Lina Medina Youngest Mother: ਦੁਨੀਆ ਵਿੱਚ ਵਾਪਰ ਰਹੇ ਕੁਝ ਕਿੱਸੇ ਇੰਨੇ ਅਵਿਸ਼ਵਾਸ਼ਯੋਗ ਹੁੰਦੇ ਹਨ ਕਿ ਵੱਡੇ-ਵੱਡੇ ਵਿਗਿਆਨੀਆਂ ਲਈ ਵੀ ਉਨ੍ਹਾਂ ਦੀ ਸੱਚਾਈ ਜਾਣਨਾ ਮੁਸ਼ਕਲ ਜਾਂ ਕਹੀਏ ਤਾਂ ਅਸੰਭਵ ਹੋ ਜਾਂਦਾ ਹੈ। ਅਜਿਹਾ ਹੀ ਇੱਕ ਕਿੱਸਾ ਦੱਖਣੀ ਅਮਰੀਕਾ ਦੇ ਇੱਕ ਦੇਸ਼ ਪੇਰੂ ਤੋਂ ਸੁਣਨ ਨੂੰ ਮਿਲਿਆ ਸੀ, ਜਿੱਥੇ ਇੱਕ ਪੰਜ ਸਾਲ ਦੀ ਬੱਚੀ ਨੇ ਇੱਕ ਨਵਜੰਮੇ ਬੱਚੇ ਨੂੰ ਜਨਮ ਦਿੱਤਾ ਸੀ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਪੰਜ ਸਾਲ ਦੀ ਬੱਚੀ ਮਾਂ ਕਿਵੇਂ ਬਣ ਸਕਦੀ ਹੈ? ਜਿਵੇਂ ਤੁਸੀਂ ਇਹ ਖਬਰ ਸੁਣ ਕੇ ਹੈਰਾਨ ਹੋਏ ਹੋ ਠੀਕ ਇਸੇ ਤਰ੍ਹਾਂ ਉਸ ਵੇਲੇ ਹਰ ਕੋਈ ਸੋਚ ਰਿਹਾ ਸੀ ਕਿ ਇਹ ਕਿਵੇਂ ਸੰਭਵ ਹੋ ਸਕਦਾ। ਇਸ ਘਟਨਾ ਨੇ ਵਿਗਿਆਨੀਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ।
ਦਰਅਸਲ, ਜਿਸ ਲੜਕੀ ਨਾਲ ਇਹ ਘਟਨਾ ਵਾਪਰੀ, ਉਸ ਦਾ ਨਾਂ ਲੀਨਾ ਮਦੀਨਾ ਹੈ। ਲੀਨਾ ਦਾ ਜਨਮ ਸਾਲ 1933 ਵਿੱਚ ਪੇਰੂ ਵਿੱਚ ਹੋਇਆ ਸੀ। ਜਦੋਂ ਉਹ ਪੰਜ ਸਾਲ ਦੀ ਸੀ ਤਾਂ ਉਸ ਦਾ ਪੇਟ ਫੁੱਲਣ ਲੱਗਾ। ਜਦੋਂ ਲੀਨਾ ਦੀ ਮਾਂ ਉਸ ਨੂੰ ਡਾਕਟਰ ਕੋਲ ਲੈ ਗਈ ਤਾਂ ਡਾਕਟਰ ਨੇ ਪੇਟ ਫੁੱਲਣ ਦਾ ਕਾਰਨ ‘ਟਿਊਮਰ’ ਦੱਸਿਆ। ਲੱਖਾਂ ਦਵਾਈਆਂ ਤੇ ਇਲਾਜ ਦੇ ਬਾਵਜੂਦ ਜਦੋਂ ਲੀਨਾ ਦਾ ਪੇਟ ਨਹੀਂ ਘਟਿਆ ਤਾਂ ਲੀਨਾ ਦੇ ਸਰੀਰ ਦੇ ਕੁਝ ਹੋਰ ਟੈਸਟ ਕੀਤੇ ਗਏ। ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਲੀਨਾ ਦੇ ਪਰਿਵਾਰ ਵਾਲੇ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੂੰ ਪਤਾ ਲੱਗਾ ਕਿ ਲੀਨਾ 7 ਮਹੀਨੇ ਦੀ ਗਰਭਵਤੀ ਹੈ।
ਬੱਚੇ ਦਾ ਜਨਮ ਆਪਰੇਸ਼ਨ ਨਾਲ ਹੋਇਆ
ਹੁਣ ਹਰ ਕੋਈ ਸੋਚ ਰਿਹਾ ਸੀ ਕਿ 5 ਸਾਲ 7 ਮਹੀਨੇ ਦੀ ਬੱਚੀ ਮਾਂ ਕਿਵੇਂ ਬਣ ਸਕਦੀ ਹੈ? ਇੱਥੋਂ ਤੱਕ ਕਿ ਡਾਕਟਰ ਵੀ ਇਸ ਦਾ ਜਵਾਬ ਨਹੀਂ ਲੱਭ ਸਕੇ। ਲੀਨਾ ਬਹੁਤ ਛੋਟੀ ਸੀ ਤੇ ਖੁਦ ਇੱਕ ਬੱਚਾ ਸੀ, ਇਸ ਲਈ ਉਸ ਨੂੰ ਗਰਭ ਅਵਸਥਾ ਦੌਰਾਨ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਰੱਖਿਆ ਗਿਆ, ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇ। ਲੀਨਾ ਨੇ ਸਾਲ 1939 ਵਿੱਚ ਸਿਜ਼ੇਰੀਅਨ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਕਿਉਂਕਿ ਉਸ ਉਮਰ ਵਿੱਚ ਨਾਰਮਲ ਡਿਲੀਵਰੀ ਕਰਵਾਉਣਾ ਲੀਨਾ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਸੀ।
3 ਸਾਲ ਦੀ ਉਮਰ ਵਿੱਚ ਮਾਹਵਾਰੀ
ਲੀਨਾ ਨੇ ਭਾਵੇਂ ਛੋਟੀ ਉਮਰ ਵਿਚ ਬੱਚੇ ਨੂੰ ਜਨਮ ਦਿੱਤਾ ਹੋਵੇ ਪਰ ਉਸ ਦਾ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਪੈਦਾ ਹੋਇਆ ਸੀ। ਉਨ੍ਹਾਂ ਦਿਨਾਂ 'ਚ ਇਸ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਲੀਨਾ ਨੇ ਜਿਸ ਨਵਜੰਮੇ ਬੱਚੇ ਨੂੰ ਜਨਮ ਦਿੱਤਾ, ਉਹ ਲੀਨਾ ਦੇ ਛੋਟੇ ਭਰਾ ਵਾਂਗ ਪਾਲਿਆ ਗਿਆ। ਕੁਝ ਰਿਪੋਰਟਾਂ ਮੁਤਾਬਕ ਲੀਨਾ ਨੂੰ 'ਪ੍ਰੀਕੋਸ਼ੀਅਸ ਪਿਊਬਰਟੀ' ਨਾਂ ਦੀ ਸਮੱਸਿਆ ਸੀ। ਇਸ ਸਮੱਸਿਆ ਵਿੱਚ ਸਰੀਰ ਦੇ ਜਿਨਸੀ ਅੰਗਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ ਤੇ ਉਮਰ ਤੋਂ ਪਹਿਲਾਂ ਹੁੰਦਾ ਹੈ। ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਲੀਨਾ ਨੂੰ 3 ਸਾਲ ਦੀ ਉਮਰ ਤੋਂ ਪੀਰੀਅਡਸ ਆਉਣੇ ਸ਼ੁਰੂ ਹੋ ਗਏ ਸਨ।
ਪਿਤਾ 'ਤੇ ਸ਼ੱਕ ਸੀ
ਉਸ ਦੌਰਾਨ ਇਸ ਗੱਲ ਨੂੰ ਲੈ ਕੇ ਕਾਫੀ ਕਿਆਸ ਲਗਾਏ ਗਏ ਸਨ ਕਿ ਲੀਨਾ ਨਾਲ ਕਿਸ ਨੇ ਸੈਕਸ ਕੀਤਾ ਸੀ। ਫਿਰ ਪੁਲਿਸ ਨੂੰ ਪਿਤਾ 'ਤੇ ਸ਼ੱਕ ਹੋਇਆ ਪਰ ਕੋਈ ਠੋਸ ਸਬੂਤ ਨਾ ਮਿਲਣ ਕਾਰਨ ਲੀਨਾ ਦੇ ਪਿਤਾ ਨੂੰ ਬੇਕਸੂਰ ਕਰਾਰ ਦੇ ਦਿੱਤਾ ਗਿਆ। ਇਹ ਸਵਾਲ ਅਜੇ ਵੀ ਰਹੱਸ ਬਣਿਆ ਹੋਇਆ ਹੈ ਕਿ ਲੀਨਾ ਮਾਂ ਕਿਵੇਂ ਬਣੀ?