ਨਵੀਂ ਦਿੱਲੀ: ਹੁਣ ਸ਼ਰਾਬ ਪੀਣ ਵਾਲੀਆਂ ਲਈ ਘਰ ਬੈਠੇ ਸ਼ਰਾਬ ਹਾਸਲ ਕਰਨ ਬੇਹੱਦ ਸੌਖਾ ਹੋ ਗਿਆ ਹੈ। ਹੁਣ ਕੋਈ ਵੀ ਵਿਅਕਤੀ ਆਪਣੇ ਘਰ ਬੈਠੇ ਸ਼ਰਾਬ ਦੀ ਹੋਮ ਡਿਲਵਰੀ ਹਾਸਲ ਕਰ ਸਕਦਾ ਹੈ। ਈ-ਕਮਰਸ ਵੈੱਬਸਾਈਟ Amazon India ਨੂੰ ਸ਼ਰਾਬ ਦੀ ਹੋਮ ਡਿਲਵਰੀ ਕਰਨ ਦੀ ਇਜਾਜ਼ਤ ਮਿਲ ਗਈ ਹੈ। Amazon ਨੂੰ ਹਾਲੇ ਪੱਛਮੀ ਬੰਗਾਲ 'ਚ ਸ਼ਰਾਬ ਦੀ ਹੋਮ ਡਿਲਵਰੀ ਦੀ ਆਗਿਆ ਮਿਲੀ ਹੈ।
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸ਼ਰਾਬ ਠੇਕਿਆਂ ਦੇ ਬਾਹਰ ਭੀੜ ਘੱਟ ਕਰਨ 'ਚ ਇਹ ਫੈਸਲਾ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਪੱਛਮੀ ਬੰਗਾਲ ਦੀ ਸਟੇਟ ਬੇਵਰੇਜੇਸ ਕਾਰਪੋਰੇਸ਼ਨ ਵੱਲ ਇਹ ਇਜਾਜ਼ਤ ਦਿੱਤੀ ਗਈ ਹੈ।
ਭਾਰਤ-ਚੀਨ ਝੜਪਾਂ ਵਾਲਾ ਵੀਡੀਓ ਆਇਆ ਸਾਹਮਣੇ, ਇੰਝ ਭਿੜੇ ਦੋਵਾਂ ਦੇਸਾਂ ਦੇ ਫੌਜੀ
ਦੇਸ਼ਵਿਆਪੀ ਲੌਕਡਾਊਨ ਕਾਰਨ ਸ਼ਰਾਬ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ। ਇਸ ਤੋਂ ਬਾਅਦ ਬਹੁਤ ਸਾਰੇ ਰਾਜਾਂ ਨੇ ਸ਼ਰਾਬ ਠੇਕੇ ਖੋਲ੍ਹਣ ਦਾ ਫੈਸਲਾ ਕੀਤੀ ਸੀ ਜਿਸ ਨਾਲ ਠੇਕਿਆਂ ਦੇ ਬਾਹਰ ਸ਼ਰਾਬ ਖਰੀਦਾਰਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਇਸ ਤੋਂ ਬਾਅਦ ਸ਼ਰਾਬ ਦੀ ਹੋਮ ਡਿਲਵਰੀ ਨੂੰ ਲੈ ਕਿ ਮੰਗ ਕੀਤੀ ਜਾ ਰਹੀ ਸੀ।
ਸਿਖਰ 'ਤੇ ਚੜ੍ਹੀਆਂ ਪੈਟਰਲ-ਡੀਜ਼ਲ ਦੀਆਂ ਕੀਮਤਾਂ
ਨਿਊਜ਼ ਏਜੰਸੀ ਰਿਉਟਰਸ ਦੇ ਮੁਤਾਬਿਕ ਪੱਛਮੀ ਬੰਗਾਲ 'ਚ Amazon ਨੂੰ ਸ਼ਰਾਬ ਦੀ ਹੋਮ ਡਿਲਵਰੀ ਕਰਨ ਦੀ ਇਜਾਜ਼ਤ ਮਿਲ ਗਈ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ