Viral Video: ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ 'ਤੇ ਇੱਕ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਕਿਸੇ ਨੇ ਇਹ ਵੀਡੀਓ ਤੁਹਾਨੂੰ 'WhatsApp' 'ਤੇ ਭੇਜੀ ਹੋਵੇ ਅਤੇ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋਵੋ। ਜੇਕਰ ਤੁਸੀਂ ਨਹੀਂ ਦੇਖਿਆ ਤਾਂ ਹੁਣ ਇਹ ਵੀਡੀਓ ਦੇਖ ਲਓ ਜੋ ਤੁਹਾਡੇ ਹੋਸ਼ ਉਡਾ ਦੇਵੇਗੀ। ਇੱਕ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਕੋਲਹੁਈ ਇਲਾਕੇ ਦੀ ਹੈ, ਜਿੱਥੇ ਨੰਗਪੰਚਮੀ ਵਾਲੇ ਦਿਨ ਇੱਕ ਵਿਅਕਤੀ ਨੂੰ ਜਾਨਵਰਾਂ ਵਾਂਗ ਤੂੜੀ ਖਾਂਦੇ ਦੇਖਿਆ ਗਿਆ। ਲੋਕ ਇਸ ਆਦਮੀ ਨੂੰ 'ਭੈਂਸਾਸੁਰ' ਕਹਿ ਰਹੇ ਹਨ! ਇੰਨਾ ਹੀ ਨਹੀਂ ਵੀਡੀਓ 'ਚ ਲੋਕ ਵਿਅਕਤੀ ਨੂੰ ਘਾਹ-ਫੂਸ ਅਤੇ ਫਲ ਖਿਲਾਉਂਦੇ ਵੀ ਨਜ਼ਰ ਆ ਰਹੇ ਹਨ ਅਤੇ ਵਿਅਕਤੀ ਦਾ ਆਸ਼ੀਰਵਾਦ ਵੀ ਲੈਂਦੇ ਹਨ।
ਰਿਪੋਰਟ ਮੁਤਾਬਕ ਇਸ ਵਿਅਕਤੀ ਦਾ ਨਾਂ ਬੁੱਧੀਰਾਮ ਹੈ, ਜੋ ਕਿ ਕੋਲਹੁਈ ਦੇ ਪਿੰਡ ਰੁਦਰਪੁਰ ਸ਼ਿਵਨਾਥ ਦਾ ਰਹਿਣ ਵਾਲਾ ਹੈ ਅਤੇ ਰੋਡਵੇਜ਼ ਦਾ ਸੇਵਾਮੁਕਤ ਕਰਮਚਾਰੀ ਹੈ। ਕਈ ਸਾਲਾਂ ਤੋਂ ਉਹ ਹਰ ਤੀਜੇ ਸਾਲ ਨਾਗਪੰਚਮੀ ਦੇ ਮੌਕੇ 'ਤੇ ਪਿੰਡ 'ਚ ਹੀ ਸਥਿਤ ਮਾਤਾ ਦੇ ਮੰਦਰ 'ਚ ਸਥਾਪਿਤ 'ਮੱਝ ਦੀ ਮੂਰਤੀ' ਦੇ ਸਾਹਮਣੇ ਗਾਵਾਂ-ਮੱਝਾਂ ਦੀ ਆਵਾਜ਼ 'ਚ ਪਸ਼ੂਆਂ ਵਾਂਗ ਤੂੜੀ ਅਤੇ ਚਾਰਾ ਖਾਂਦਾ ਹੈ। ਇਸ ਵਾਰ ਨਾਗਪੰਚਮੀ 'ਤੇ ਜਦੋਂ ਉਸ ਨੇ ਤੂੜੀ ਨਾਲ ਭਰੇ ਪਾਣੀ 'ਚ ਮੂੰਹ ਪਾ ਕੇ ਚਾਰਾ ਖਾਧਾ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜਿਸ ਤੋਂ ਬਾਅਦ ਇਹ ਮਾਮਲਾ ਵਾਇਰਲ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਨਾਗਪੰਚਮੀ ਵਾਲੇ ਦਿਨ ਬੁੱਧੀਰਾਮ ਘਰ ਦੇ ਬਾਹਰ ਬਣੇ ਸਮਾਇਆ ਮਾਤਾ ਦੇ ਮੰਦਰ 'ਤੇ ਬੈਠਦੇ ਹਨ। ਜਿੱਥੇ ਸ਼ਰਧਾਲੂ ਉਸ ਨੂੰ ਫੁੱਲਾਂ ਦੇ ਹਾਰ ਪਹਿਨਾਉਂਦੇ ਹਨ ਅਤੇ ਉਹ ਪਸ਼ੂਆਂ ਵਾਂਗ ਤੂੜੀ ਖਾਂਦੇ ਹਨ। ਰਿਪੋਰਟ ਮੁਤਾਬਕ ਬੁੱਧੀਰਾਮ ਦਾ ਦਾਅਵਾ ਹੈ ਕਿ ਪਿਛਲੇ 40-45 ਸਾਲਾਂ ਤੋਂ ਉਸ 'ਤੇ 'ਮੱਝ ਦੀ ਸਵਾਰੀ' ਆਉਂਦੀ ਹੈ। ਅਜਿਹਾ ਹਰ ਤਿੰਨ ਸਾਲ ਬਾਅਦ ਨਾਗਪੰਚਮੀ ਦੇ ਦਿਨ ਹੁੰਦਾ ਹੈ। ਬਾਕੀ ਸਾਰਾ ਦਿਨ ਉਹ ਆਮ ਆਦਮੀ ਵਾਂਗ ਰਹਿੰਦਾ ਹੈ।
ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਪਸ਼ੂਆਂ ਦੀ ਨਾਦ ਦੇ ਸਾਹਮਣੇ ਬੈਠਾ ਹੈ, ਜਿਸ 'ਚ ਪਾਣੀ ਦੇ ਨਾਲ ਨਾਲ ਤੂੜੀ-ਚਾਰਾ ਭਰਿਆ ਹੋਇਆ ਹੈ। ਬੰਦਾ ਇਸ ਵਿੱਚ ਮੂੰਹ ਪਾ ਕੇ ਚਾਰਾ ਖਾ ਰਿਹਾ ਹੈ। ਜਦੋਂ ਕਿ ਆਸ-ਪਾਸ ਦੀ ਭੀੜ 'ਚ ਮੌਜੂਦ ਕੁਝ ਲੋਕ ਇਸ ਦੀ ਵੀਡੀਓ ਬਣਾ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ ਅਤੇ ਕੁਝ ਲੋਕ ਫਲ ਅਤੇ ਘਾਹ ਖੁਆਉਂਦੇ ਹੋਏ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ।