Cute Viral Video: ਇੰਟਰਨੈੱਟ 'ਤੇ ਇੱਕ ਛੋਟੀ ਬੱਚੀ ਦਾ ਆਪਣੇ ਪਾਲਤੂ ਕੁੱਤੇ ਨਾਲ ਖੇਡਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। Buitengebieden ਦੁਆਰਾ ਪੋਸਟ ਕੀਤਾ ਗਿਆ ਇਹ ਕਲਿੱਪ ਸੋਸ਼ਲ ਮੀਡੀਆ 'ਤੇ ਦਿਲ ਜਿੱਤ ਰਿਹਾ ਹੈ। 25 ਸੈਕਿੰਡ ਦੇ ਵੀਡੀਓ ਵਿੱਚ, ਇੱਕ ਕੁੜੀ ਆਪਣੇ ਕੁੱਤੇ ਨੂੰ ਕਹਿੰਦੀ ਹੈ ਕਿ ਉਹ ਲੁਕਣ-ਮੀਟੀ ਖੇਡਣ ਜਾ ਰਹੇ ਹਨ ਅਤੇ ਉਹ ਉਸਨੂੰ ਨਿਯਮਾਂ ਬਾਰੇ ਦੱਸਦੀ ਹੈ। ਪਿਆਰੀ ਛੋਟੀ ਕਲਿੱਪ ਤੁਹਾਡੇ ਮੂਡ ਨੂੰ ਬਿਨਾਂ ਸਮਾਂ ਗਵਾਏ ਠੀਕ ਕਰ ਦੇਵੇਗੀ।


ਵੀਡੀਓ ਦੀ ਸ਼ੁਰੂਆਤ 'ਚ ਕੁੜੀ ਮਂਕੀ ਨਾਂ ਦੇ ਕੁੱਤੇ ਨੂੰ ਲੁਕਣ-ਮੀਟੀ ਖੇਡਣ ਲਈ ਕਹਿੰਦੀ ਹੈ। ਉਸ ਨੇ ਕੁੱਤੇ ਨੂੰ ਕਿਹਾ, "ਤੂੰ ਲੁਕ ਜਾ, ਅਤੇ ਫਿਰ ਮੈਨੂੰ ਲੱਭ ਲੈ।" ਕੁੱਤੇ ਨੇ ਇੱਕ ਛੋਟੇ ਬੱਚੇ ਵਾਂਗ ਕੰਮ ਕੀਤਾ। ਕੁੱਤਾ ਕੁੜੀ ਨੂੰ ਲੱਭਣ ਲਈ ਵਾਪਸ ਆਉਂਦਾ ਹੈ, ਅਤੇ ਉਸਨੇ ਸਫਲਤਾਪੂਰਵਕ ਉਸਨੂੰ ਲੱਭ ਲਿਆ।



ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, " ਲੁਕਣ-ਮੀਟੀ ਖੇਡਣਾ।" ਵੀਡੀਓ ਨੂੰ ਟਵਿੱਟਰ 'ਤੇ 1.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ 'ਚ ਦੋਵਾਂ ਦੀ ਬਾਂਡਿੰਗ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਹੈ।


3,000 ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਰੀਟਵੀਟ ਕੀਤਾ, ਜਿਸ ਨੂੰ ਕੁੱਲ ਮਿਲਾ ਕੇ 43,000 ਦੇ ਕਰੀਬ ਲਾਈਕਸ ਮਿਲੇ। ਕਈ ਦਰਸ਼ਕਾਂ ਨੇ ਕੁੜੀ ਅਤੇ ਕੁੱਤੇ ਦੇ ਰਿਸ਼ਤੇ ਦੀ ਤਾਰੀਫ਼ ਕਰਦਿਆਂ ਚੰਗੀਆਂ ਟਿੱਪਣੀਆਂ ਵੀ ਕੀਤੀਆਂ।


ਦੱਸ ਦੇਈਏ ਇਸ ਤੋਂ ਪਹਿਲਾ ਇੱਕ ਵਿਅਕਤੀ ਨੇ ਕ੍ਰਿਸਮਿਸ ਦੇ ਮੌਕੇ 'ਤੇ ਸੜਕਾਂ 'ਤੇ ਰਹਿਣ ਵਾਲੇ ਬੇਘਰ ਕੁੱਤਿਆਂ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਲਈ ਕ੍ਰਿਸਮਿਸ ਡਿਨਰ ਤਿਆਰ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਖਾਸ ਤੋਹਫੇ ਦਿੱਤੇ।


ਇਹ ਵੀ ਪੜ੍ਹੋ: Viral Video: ਮੈਟਰੋ 'ਚ ਬੈਠਾ ਸੌਂ ਰਿਹਾ ਸੀ ਵਿਅਕਤੀ, ਸੀਟ ਤੋਂ ਡਿੱਗਣ ਲੱਗਾ ਤਾਂ ਨਾਲ ਬੈਠੀ ਕੁੜੀ ਨੇ ਜੋ ਕੀਤਾ ਉਸ 'ਤੇ ਯਕੀਨ ਨਹੀਂ ਕਰੋਗੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।