ਲੰਡਨ: ਬਰਤਾਨੀਆ ਦੇ ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਪੁਰਾਣਾ ਕੰਕਾਲ ਖੋਜਿਆ ਹੈ। ਬੇਹੱਦ ਛੋਟੇ ਆਕਾਰ ਦੇ ਕੀੜੇ ਦੇ ਕੰਕਾਲ ਨੂੰ ਧਰਤੀ ਦਾ ਸਭ ਤੋਂ ਪੁਰਾਣੀ ਕੰਕਾਲ ਦੱਸਿਆ ਜਾ ਰਿਹਾ ਹੈ। ਇਹ ਕੰਕਾਲ ਕਰੀਬ 4,300,000,000 ਸਾਲ ਪੁਰਾਣਾ ਹੈ। ਇਹ ਬਹੁਤ ਛੋਟੇ ਆਕਾਰ ਦੇ ਕੰਕਾਲ ਵਿਚ ਬੇਹੱਦ ਬਰੀਕ ਰੇਸ਼ਿਆਂ ਅਤੇ ਟਿਊਬਾਂ ਵਿਚ ਹਨ, ਜੋ ਕਿ ਜੀਵਾਣੂਆਂ ਕਾਰਨ ਬਣਿਆ ਹੈ। ਇਹ ਜੀਵਾਣੂ ਕਰੀਬ 37,700,000 ਸਾਲ ਪਹਿਲੇ ਪਾਏ ਜਾਂਦੇ ਸਨ।


ਇਹ ਕੰਕਾਲ ਕੈਨੇਡਾ ਦੇ ਕਵਿਬੇਕ ਸ਼ਹਿਰ 'ਚ ਚਮਕੀਲੇ ਪੱਥਰ ਦੇ ਢਾਂਚੇ ਅੰਦਰ ਪਰਤਾਂ 'ਚ ਬੰਦ ਮਿਲਿਆ ਹੈ। ਖ਼ਬਰ ਮੁਤਾਬਕ ਕੀੜੇ ਲੋਹੇ 'ਤੇ ਰਹਿੰਦੇ ਸਨ। ਮੰਨਿਆ ਜਾ ਰਿਹਾ ਹੈ ਇਹ ਡੂੰਘੇ ਸਮੁੰਦਰ ਦੇ ਇਕ ਹਾਈਡ੍ਰੋਥਰਮਲ ਵੈਂਟ ਸਿਸਟਮ 'ਚ ਰਹਿੰਦੇ ਸਨ। ਇਹ ਸਮੁੰਦਰ ਦੀ ਸਤ੍ਹਾ 'ਤੇ ਅਜਿਹੀ ਜਗ੍ਹਾ ਹੁੁੰਦੀ ਹੈ, ਜਿਥੇ ਜਵਾਲਾਮੁਖੀ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਹਨ।


ਵਿਗਿਆਨੀਆਂ ਦਾ ਮੰਨਣਾ ਹੈ ਕਿ ਹਾਈਡ੍ਰੋਥਰਮਲ ਵੈਂਟਸ ਦੇ ਨੇੜੇ-ਤੇੜੇ ਖਣਿਜਾਂ ਨਾਲ ਸੰਪਨ ਗਰਮ ਪਾਣੀ ਦੀ ਮੌਜੂਦਗੀ ਕਾਰਨ ਇਹ ਕੀੜੇ ਉਥੇ ਵਧੇ-ਫੁਲੇ ਹੋਣਗੇ। ਇਹ ਕੀੜੇ ਧਰਤੀ 'ਤੇ ਪੈਦਾ ਹੋਣ ਵਾਲੇ ਸਭ ਤੋਂ ਮੁੱਢਲੇ ਜੀਵਨ ਦਾ ਹਿੱਸਾ ਸਨ। ਯੂਨੀਵਰਸਿਟੀ ਕਾਲਜ ਆਫ ਲੰਡਨ ਦੀ ਇਕ ਬਰਤਾਨਵੀ ਟੀਮ ਇਨ੍ਹਾਂ ਕੰਕਾਲਾਂ 'ਤੇ ਖੋਜ ਕਰ ਰਹੀ ਹੈ। ਟੀਮ ਦੇ ਇਕ ਮੈਂਬਰ ਮੈਥਿਊ ਡੋਡ ਨੇ ਦੱਸਿਆ, 'ਸਾਡੀ ਇਹ ਖੋਜ ਦੱਸਦੀ ਹੈ ਕਿ ਧਰਤੀ ਦਾ ਨਿਰਮਾਣ ਹੋਣ ਦੇ ਕੁਝ ਹੀ ਸਮੇਂ ਬਾਅਦ ਸਮੁੰਦਰ ਦੀ ਸਤ੍ਹਾ 'ਤੇ ਸਥਿਤ ਗਰਮ ਝਰਨਿਆਂ ਦੇ ਨੇੜੇ-ਤੇੜੇ ਸਭ ਤੋਂ ਸ਼ੁਰੂਆਤੀ ਜੀਵਨ ਪੈਦਾ ਹੋਇਆ।'


ਡੋਡ ਨੇ ਅੱਗੇ ਦੱਸਿਆ, 'ਧਰਤੀ ਦੀ ਹੋਂਦ ਵਿਚ ਆਉਣ ਤੋਂ ਬਾਅਦ ਐਨੀ ਜਲਦੀ ਇਥੇ ਜੀਵਨ ਸ਼ੁਰੂ ਹੋਣ ਦਾ ਸਬੂਤ ਮਿਲਣਾ 37,700,000 ਸਾਲ ਪੁਰਾਣੇ ਗਾਰੇ ਦੇ ਟਿੱਲਿਆਂ ਦੀ ਤਾਜ਼ਾ ਖੋਜ 'ਤੇ ਫਿਟ ਬੈਠਦੇ ਹਨ।' ਇਸ ਤੋਂ ਪਹਿਲਾਂ ਪੱਛਮੀ ਆਸਟ੫ੇਲੀਆ ਤੋਂ ਮਿਲੇ 34,600,000 ਸਾਲ ਪੁਰਾਣੇ ਕੰਕਾਲ ਨੂੰ ਧਰਤੀ ਦਾ ਸਭ ਤੋਂ ਪੁਰਾਣਾ ਕੰਕਾਲ ਮੰਨਿਆ ਜਾਂਦਾ ਸੀ। ਆਪਣੀ ਖੋਜ ਦੀ ਕਸੌਟੀ ਨੂੰ ਪਰਖਣ ਲਈ ਯੂਸੀਐੱਲ ਦੇ ਵਿਗਿਆਨੀਆਂ ਨੇ ਕਈ ਤਰੀਕਿਆਂ ਦੀ ਵਰਤੋਂ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਅਜੈਵਿਕ ਚੀਜ਼ਾਂ ਕਾਰਨ ਬਣੇ ਰੇਸ਼ੇ ਅਤੇ ਟਿਊਬਾਂ ਕਿਸ ਤਰ੍ਹਾਂ ਹੋ ਸਕਦੀਆਂ ਹਨ। ਇਸ ਕਾਰਨ ਤਾਪਮਾਨ ਅਤੇ ਦਬਾਅ 'ਚ ਤਬਦੀਲੀ ਨਾਲ ਜੁੜੇ ਪੱਖਾਂ ਦਾ ਵੀ ਅਧਿਐਨ ਕੀਤਾ ਗਿਆ। ਸਾਰੇ ਅਧਿਐਨਾਂ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਗਈ।


ਡੋਡ ਨੇ ਦੱਸਿਆ, 'ਸਾਨੂੰ ਇਹ ਕੰਕਾਲ ਇਸ ਧਰਤੀ 'ਤੇ ਮੌਜੂਦਾ ਸਭ ਤੋਂ ਪੁਰਾਣੇ ਪੱਥਰ ਦੇ ਢਾਂਚੇ ਅੰਦਰੋਂ ਮਿਲਿਆ ਹੈ। ਇਹ ਖੁਦ ਇਕ ਸੰਕੇਤ ਹਨ ਕਿ ਧਰਤੀ ਦੇ ਸਭ ਤੋਂ ਸ਼ੁਰੂਆਤੀ ਜੀਵਨਾਂ ਵਿਚੋਂ ਇਕ ਹੈ।' ਇਹ ਖੋਜ ਨੇਚਰ ਰਸਾਲੇ 'ਚ ਪ੍ਰਕਾਸ਼ਿਤ ਹੋਈ। ਇਸ ਨਾਲ ਮੰਗਲ ਵਰਗੇ ਬਾਕੀ ਗ੍ਰਹਿਆਂ 'ਤੇ ਜੀਵਨ ਦੀ ਖੋਜ 'ਚ ਮਦਦ ਮਿਲ ਸਕਦੀ ਹੈ। ਇਹ ਕੀੜੇ ਜਿਸ ਸਮੇਂ ਧਰਤੀ 'ਚ ਜ਼ਿੰਦਾ ਸਨ, ਮੰਨਿਆ ਜਾਂਦਾ ਹੈ ਕਿ ਉਸ ਸਮੇਂ ਮੰਗਲ 'ਤੇ ਸਮੁੰਦਰ ਜਾਂ ਫਿਰ ਝੀਲਾਂ ਹੋਇਆ ਕਰਦੀਆਂ ਸਨ।


ਅੰਦਾਜ਼ਾ ਹੈ ਕਿ ਇਸ ਕਾਲ 'ਚ ਸਮੁੰਦਰ ਦੀ ਸਤ੍ਹਾ 'ਤੇ ਪਾਣੀ ਤਰਲ ਤੌਰ 'ਤੇ ਮੌਜੂਦ ਸੀ। ਡੋਡ ਨੇ ਦੱਸਿਆ, 'ਸਾਨੂੰ ਉਮੀਦ ਹੈ ਕਿ ਮੰਗਲ 'ਤੇ ਸਾਨੂੰ 4,000,000,000 ਸਾਲ ਪਹਿਲਾਂ ਦੇ ਜੀਵਨ ਨਾਲ ਜੁੜੇ ਸੂਬਤ ਮਿਲ ਸਕਦੇ ਹਨ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਅਸੀਂ ਇਹ ਮੰਨਾਂਗੇ ਕਿ ਜੀਵਨ ਦੇ ਮਾਮਲੇ 'ਚ ਧਰਤੀ ਹੀ ਅਨੋਖੀ ਮਿਸਾਲ ਹੈ'।



ਇਹ ਵੀ ਪੜ੍ਹੋ: Mobile Tower Radiation: ਇੰਝ ਚੈੱਕ ਕਰੋ ਮੋਬਾਈਲ ਤੋਂ ਨਿਕਲਦੀ ਖ਼ਤਰਨਾਕ ਰੈਡੀਏਸ਼ਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904