Trending Bull Video: ਸੋਸ਼ਲ ਮੀਡੀਆ 'ਤੇ ਲੋਕ ਅਕਸਰ ਆਮ ਜ਼ਿੰਦਗੀ ਵਿੱਚ ਵਾਪਰ ਰਹੀਆਂ ਕੁਝ ਅਸਾਧਾਰਨ ਅਤੇ ਮਜ਼ਾਕੀਆ ਘਟਨਾਵਾਂ ਦੀਆਂ ਵੀਡੀਓਜ਼ ਸ਼ੇਅਰ ਕਰਦੇ ਹਨ, ਜਿੰਨਾਂ ਨੂੰ ਵੇਖ ਕੇ ਨਾ ਸਿਰਫ ਹਾਸਾ ਆਉਂਦਾ ਹੈ, ਸਗੋਂ ਹੈਰਾਨੀ ਵੀ ਹੁੰਦੀ ਹੈ।  ਅਜਿਹਾ ਹੀ ਇੱਕ ਵੀਡੀਓ ਆਨਲਾਈਨ ਸਾਹਮਣੇ ਆਇਆ ਹੈ, ਜਿਸ 'ਚ ਇੱਕ ਬਲਦ ਬਾਈਕ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।

  


ਟਵਿਟਰ 'ਤੇ ਵਾਇਰਲ ਹੋ ਰਹੀ ਇਸ ਮਜ਼ਾਕੀਆ ਵੀਡੀਓ (Funny Video)  'ਚ ਤੁਸੀਂ ਦੇਖੋਂਗੇ ਕਿ ਇੱਕ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਸੜਕ ਦੇ ਕਿਨਾਰੇ ਖੜ੍ਹਾ ਹੈ। ਅਚਾਨਕ ਪਿੱਛੇ ਤੋਂ ਇੱਕ ਬਲਦ ਆ ਜਾਂਦਾ ਹੈ ਅਤੇ ਅੱਗੇ ਦੀਆਂ ਦੋਵੇਂ ਲੱਤਾਂ ਚੁੱਕ ਕੇ ਬਾਈਕ 'ਤੇ ਚੜ੍ਹਨ ਲੱਗਦਾ ਹੈ। ਬਾਈਕ ਸਵਾਰ ਘਬਰਾ ਕੇ ਉਥੋਂ ਭੱਜਣ ਲੱਗ ਜਾਂਦਾ ਹੈ। ਵੀਡੀਓ ਵਿੱਚ ਬਲਦ ਕੁਝ ਮੀਟਰ ਦੀ ਦੂਰੀ ਤੱਕ ਬਾਈਕ 'ਤੇ ਹਮਲਾ ਕਰਦਾ ਰਹਿੰਦਾ ਹੈ। ਵੀਡੀਓ ਨੂੰ ਵੇਖ ਕੇ ਇੱਕ ਪਲ ਲਈ ਇੰਝ ਲੱਗੇਗਾ ਜਿਵੇਂ ਬਲਦ ਬਾਈਕ ਸਵਾਰ ਤੋਂ ਲਿਫਟ ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਹ ਸਾਰਾ ਨਜ਼ਾਰਾ ਦੇਖ ਤੁਸੀਂ ਢਿੱਡ ਫੜ ਕੇ ਹੱਸਣ ਲੱਗ ਜਾਵੋਗੇ।


ਵੀਡੀਓ ਦੇਖੋ:



ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਬਲਦ ਬਾਈਕ ਸਵਾਰ ਦੇ ਪਿੱਛੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਬਾਈਕ ਸਵਾਰ ਕਾਫੀ ਡਰਿਆ ਨਜ਼ਰ ਆ ਰਿਹਾ ਹੈ ਅਤੇ ਉਥੋਂ ਭੱਜਣਾ ਹੀ ਬਿਹਤਰ ਸਮਝਦਾ ਹੈ। ਇਸ ਮਜ਼ਾਕੀਆ ਵੀਡੀਓ ਨੂੰ ਟਵਿੱਟਰ 'ਤੇ ''ਹੱਸਣਾ ਜ਼ਰੂਰੀ ਹੈ'' ਨਾਂ ਦੇ ਪੇਜ ਨੇ ਸ਼ੇਅਰ ਕੀਤਾ ਹੈ।


ਵਾਇਰਲ ਹੋਇਆ ਮਜ਼ਾਕੀਆ ਵੀਡੀਓ


ਇਸ ਮਜ਼ਾਕੀਆ ਵੀਡੀਓ ਨੂੰ ਇੱਕ ਮਜ਼ਾਕੀਆ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਨੂੰ ਪੜ੍ਹ ਕੇ ਤੁਹਾਡਾ ਹਾਸਾ ਨਹੀਂ ਰੁਕਣਾ। ਇਸ ਵਿੱਚ ਬਹੁਤ ਸਾਰੇ ਹੱਸਣ ਵਾਲੇ ਇਮੋਜੀ ਵੀ ਹਨ। ਯੂਜਰਸ ਨੇ ਲਿਖਿਆ ਹੈ, "ਇਤਿਹਾਸ ਗਵਾਹ ਹੈ ਕਿ ਅੱਜ ਤੱਕ ਅਜਿਹਾ ਵੀਡੀਓ ਨਹੀਂ ਆਇਆ ਹੋਵੇਗਾ।" ਇਸ ਵੀਡੀਓ ਨੂੰ ਹੁਣ ਤੱਕ 499k ਵਿਊਜ਼ ਮਿਲ ਚੁੱਕੇ ਹਨ ਅਤੇ 6500 ਤੋਂ ਵੱਧ ਲੋਕ ਇਸ ਮਜ਼ੇਦਾਰ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਇਹ ਮਜ਼ਾਕੀਆ ਵੀਡੀਓ (Funny Video) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।