Nuclear power plant on moon- ਭਾਵੇਂ ਸੁਣਨ ਵਿਚ ਤੁਹਾਨੂੰ ਅਜੀਬ ਲੱਗੇ, ਪਰ ਬਹੁਤ ਜਲਦੀ ਚੰਦ ਉਤੇ ਪ੍ਰਮਾਣੂ ਊਰਜਾ ਪਲਾਂਟ ਹੋਵੇਗਾ। ਦਰਅਸਲ, ਰੂਸ ਚੰਦਰਮਾ ਉਤੇ ਪ੍ਰਮਾਣੂ ਊਰਜਾ ਪਲਾਂਟ ਲਗਾਉਣ ਜਾ ਰਿਹਾ ਹੈ। ਚੰਦਰਮਾ ਉਤੇ ਪ੍ਰਮਾਣੂ ਪਲਾਂਟ ਲਗਾਉਣ ਦੀ ਯੋਜਨਾ ਵਿਚ ਭਾਰਤ ਅਤੇ ਚੀਨ ਵੀ ਰੂਸ ਦਾ ਸਾਥ ਦਿੰਦੇ ਨਜ਼ਰ ਆਉਣਗੇ। 


ਇਹ ਪਰਮਾਣੂ ਪਾਵਰ ਪਲਾਂਟ ਬਿਜਲੀ ਪੈਦਾ ਕਰੇਗਾ


ਇਹ ਪਰਮਾਣੂ ਪਾਵਰ ਪਲਾਂਟ ਬਿਜਲੀ ਪੈਦਾ ਕਰੇਗਾ, ਜੋ ਚੰਦਰਮਾ ‘ਤੇ ਆਧਾਰ ਲਈ ਲੋੜੀਂਦੀ ਊਰਜਾ ਪ੍ਰਦਾਨ ਕਰੇਗਾ। ਇਹ ਪ੍ਰੋਜੈਕਟ ਰੂਸ ਦੇ ਸਟੇਟ ਨਿਊਕਲੀਅਰ ਕਾਰਪੋਰੇਸ਼ਨ ਰੋਸੈਟਮ ਦੀ ਅਗਵਾਈ ਵਿੱਚ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਚੰਦਰਮਾ ‘ਤੇ ਬਿਜਲੀ ਪੈਦਾ ਕਰਨਾ ਹੈ। ਦਰਅਸਲ, ਯੂਰੋਏਸ਼ੀਅਨ ਟਾਈਮਜ਼ ਦੀ ਰਿਪੋਰਟ ਵਿੱਚ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਟਾਸ (Tass) ਦਾ ਹਵਾਲਾ ਦਿੱਤਾ ਗਿਆ ਹੈ। 



ਭਾਰਤ ਤੇ ਚੀਨ ਵੀ ਰੂਸ ਦੇ ਨਾਲ ਮਿਲ ਕੰਮ ਕਰਨਗੇ
ਰਿਪੋਰਟ ਮੁਤਾਬਕ ਭਾਰਤ ਅਤੇ ਚੀਨ ਰੂਸ ਦੇ ਨਾਲ ਮਿਲ ਕੇ ਚੰਦਰਮਾ ‘ਤੇ ਪਰਮਾਣੂ ਊਰਜਾ ਪਲਾਂਟ ਲਗਾ ਸਕਦੇ ਹਨ। ਰੂਸੀ ਸਮਾਚਾਰ ਏਜੰਸੀ ਟਾਸ ਨੇ ਰੋਸੈਟਮ ਦੇ ਮੁਖੀ ਅਲੈਕਸੀ ਲਿਖਾਚੇਵ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। Rosatom ਰੂਸ ਦੀ ਸਰਕਾਰੀ ਪਰਮਾਣੂ ਊਰਜਾ ਕੰਪਨੀ ਹੈ, ਜਿਸ ਦੇ ਭਾਰਤ ਨਾਲ ਵੀ ਸਬੰਧ ਹਨ। ਲਿਖਾਚੇਵ ਨੇ ਰੂਸ ਦੇ ਵਲਾਦੀਵੋਸਤੋਕ ਵਿੱਚ ਆਯੋਜਿਤ ਪੂਰਬੀ ਆਰਥਿਕ ਫੋਰਮ ਵਿੱਚ ਕਿਹਾ “ਸਾਡੇ ਚੀਨੀ ਅਤੇ ਭਾਰਤੀ ਭਾਈਵਾਲ ਇਸ ਪ੍ਰੋਜੈਕਟ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ।’’


ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਇਸ ਪ੍ਰਾਜੈਕਟ ‘ਚ ਭਾਰਤ ਦੀ ਦਿਲਚਸਪੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਭਾਰਤ 2040 ਤੱਕ ਚੰਦਰਮਾ ‘ਤੇ ਮਨੁੱਖਾਂ ਨੂੰ ਭੇਜਣ ਅਤੇ ਉਥੇ ਬੇਸ ਬਣਾਉਣ ਦੀ ਯੋਜਨਾ ਉਤੇ ਕੰਮ ਕਰ ਰਿਹਾ ਹੈ। ਰੂਸੀ ਸਮਾਚਾਰ ਏਜੰਸੀ ਟਾਸ ਮੁਤਾਬਕ ਰੋਜ਼ਾਟੋਮ ਦੀ ਅਗਵਾਈ ‘ਚ ਬਣਨ ਵਾਲਾ ਇਹ ਪਰਮਾਣੂ ਪਾਵਰ ਪਲਾਂਟ ਅੱਧੇ ਮੈਗਾਵਾਟ ਤੱਕ ਬਿਜਲੀ ਪੈਦਾ ਕਰੇਗਾ, ਜੋ ਚੰਦਰਮਾ ‘ਤੇ ਆਧਾਰ ਲਈ ਲੋੜੀਂਦੀ ਊਰਜਾ ਪ੍ਰਦਾਨ ਕਰੇਗਾ।


ਰੂਸ ਅਤੇ ਚੀਨ ਦੀ ਯੋਜਨਾ ਹੈ
ਦਰਅਸਲ, ਰੂਸ ਦੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਮਈ ‘ਚ ਐਲਾਨ ਕੀਤਾ ਸੀ ਕਿ ਇਸ ਪਰਮਾਣੂ ਊਰਜਾ ਪਲਾਂਟ ‘ਤੇ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਚੰਦਰਮਾ ‘ਤੇ ਸਥਾਪਿਤ ਕੀਤਾ ਜਾਵੇਗਾ। ਇਹ ਰਿਐਕਟਰ ਚੰਦਰਮਾ ‘ਤੇ ਪ੍ਰਸਤਾਵਿਤ ਅਧਾਰ ਨੂੰ ਊਰਜਾ ਪ੍ਰਦਾਨ ਕਰੇਗਾ। 


ਇਸ ਬੇਸ ਉਤੇ ਰੂਸ ਅਤੇ ਚੀਨ ਮਿਲ ਕੇ ਕੰਮ ਕਰ ਰਹੇ ਹਨ। ਚੰਦਰਮਾ ਉਤੇ ਆਧਾਰ ਬਣਾਉਣ ਦੀ ਭਾਰਤ ਦੀ ਇੱਛਾ ਇਸ ਪ੍ਰਾਜੈਕਟ ਵਿਚ ਉਸ ਦੀ ਸੰਭਾਵਿਤ ਭਾਗੀਦਾਰੀ ਨੂੰ ਦਰਸਾਉਂਦੀ ਹੈ। 2021 ਵਿਚ ਰੂਸ ਅਤੇ ਚੀਨ ਨੇ ਅੰਤਰਰਾਸ਼ਟਰੀ ਚੰਦਰ ਖੋਜ ਸਟੇਸ਼ਨ (ILRS) ਨਾਮਕ ਇੱਕ ਸੰਯੁਕਤ ਚੰਦਰ ਅਧਾਰ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ। ਇਹ 2035 ਅਤੇ 2045 ਦੇ ਵਿਚਕਾਰ ਪੜਾਵਾਂ ਵਿੱਚ ਕਾਰਜਸ਼ੀਲ ਹੋ ਸਕਦਾ ਹੈ।