ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਵੱਖ-ਵੱਖ ਏਅਰਲਾਈਨਾਂ ਤੋਂ ਜਾਣਕਾਰੀ ਮੰਗੀ ਹੈ ਕਿ ਉਹ ਅਗਸਤ-ਮਹੀਨੇ ਦੌਰਾਨ ਭਾਰਤ-ਯੂਕੇ ਉਡਾਣਾਂ ਲਈ ਕਿੰਨਾ ਕਿਰਾਇਆ ਵਸੂਲ ਰਹੇ ਹਨ। ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਤਰ-ਰਾਜ ਪ੍ਰੀਸ਼ਦ ਸਕੱਤਰੇਤ ਦੇ ਸਕੱਤਰ ਸੰਜੀਵ ਗੁਪਤਾ ਨੇ ਟਵਿੱਟਰ 'ਤੇ ਸ਼ਿਕਾਇਤ ਕੀਤੀ ਕਿ 26 ਅਗਸਤ ਨੂੰ ਬ੍ਰਿਟਿਸ਼ ਏਅਰਵੇਜ਼ ਦੀ ਦਿੱਲੀ-ਲੰਡਨ ਉਡਾਣ ਦੀ ਇਕਾਨਮੀ ਕਲਾਸ ਟਿਕਟ ਦੀ ਕੀਮਤ 3.95 ਲੱਖ ਰੁਪਏ ਹੈ।


ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਯੂਕੇ ਵਿੱਚ ਕਾਲਜ ਦੇ ਦਾਖਲੇ ਦੇ ਸਮੇਂ ਵਿਸਤਾਰਾ ਤੇ ਏਅਰ ਇੰਡੀਆ ਦੀ ਦਿੱਲੀ-ਲੰਡਨ ਫਲਾਈਟ ਇਕਾਨਮੀ ਕਲਾਸ ਦੀ ਕੀਮਤ 26 ਅਗਸਤ ਨੂੰ 1.2 ਲੱਖ ਤੋਂ 2.3 ਲੱਖ ਰੁਪਏ ਵਿਚਾਲੇ ਸੀ। ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਸਕੱਤਰ ਪੀਐਸ ਖਰੋਲਾ ਨੂੰ 'ਅਲਰਟ' ਕਰ ਦਿੱਤਾ ਹੈ।


ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਏਵੀਏਸ਼ਨ ਰੈਗੂਲੇਟਰ ਨੇ ਏਅਰਲਾਈਨਜ਼ ਤੋਂ ਭਾਰਤ-ਯੂਕੇ ਦਰਮਿਆਨ ਚੱਲ ਰਹੀਆਂ ਉਡਾਣਾਂ ਦੇ ਕਿਰਾਏ ਦਾ ਮੌਜੂਦਾ ਵੇਰਵਾ ਮੰਗਿਆ ਹੈ। ਪਿਛਲੇ ਸਾਲ 25 ਮਈ ਤੋਂ ਭਾਰਤ ਵਿੱਚ ਸਾਰੀਆਂ ਘਰੇਲੂ ਉਡਾਣਾਂ ਦੇ ਕਿਰਾਏ ਲਈ ਹੇਠਲੀ ਤੇ ਉਪਰਲੀ ਸੀਮਾ ਤੈਅ ਹੈ ਪਰ ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ਲਈ ਅਜਿਹੀ ਕੋਈ ਸੀਮਾ ਨਹੀਂ।


ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਭਾਰਤ ਵਿੱਚ 23 ਮਾਰਚ 2020 ਤੋਂ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ, ਪਰ ਵੰਦੇ ਭਾਰਤ ਮਿਸ਼ਨ ਅਧੀਨ ਮਈ 2020 ਤੋਂ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ ਤੇ ਜੁਲਾਈ 2020 ਤੋਂ ਕੁਝ ਦੇਸ਼ਾਂ ਦੇ ਨਾਲ 'ਏਅਰ ਬਬਲ' ਸਮਝੌਤੇ ਤਹਿਤ ਵੀ ਸੰਚਾਲਿਤ ਕੀਤਾ ਜਾਰੀ ਰੱਖੀਆਂ


ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਮੁੜ ਦਾਅਵਾ, ਆਕਸੀਜਨ ਦੀ ਕਮੀ ਨਾਲ ਨਹੀਂ ਹੋਈਆਂ ਮੌਤਾਂ, 13 ਰਾਜਾਂ ਨੇ ਸੌਂਪੀ ਰਿਪੋਰਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904