Independence Day 2022: ਜਿਵੇਂ ਕੀ ਭਾਰਤ ਆਪਣਾ 75ਵਾਂ ਸੁਤੰਤਰਤਾ ਦਿਵਸ (75th Independence Day) ਮਨਾ ਰਿਹਾ ਹੈ, ਇੰਟਰਨੈੱਟ 'ਤੇ ਇੱਕ ਦਿਲ ਛੂ ਲੇਣ ਵਾਲਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ। ਇਸ ਮੌਕੇ ਪਾਕਿਸਤਾਨੀ ਰਬਾਬ ਕਲਾਕਾਰ ਸਿਆਲ ਖਾਨ (Pakistani Artist Siyal Khan) ਨੇ ਭਾਰਤ ਨੂੰ ਵਿਸ਼ੇਸ਼ ਸ਼ੁਭ ਕਾਮਨਾਵਾਂ ਭੇਜੀਆਂ। ਸਿਆਲ ਖਾਨ ਨੇ ਕੁਝ ਸ਼ਾਂਤ ਪਹਾੜਾਂ ਅਤੇ ਹਰਿਆਲੀ ਦੀ ਬੈਕਗ੍ਰਾਉਂਡ ਨਾਲ ਆਪਣੀ ਰਬਾਬ 'ਤੇ ਭਾਰਤੀ ਰਾਸ਼ਟਰੀ ਗੀਤ ਜਨ ਗਣ ਮਨ ਵਜਾਇਆ (Indian National Anthem Jana Gana Mana played)। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਿਆਲ ਖਾਨ ਨੇ ਆਪਣੇ ਟਵਿੱਟਰ 'ਤੇ ਕੈਪਸ਼ਨ 'ਚ ਲਿਖਿਆ, 'ਇਹ ਸਰਹੱਦ ਪਾਰ ਦੇ ਮੇਰੇ ਦਰਸ਼ਕਾਂ ਲਈ ਤੋਹਫਾ ਹੈ।' ਸਿਆਲ ਖਾਨ ਦੀ ਸ਼ਾਨਦਾਰ ਧੁਨ ਨੂੰ ਸੁਣਨ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਲੋਕਾਂ ਨੇ ਖੂਬ ਤਾਰੀਫ ਕੀਤੀ। ਇੱਕ ਭਾਰਤੀ ਯੂਜ਼ਰ ਨੇ ਇੱਥੋਂ ਤੱਕ ਕਿਹਾ ਕਿ ਸਿਆਲ ਨੇ 'ਜਨ-ਗਣ-ਮਨ' ਦੀ ਧੁਨ ਸੁਣਾ ਕੇ ਦਿਲ ਜਿੱਤ ਲਿਆ।



ਪਾਕਿਸਤਾਨੀ ਕਲਾਕਾਰ ਨੇ 'ਜਨ ਗਣ ਮਨ' ਦੀ ਧੁਨ ਵਜਾਈ।- ਜਿਵੇਂ ਕਿ ਅਸੀਂ ਵੀਡੀਓ ਵਿੱਚ ਦੇਖ ਸਕਦੇ ਹਾਂ ਕਿ ਸਿਆਲ ਉੱਚੇ ਪਹਾੜਾਂ ਵਿੱਚ ਬੈਠਾ ਹੈ ਅਤੇ ਆਪਣੇ ਹੱਥ ਵਿੱਚ ਰਬਾਬ ਨੂੰ ਫੜਿਆ ਹੋਈਆ ਹੈ। ਕੁੱਲ ਇੱਕ ਮਿੰਟ 22 ਸਕਿੰਟ ਵਿੱਚ ਸਿਆਲ ਨੇ ਆਪਣੀ ਰਬਾਬ 'ਤੇ ਰਾਸ਼ਟਰੀ ਗੀਤ 'ਜਨ-ਗਣ-ਮਨ' ਵਜਾਇਆ। ਰਾਸ਼ਟਰੀ ਗੀਤ ਦੀ ਧੁਨ ਇੰਨੀ ਵਧੀਆ ਸੀ ਕਿ ਲੋਕਾਂ ਨੇ ਤਾਰੀਫ ਦੇ ਪੁਲ ਬੰਨ੍ਹ ਦਿੱਤੇ। ਇਸ ਵੀਡੀਓ ਨੂੰ 6 ਲੱਖ 46 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਕਰੀਬ 40 ਹਜ਼ਾਰ ਲਾਈਕਸ ਮਿਲ ਚੁੱਕੇ ਹਨ।


ਇਸ ਤੋਂ ਪਹਿਲਾਂ ਵੀ ਬਾਲੀਵੁੱਡ ਗੀਤਾਂ ਦੀ ਧੁਨ ਵਜਾਈ- ਇਸ ਤੋਂ ਪਹਿਲਾਂ ਸਿਆਲ ਖਾਨ ਨੇ ਇੱਕ 'ਫਨਾ' ਗੀਤ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ। ਪ੍ਰਤਿਭਾਸ਼ਾਲੀ ਕਲਾਕਾਰ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ਜਿਸ ਵਿੱਚ ਉਸਨੂੰ ਗੀਤ 'ਪਸੂਰੀ' ਵਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਕੋਕ ਸਟੂਡੀਓ ਪਾਕਿਸਤਾਨ ਦੇ ਮੈਗਾ-ਹਿੱਟ ਗੀਤ ਨੇ ਆਪਣੇ ਆਕਰਸ਼ਕ ਸੰਗੀਤ ਨਾਲ ਸਭ ਨੂੰ ਮੋਹ ਲਿਆ ਹੈ, ਅਤੇ ਇਹ ਇੰਟਰਨੈੱਟ 'ਤੇ ਧੂਮ ਮਚਾ ਰਿਹਾ ਹੈ। 'ਪਸੂਰੀ' ਅਤੇ 'ਮੇਰੇ ਹੱਥ ਮੈਂ' ਤੋਂ ਇਲਾਵਾ ਸਿਆਲ ਨੇ ਮਸ਼ਹੂਰ ਗੀਤ 'ਗੁਲਾਬੀ ਆਂਖੇ' 'ਚ ਵੀ ਹੱਥ ਅਜ਼ਮਾਇਆ ਹੈ।