Viral News: ਪਾਰਟੀ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਪਰ ਪਾਰਟੀ ਦਾ ਸਮਾਂ ਅਤੇ ਸਥਾਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੰਦਾ ਹੈ। ਕਿਉਂਕਿ ਨੈਤਿਕ ਨਿਯਮਾਂ ਅਤੇ ਜਨਤਕ ਨਿਯਮਾਂ ਦੀ ਅਣਦੇਖੀ ਕਰਨਾ ਠੀਕ ਨਹੀਂ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਤੇਲੰਗਾਨਾ ਦੇ ਇੱਕ ਸਰਕਾਰੀ ਹਸਪਤਾਲ 'ਚ ਇੱਕ ਨਰਸ 'ਤੇ ਸ਼ਰਾਬ ਦੀ ਪਾਰਟੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।


ਦਰਅਸਲ, ਇਸਦੀ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ ਹੈ ਕਿ ਇਹ ਘਟਨਾ ਤੇਲੰਗਾਨਾ ਦੇ ਹਨਮਕੋਂਡਾ ਜ਼ਿਲ੍ਹੇ ਵਿੱਚ ਸਥਿਤ ਇੱਕ ਸਰਕਾਰੀ ਹਸਪਤਾਲ ਦੀ ਹੈ। ਦੋਸ਼ ਹੈ ਕਿ ਹਸਪਤਾਲ 'ਚ ਹੀ ਇੱਕ ਨਰਸ ਨੇ ਕੁਝ ਹੋਰ ਮਹਿਲਾ ਸਟਾਫ ਨਾਲ ਮਿਲ ਕੇ ਸ਼ਰਾਬ ਪੀ ਕੇ ਪਾਰਟੀ ਕੀਤੀ। ਵਾਇਰਲ ਤਸਵੀਰ 'ਚ ਸ਼ਰਾਬ ਜਾਂ ਬੀਅਰ ਦੀ ਬੋਤਲ ਵੀ ਦਿਖਾਈ ਦੇ ਰਹੀ ਹੈ।


ਇਹ ਵੀ ਦੋਸ਼ ਹੈ ਕਿ ਸ਼ਰਾਬ ਪਾਰਟੀ ਕਰਦੇ ਜਿਨ੍ਹਾਂ ਨੂੰ ਪਾਈਆ ਗਿਆ ਹੈ ਉਨ੍ਹਾਂ ਵਿੱਚ ਨਰਸਾਂ, ਅਰੋਗਿਆਸ਼੍ਰੀ ਵਰਕਰ, ਸਟਾਫ ਨਰਸਾਂ ਅਤੇ ਦੋ ਬਾਹਰੀ ਵਿਅਕਤੀ ਵੀ ਸ਼ਾਮਿਲ ਹਨ। ਤਸਵੀਰ 'ਚ ਦੇਖਿਆ ਜਾ ਰਿਹਾ ਹੈ ਕਿ ਹਸਪਤਾਲ ਸਟਾਫ ਦੀਆਂ ਤਿੰਨ ਔਰਤਾਂ ਮਰੀਜ਼ ਦੇ ਬੈੱਡ 'ਤੇ ਬੈਠੀਆਂ ਹਨ, ਉਥੇ ਹੀ ਤੀਜੀ ਔਰਤ ਖੜ੍ਹੀ ਹੈ। ਇਹ ਸਾਰੇ ਲੋਕ ਕਿਸੇ ਚੌਥੇ ਵਿਅਕਤੀ ਨਾਲ ਗੱਲ ਕਰ ਰਹੇ ਹਨ।


ਉੱਥੇ ਮੌਜੂਦ ਇੱਕ ਮਰੀਜ਼ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਵਾਇਰਲ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਡ 'ਚ ਮੌਜੂਦ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਇਸ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਬਾਹਰ ਕੱਢ ਕੇ ਕਾਰਵਾਈ ਕਰੇ। ਹਾਲਾਂਕਿ ਇਨ੍ਹਾਂ ਦੋਸ਼ਾਂ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।