Ajab Gajab - ਭਾਰਤ ਤਿਉਹਾਰਾਂ ਦਾ ਦੇਸ਼ ਹੈ। ਹਰ ਦਿਨ ਕੋਈ ਨਾ ਕੋਈ ਤਿਉਹਾਰ ਅਸੀਂ ਆਪਣੇ ਭਾਈਚਾਰੇ ਨਾਲ ਮਨਾਉਂਦੇ ਹਾਂ। ਹਰ ਦਿਨ ਤਿਉਹਾਰ ਦਾ ਦਿਨ ਹੁੰਦਾ ਹੈ। ਜਿੱਥੇ ਭਾਰਤ ਵੀਰ – ਯੋਧਿਆਂ ਦੀ ਧਰਤੀ ਹੈ , ਉੱਥੇ ਹੀ ਇਸ ਧਰਤੀ ਤੇ ਆਪਸੀ ਪਿਆਰ ਨੂੰ ਦਰਸਾਉਂਦੇ ਤਿਉਹਾਰ ਵੀ ਮਨਾਏ ਜਾਂਦੇ ਹਨ।
ਦੱਸ ਦਈਏ ਕਿ ਦੇਸ਼ ਭਰ ਵਿੱਚ 30 ਅਤੇ 31 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਹੈ। ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਪਰੰਪਰਾ ਨਾਲ ਜੁੜਿਆ ਇਹ ਤਿਉਹਾਰ ਹੈ, ਜਿਸ 'ਚ ਭਰਾ ਰੱਖੜੀ ਬੰਨ੍ਹਵਾ ਕੇ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ । ਪਰ ਦਿੱਲੀ 'ਚ ਇਸ ਤਿਉਹਾਰ 'ਤੇ ਭੈਣ ਨੇ ਭਰਾਵਾਂ ਤੋਂ ਸ਼ਗਨ ਵਜੋਂ 21,000 ਰੁਪਏ ਮੰਗ ਲਏ। ਜਦ ਰੁਪਏ ਨਾ ਮਿਲੇ ਤਾਂ ਗੁੱਸੇ ਵਿੱਚ ਦੋ ਨਨਾਣਾਂ ਨੇ ਆਪਣੀ ਭਰਜਾਈ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਦਿੱਲੀ ਦੇ ਮੈਦਾਨ ਗੜ੍ਹੀ ਇਲਾਕੇ ਦੀ ਹੈ ਜਿਥੇ ਰੱਖੜੀ ਦੇ ਮੌਕੇ 'ਤੇ 21,000 ਰੁਪਏ ਸ਼ਗਨ ਦੀ ਰਕਮ ਨਾ ਦੇਣ 'ਤੇ ਪਤੀ ਦੀਆਂ ਦੋ ਭੈਣਾਂ ਨੇ ਕਥਿਤ ਤੌਰ 'ਤੇ ਭਰਜਾਈ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਪੀੜਤ ਨੂੰ ਬਾਅਦ ਵਿੱਚ ਏਮਜ਼ ਦਿੱਲੀ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
ਘਟਨਾ ਉਦੋਂ ਵਾਪਰੀ ਜਦੋਂ ਔਰਤ ਦੇ ਪਤੀ ਦੀਆਂ ਭੈਣਾਂ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੇ ਘਰ ਆਈਆਂ ਸਨ। ਰੱਖੜੀ ਲਈ ਸ਼ਗਨ ਵਜੋਂ ਆਪਣੇ ਭਰਾ ਤੋਂ 21,000 ਰੁਪਏ ਦੀ ਮੰਗ ਨੂੰ ਲੈ ਕੇ ਭੈਣ ਅਤੇ ਭਰਜਾਈ ਵਿਚਾਲੇ ਜ਼ੁਬਾਨੀ ਬਹਿਸ ਹੋ ਗਈ। ਆਖਿਰਕਾਰ ਪੈਸੇ ਨਾ ਮਿਲਣ 'ਤੇ ਭੈਣਾਂ ਨੇ ਭਰਜਾਈ ਦੀ ਕੁੱਟਮਾਰ ਕੀਤੀ।
ਪੁਲਿਸ ਨੇ ਦੱਸਿਆ ਕਿ ਔਰਤ, ਜਿਸਦੀ ਉਸਦੇ ਰਿਸ਼ਤੇਦਾਰਾਂ ਦੁਆਰਾ ਕੁੱਟਮਾਰ ਕੀਤੀ ਗਈ ਸੀ, ਪੇਸ਼ੇ ਤੋਂ ਇੱਕ ਨਰਸ ਹੈ ਅਤੇ ਜਦੋਂ ਉਸਨੇ ਪੁਲਿਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਹੋਰ ਵੀ ਕੁੱਟਮਾਰ ਕੀਤੀ ਗਈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial