ਮਦਰਾਸ: ਤਾਮਿਲਨਾਡੂ ਵਿੱਚ ਪਿਛਲੇ 10 ਸਾਲਾਂ ਤੋਂ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਸਬੰਧਾਂ ਵਿੱਚ ਕਤਲ ਤੇ ਅਗ਼ਵਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧੇ ਦਾ ਅਦਾਲਤ ਨੇ ਸਖ਼ਤ ਨੋਟਿਸ ਲਿਆ ਹੈ। ਮਦਰਾਸ ਹਾਈਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਹ ਪਤਾ ਲਾਉਣ ਦੇ ਹੁਕਮ ਦਿੱਤੇ ਹਨ ਕਿ ਕੀ ਮੈਗਾ ਟੈਲੀਵਿਜ਼ਨ ਸੀਰੀਅਲਜ਼ ਤੇ ਫ਼ਿਲਮਾਂ ਦੇ ਸੰਪਰਕ ਵਿੱਚ ਆਉਣਾ ਇਨ੍ਹਾਂ ਘਟਨਾਵਾਂ ਨੂੰ ਜਨਮ ਦਿੰਦਾ ਹੈ?
ਜਸਟਿਸ ਐਨ ਕਿਰੂਬਾਕਰਨ ਤੇ ਜਸਟਿਸ ਅਬਦੁਲ ਕੁਦੋਜ਼ ਦੇ ਬੈਂਚ ਨੇ ਐਕਸਟਰਾ ਮੈਰੀਟਲ ਅਫੇਅਰ ਅੱਜਕੱਲ੍ਹ ਇੱਕ ਖ਼ਤਰਨਾਕ ਸਮਾਜਿਕ ਬੁਰਾਈ ਬਣ ਗਿਆ ਹੈ। ਬੈਂਚ ਨੇ ਕਿਹਾ ਕਿ ਘਿਨਾਉਣੇ ਕਤਲ, ਹਮਲੇ, ਅਗ਼ਵਾ ਆਦਿ ਜੁਰਮ ਲੁਕ-ਛਿਪ ਕੇ ਰਿਸ਼ਤਿਆਂ ਵਿੱਚ ਕੀਤੇ ਜਾਂਦੇ ਹਨ। ਇਹ ਦਿਨੋ-ਦਿਨ ਖ਼ਤਰਨਾਕ ਦਰ ਨਾਲ ਵਧ ਰਹੇ ਹਨ। ਜ਼ਿਆਦਾਤਰ ਹੱਤਿਆਵਾਂ ਪਤੀ ਜਾਂ ਪਤਨੀਆਂ ਵੱਲੋਂ ਆਪੋ-ਆਪਣੇ ਸਾਥੀ ਨੂੰ ਖ਼ਤਮ ਕਰਨ ਲਈ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਇੱਕ ਦੂਜੇ ਨਾਲ ਸਬੰਧ ਜਾਰੀ ਰੱਖਣ।
ਅਦਾਲਤ ਨੇ ਕਿਹਾ ਕਿ ਪਤੀ-ਪਤਨੀ ਦਰਮਿਆਨ ਆਜ਼ਾਦੀ, ਇੰਟਰਨੈੱਟ, ਸੋਸ਼ਲ ਮੀਡੀਆ, ਪੱਛਮੀਕਰਨ ਤੇ ਇੱਕ ਦੂਜੇ ਨਾਲ ਚੰਗਾ ਸਮਾਂ ਬਿਤਾਉਣ ਦੀ ਕਮੀ ਵਰਗੇ ਹਾਲਾਤ ਇਨ੍ਹਾਂ ਜੁਰਮਾਂ ਦਾ ਕਾਰਨ ਹੋ ਸਕਦੀਆਂ ਹਨ। ਅਦਾਲਤ ਨੇ ਟੀਵੀ ਸੀਰੀਅਲਜ਼ ਨੂੰ ਅਜਿਹੇ ਹਾਲਾਤ ਵਿੱਚ ਖ਼ਤਰਨਾਕ ਸਮਝਿਆ ਹੈ। ਬੈਂਚ ਵੱਲੋਂ ਜਾਰੀ ਸਵਾਲਾਂ ਵਿੱਚ ਇਹ ਵੀ ਪਛਾਣਨ ਲਈ ਕਿਹਾ ਲਾਉਣਾ ਚਾਹੀਦਾ ਹੈ ਕਿ ਕੀ ਟੀਵੀ ਸੀਰੀਅਲ ਤੇ ਫ਼ਿਲਮਾਂ ਵਿੱਚ ਦਿਖਾਏ ਜਾਣ ਵਾਲੇ ਪਲਾਟ ਤੋਂ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਪ੍ਰੇਰਿਤ ਕਰਦੇ ਹਨ।