ਨੂੰ ਭੇਜ ਦਿੱਤਾ ਗਿਆ।


ਬਾਂਦਾ ਜ਼ਿਲੇ ਦੇ ਅਟਾਰਾ ਥਾਣਾ ਖੇਤਰ 'ਚ ਇਕ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰੇ 'ਤੇ ਗੰਭੀਰ ਦੋਸ਼ ਲਗਾਏ ਹਨ। ਵਿਆਹੁਤਾ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਵਿਆਹ 15 ਮਈ 2023 ਨੂੰ ਇੱਕ ਕਥਿਤ ਸਾਫਟਵੇਅਰ ਇੰਜੀਨੀਅਰ ਨਾਲ ਹੋਇਆ ਸੀ, ਜਿਸ ਨੂੰ ਵਿਆਹ ਤੋਂ ਪਹਿਲਾਂ ਉਸਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਦਿੱਲੀ ਵਿੱਚ ਦੋ ਕੰਪਿਊਟਰ ਸੈਂਟਰ ਚਲਾਉਣ ਵਾਲਾ ਦੱਸਿਆ ਸੀ। ਵਿਆਹੁਤਾ ਔਰਤ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਰਿਸ਼ਤਾ ਬਣਾਉਣ ਤੋਂ ਅਸਮਰੱਥ ਹੈ। ਇਸ ਦੇ ਬਾਵਜੂਦ ਦਾਜ ਦਾ ਲਾਲਚ ਦੇ ਕੇ ਉਸ ਨਾਲ ਵਿਆਹ ਕਰਵਾ ਦਿੱਤਾ ਗਿਆ।



ਰਾਤ ਦੇ ਹਨੇਰੇ ਵਿੱਚ ਕਮਰੇ ਵਿੱਚ ਪਹੁੰਚ ਗਿਆ ਦਿਓਰ 
ਵਿਆਹੁਤਾ ਔਰਤ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਸਹੁਰਿਆਂ ਵੱਲੋਂ ਉਸ ਦੀਆਂ ਮੁਸ਼ਕਲਾਂ ਨੂੰ ਲੈ ਕੇ ਕੋਈ ਮਦਦ ਨਹੀਂ ਕੀਤੀ ਗਈ ਅਤੇ ਉਲਟਾ ਉਸ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਗਏ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਯੋਜਨਾ ਦੇ ਹਿੱਸੇ ਵਜੋਂ, ਉਸਦੀ ਸੱਸ ਨੇ ਰਾਤ ਦੇ ਹਨੇਰੇ ਵਿੱਚ ਉਸਦੇ ਦਿਓਰ ਨੂੰ ਸੈਕਸ ਕਰਨ ਲਈ ਉਸਦੇ ਕਮਰੇ ਵਿੱਚ ਭੇਜ ਦਿੱਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਉਸ ਦੇ ਪੇਕੇ ਘਰ ਭੇਜ ਦਿੱਤਾ। ਉਸ ਨੇ ਅੱਗੇ ਦੱਸਿਆ ਕਿ ਸਹੁਰਿਆਂ ਨੇ ਘਰ 'ਚ ਹੰਗਾਮਾ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।



ਕੇਸ ਦਰਜ
ਪੁਲਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ 7 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਤਵਾਲੀ ਇੰਚਾਰਜ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।