Reverse Waterfall: ਭਾਰਤ 'ਚ ਤੁਹਾਨੂੰ ਕੁਦਰਤ ਨਾਲ ਜੁੜਿਆ ਅਜਿਹਾ ਅਜੂਬਾ ਦੇਖਣ ਨੂੰ ਮਿਲੇਗਾ, ਜੋ ਕਿ ਸ਼ਾਇਦ ਤੁਸੀਂ ਪਹਿਲਾਂ ਕਦੇ ਦੇਖਿਆ ਹੋਵੇਗਾ। ਇਹ ਅਜੂਬਾ ਮਹਾਰਾਸ਼ਟਰ ਵਿੱਚ ਸਥਿਤ ਹੈ, ਜਿੱਥੇ ਇੱਕ ਝਰਨਾ ਉੱਪਰ ਤੋਂ ਹੇਠਾਂ ਵਹਿਣ ਦੀ ਬਜਾਏ ਹੇਠਾਂ ਤੋਂ ਉੱਪਰ ਵੱਲ ਜਾਂਦਾ ਹੈ। ਜੀ ਹਾਂ, ਤੁਸੀਂ ਕਈ ਝਰਨੇ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਅਜਿਹਾ ਉਲਟਾ ਝਰਨਾ ਦੇਖਿਆ ਹੈ? ਆਓ ਤੁਹਾਨੂੰ ਇਸ ਝਰਨੇ ਬਾਰੇ ਕੁਝ ਦਿਲਚਸਪ ਗੱਲਾਂ ਦੱਸਦੇ ਹਾਂ।


ਨਾਨੇਘਾਟ ਵਾਟਰਫਾਲ


ਇਹ ਅਨੋਖਾ ਝਰਨਾ ਮਹਾਰਾਸ਼ਟਰ ਦੇ ਨਾਨੇਘਾਟ ਵਾਟਰਫਾਲ ਦੇ ਨਾਂ ਨਾਲ ਮਸ਼ਹੂਰ ਹੈ। ਇਹ ਝਰਨਾ ਕੋਂਕਣ ਬੀਚ ਅਤੇ ਜੁੱਨਾਰ ਨਗਰ ਦੇ ਵਿਚਕਾਰ ਸਥਿਤ ਹੈ। ਜੇਕਰ ਤੁਸੀਂ ਮੁੰਬਈ ਤੋਂ ਨਾਨੇਘਾਟ ਵਾਟਰਫਾਲ 'ਤੇ ਜਾਂਦੇ ਹੋ, ਤਾਂ ਇਹ ਝਰਨਾ ਲਗਭਗ 120 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ ਹੈ ਅਤੇ ਜੇਕਰ ਤੁਸੀਂ ਪੁਣੇ ਤੋਂ ਜਾਂਦੇ ਹੋ ਤਾਂ ਇਹ ਲਗਭਗ 150 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਝਰਨੇ ਨੂੰ ਰਿਵਰਸ ਵਾਟਰਫਾਲ ਵੀ ਕਿਹਾ ਜਾਂਦਾ ਹੈ।


ਇਹ ਵੀ ਪੜ੍ਹੋ: Video - ਧੱਕਾ ਸਟਾਰਟ ਰੇਲ ਗੱਡੀ : ਚੱਲਦੇ ਚਲੱਦੇ ਟ੍ਰੇਨ ਹੋ ਗਈ ਬੰਦ, ਬਹੁਤ ਜ਼ੋਰ ਲਾਇਆ ਨਹੀਂ ਚੱਲੀ, ਫਿਰ ਫੌਜੀ ਵੀਰਾਂ ਨੇ ਲਾਇਆ ਧੱਕਾ


ਇਸ ਝਰਨੇ ਨੂੰ ਵੇਖਣ ਲਈ ਲੋਕ ਕਾਫ਼ੀ ਉਤਸੁਕ ਰਹਿੰਦੇ ਹਨ


ਝਰਨੇ ਦੇ ਪਾਣੀ ਦਾ ਸਰੋਤ ਮੁੱਖ ਤੌਰ 'ਤੇ ਨਾਨੇਘਾਟ ਦੀਆਂ ਪਹਾੜੀਆਂ ਤੋਂ ਆਉਂਦਾ ਹੈ। ਇਸ ਸਥਾਨ ਦੀ ਕੁਦਰਤੀ ਸੁੰਦਰਤਾ ਕਰਕੇ ਇਸ ਦੇ ਆਸ-ਪਾਸ ਆਉਣ ਵਾਲੇ ਮਾਨਸੂਨ ਦੇ ਮਹੀਨਿਆਂ ਵਿੱਚ ਕਾਫੀ ਭੀੜ ਰਹਿੰਦੀ ਹੈ। ਇਸ ਲਈ ਜੇਕਰ ਤੁਸੀਂ ਇਸ ਅਨੋਖੇ ਅਜੂਬੇ ਦਾ ਦੌਰਾ ਕਰਦੇ ਹੋ, ਤਾਂ ਇਹ ਅਦਭੁਤ ਝਰਨਾ ਆਪਣੀ ਵਿਸ਼ੇਸ਼ਤਾ ਦੇ ਕਾਰਨ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ। ਪਰ ਕਈ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠਦਾ ਹੈ ਕਿ ਇਹ ਝਰਨਾ ਹੇਠਾਂ ਦੀ ਬਜਾਏ ਉੱਪਰ ਵੱਲ ਕਿਉਂ ਵਹਿੰਦਾ ਹੈ।


ਅਜਿਹਾ ਕਿਉਂ ਹੁੰਦਾ ਹੈ


ਇਸ ਝਰਨੇ ਦਾ ਕੰਮ ਗ੍ਰੈਵੀਟੇਸ਼ਨਲ ਫੋਰਸ ਦੇ ਨਿਯਮ ਦੇ ਉਲਟ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉੱਪਰੋਂ ਡਿੱਗਣ ਵਾਲੀਆਂ ਚੀਜ਼ਾਂ ਹਮੇਸ਼ਾ ਜ਼ਮੀਨ 'ਤੇ ਡਿੱਗਦੀਆਂ ਹਨ, ਪਰ ਨਾਨੇਘਾਟ ਵਾਟਰਫਾਲ ਇਸ ਨਿਯਮ ਨੂੰ ਤੋੜਦਾ ਹੈ। ਇਹ ਝਰਨਾ ਆਪਣੀ ਉਚਾਈ ਤੋਂ ਡਿੱਗਣ ਤੋਂ ਬਾਅਦ ਵੀ ਉੱਪਰ ਵੱਲ ਨੂੰ ਜਾਂਦਾ ਹੈ। ਇਸ ਕਾਰਨ ਲੋਕ ਦੂਰ-ਦੂਰ ਤੋਂ ਇਸ ਨੂੰ ਦੇਖਣ ਲਈ ਆਉਂਦੇ ਹਨ। ਇਸ ਸਥਾਨ ਨੂੰ ਦੇਖਣ ਵਾਲੇ ਲੋਕ ਇਸ ਦੀ ਵਿਲੱਖਣਤਾ 'ਤੇ ਵਿਸ਼ਵਾਸ ਨਹੀਂ ਕਰਦੇ। ਵਿਗਿਆਨੀਆਂ ਅਨੁਸਾਰ ਇਸ ਥਾਂ 'ਤੇ ਹਵਾਵਾਂ ਬਹੁਤ ਤੇਜ਼ ਚੱਲਦੀਆਂ ਹਨ, ਜਿਸ ਕਾਰਨ ਪਾਣੀ ਉਲਟ ਦਿਸ਼ਾ ਵੱਲ ਵਹਿੰਦਾ ਹੈ। ਤੇਜ਼ ਹਵਾਵਾਂ ਕਾਰਨ ਝਰਨੇ ਤੋਂ ਹੇਠਾਂ ਡਿੱਗਦਾ ਪਾਣੀ ਉੱਪਰ ਵੱਲ ਚਲਾ ਜਾਂਦਾ ਹੈ।


ਇਹ ਵੀ ਪੜ੍ਹੋ: ਸੌ ਸਾਲ ਪੁਰਾਣੇ ਐਨਾਕਾਂਡਾ ਸੱਪ ਨੂੰ ਕਿਉਂ ਭੇਜਿਆ ਗਿਆ ਛੁੱਟੀ 'ਤੇ, ਕੀ ਹੈ ਇਸ ਦੀ ਵਜ੍ਹਾ