ਨਵੀਂ ਦਿੱਲੀ: ਨਾਮ 'ਚ ਕੀ ਹੈ? ਇਹ ਡਾਇਲਾਗ ਤੁਸੀਂ ਵੀ ਸੁਣਿਆ ਹੋਵੇਗਾ ਪਰ ਇਸ ਖਬਰ ਨੂੰ ਪੜ੍ਹ ਕੇ ਤੁਸੀਂ ਵੀ ਕਹੋਗੇ ਕਿ ਨਾਮ 'ਚ ਬਹੁਤ ਕੁਝ ਰੱਖਿਆ ਹੈ। ਸਗੋਂ ਨਾਮ 'ਚ ਪੈਸਾ ਹੀ ਪੈਸਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਸਿੱਧੇ-ਸਿੱਧੇ ਪੜ੍ਹਾਈ ਕਰਦੇ ਹਨ ਤੇ ਫਿਰ ਕੋਈ ਵੀ ਨੌਕਰੀ ਜਾਂ ਕਾਰੋਬਾਰ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਕੁਝ ਲੋਕਾਂ ਦਾ ਦਿਮਾਗ ਵੱਖਰਾ ਹੁੰਦਾ ਹੈ। ਉਹ ਕੰਮ ਤਾਂ ਕਰਦੇ ਹਨ ਪਰ ਆਮ ਲੋਕਾਂ ਤੋਂ ਜ਼ਰਾ ਹਟ ਕੇ। ਉਦਾਹਰਣ ਵਜੋਂ ਇੱਕ ਅਮਰੀਕੀ ਔਰਤ ਹੈ, ਜੋ ਬੱਚਿਆਂ ਦੇ ਨਾਮ ਰੱਖ ਕੇ ਪੈਸਾ ਕਮਾ ਰਹੀ ਹੈ। ਆਓ ਜਾਣਦੇ ਹਾਂ ਇਸ ਔਰਤ ਬਾਰੇ ਵਿਸਥਾਰ ਨਾਲ।
ਲੱਖਾਂ 'ਚ ਕਮਾਈ
ਬਹੁਤ ਸਾਰੇ ਨਵੇਂ ਮਾਪਿਆਂ ਲਈ ਆਪਣੇ ਬੱਚਿਆਂ ਦਾ ਨਾਮ ਤੈਅ ਕਰਨਾ ਮੁਸ਼ਕਲ ਹੁੰਦਾ ਹੈ। ਇਸ ਲਈ ਇੱਕ ਔਰਤ ਨੇ ਇਸ ਨੂੰ ਬਿਜਨੈਸ ਬਣਾਉਣ ਬਾਰੇ ਸੋਚਿਆ ਤੇ ਇੱਕ ਪੇਸ਼ੇਵਰ ਬੇਬੀ ਨੇਮਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਿਊਯਾਰਕ ਦੀ ਰਹਿਣ ਵਾਲੀ 33 ਸਾਲਾ ਟੇਲਰ ਏ ਹੰਫਰੀ ਅਨੁਸਾਰ ਉਸ ਦੇ ਗਾਹਕ ਆਪਣੇ ਬੱਚਿਆਂ ਦੇ ਨਾਮ ਰੱਖਣ ਲਈ ਉਸ ਨੂੰ 10,000 ਡਾਲਰ (7.6 ਲੱਖ ਰੁਪਏ) ਤੱਕ ਦਾ ਭੁਗਤਾਨ ਕਰਦੇ ਹਨ। ਉਹ ਇੱਕ ਬੁਟੀਕ ਕੰਸਲਟੈਂਸੀ 'ਵੱਟਸ ਇਨ ਏ ਬੇਬੀ ਨੇਮ' ਦੀ ਸੰਸਥਾਪਕ ਹੈ। ਇਹ ਬੁਟੀਕ ਕੰਸਲਟੈਂਸੀ ਅਜਿਹੀਆਂ ਕਈ ਸੇਵਾਵਾਂ ਦਿੰਦੀ ਹੈ।
ਘੱਟੋ-ਘੱਟੋ 1500 ਡਾਲਰ
ਟੇਲਰ ਦੀਆਂ ਸੇਵਾਵਾਂ 1500 ਡਾਲਰ (1.14 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ ਤੇ ਨੌਕਰੀਆਂ ਦੇ ਆਧਾਰ 'ਤੇ ਕੀਮਤਾਂ ਵੱਧ ਸਕਦੀਆਂ ਹਨ। 'ਦ ਨਿਊ ਯਾਰਕਰ' ਦੀ ਰਿਪੋਰਟ ਮੁਤਾਬਕ 10,000 ਡਾਲਰ 'ਚ ਉਹ ਕਿਸੇ ਬੱਚੇ ਦੇ ਅਜਿਹੇ ਨਾਮ ਦੀ ਪੇਸ਼ਕਸ਼ ਕਰਨਗੇ, ਜੋ "ਮਾਪਿਆਂ ਦੇ ਬਿਜਨੈਸ ਨਾਲ ਆਨ-ਬ੍ਰਾਂਡ" ਹੋਵੇਗਾ। ਉਨ੍ਹਾਂ ਨੇ ਸਾਲ 2020 'ਚ 100 ਤੋਂ ਵੱਧ ਬੱਚਿਆਂ ਦੇ ਨਾਮ ਰੱਖੇ। ਅਮੀਰ ਮਾਪਿਆਂ ਤੋਂ 1,50,000 ਡਾਲਰ ਤੋਂ ਵੱਧ ਦੀ ਕਮਾਈ ਕੀਤੀ।
ਸਾਲ 2015 'ਚ ਕੀਤੀ ਸ਼ੁਰੂਆਤ
ਟੇਲਰ ਨੇ ਸਾਲ 2015 'ਚ ਇਹ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ਮੁਫ਼ਤ 'ਚ ਨਾਮ ਦੇ ਰਹੀ ਸੀ। ਸਾਲ 2018 'ਚ ਉਸ ਨੇ ਮਹਿਸੂਸ ਕੀਤਾ ਕਿ ਉਹ ਨਾਮਕਰਨ ਸੇਵਾਵਾਂ ਦੀ ਮੰਗ ਨੂੰ ਇੱਕ ਚੰਗੇ ਕਾਰੋਬਾਰ 'ਚ ਬਦਲ ਸਕਦੀ ਹੈ। ਮਾਤਾ-ਪਿਤਾ ਨੂੰ ਆਪਣੇ ਬੱਚੇ ਲਈ ਵਧੀਆ ਤੇ ਢੁੱਕਵਾਂ ਨਾਮ ਲੱਭਣ 'ਚ ਮਦਦ ਕਰਨ ਲਈ ਟੇਲਰ ਪੁਰਾਣੇ ਪਰਿਵਾਰ ਦੇ ਨਾਮ ਲੱਭਣ ਲਈ ਵੰਸ਼ਾਵਲੀ ਦੀ ਜਾਂਚ ਕਰਨ ਲਈ ਵੀ ਤਿਆਰ ਰਹਿੰਦੀ ਹੈ।
ਮਾਤਾ-ਪਿਤਾ ਨੂੰ ਸਲਾਹ ਦੇਣਾ ਟੇਲਰ ਦੇ ਕੰਮ ਦਾ ਹਿੱਸਾ
ਟੇਲਰ ਮਾਪਿਆਂ ਨੂੰ ਉਨ੍ਹਾਂ ਬੱਚਿਆਂ ਦੇ ਨਾਮ ਰੱਖਣ ਲਈ ਸਲਾਹ ਦਿੰਦੇ ਹਨ। ਉਨ੍ਹਾਂ ਨੇ ਇੱਕ ਵਾਰ ਨਵਜੰਮੀ ਧੀ ਦਾ ਨਾਮ ਇਸਲਾ ਬਦਲਣ ਲਈ ਉਸ ਦੀ ਮਾਂ ਨਾਲ ਗੱਲ ਕੀਤੀ। ਉਨ੍ਹਾਂ ਨੂੰ ਇਹ ਚਿੰਤਾ ਸੀ ਕਿ ਲੋਕ ਉਸ ਦੇ ਨਾਮ ਨੂੰ ਗਲਤ ਤਰੀਕੇ ਨਾਲ ਬੁਲਾਉਣਗੇ। ਟੇਲਰ ਆਪਣੀ ਪ੍ਰੇਰਨਾ ਲਈ ਫ਼ਿਲਮ ਕ੍ਰੈਡਿਟ ਤੋਂ ਲੈ ਕੇ ਸਟ੍ਰੀਟ ਸਾਈਨ ਤੱਕ ਹਰ ਚੀਜ਼ ਨੂੰ ਸਕੈਨ ਕਰਦੀ ਹੈ। ਉਹ ਇਨ੍ਹਾਂ ਨਾਵਾਂ ਦਾ ਇੱਕ ਡਾਟਾਬੇਸ ਵੀ ਰੱਖਦੀ ਹੈ, ਜੋ ਤੇਜ਼ੀ ਨਾਲ ਗਿਰਾਵਟ 'ਚ ਹਨ।
ਹਾਲਾਂਕਿ ਟੇਲਰ ਦਾ ਸਫ਼ਰ ਆਸਾਨ ਨਹੀਂ ਰਿਹਾ। ਇਸ 'ਚ ਕੁਝ ਟ੍ਰਾਇਲ ਤੇ ਕੁਝ ਗਲਤੀਆਂ ਵੀ ਰਹੀਆਂ। ਟੇਲਰ ਨੇ ਇੱਕ ਵਾਰ ਇੱਕ ਪਰਿਵਾਰ ਨੂੰ ਨਾਮ ਦੇ ਬਦਲਵੇਂ ਸ਼ਬਦ-ਜੋੜਾਂ ਦੀ ਵਰਤੋਂ ਨਾ ਕਰਨ ਲਈ ਮਨਾ ਲਿਆ। ਉਨ੍ਹਾਂ ਨੂੰ ਚਿੰਤਾ ਸੀ ਕਿ ਇਸ ਨਾਲ ਨਾਮ ਦਾ ਉਚਾਰਨ ਬਦਲ ਜਾਵੇਗਾ। ਇੱਕ ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਪਿਆਂ ਨੇ ਨਾਮ ਨੂੰ ਆਪਣੀ ਪਸੰਦੀਦਾ ਸਪੈਲਿੰਗ 'ਚ ਬਦਲ ਦਿੱਤਾ। ਉਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਉਨ੍ਹਾਂ ਦੀਆਂ ਨਿੱਜੀ ਤਰਜ਼ੀਹਾਂ ਬਾਰੇ ਨਹੀਂ, ਸਗੋਂ ਪਰਿਵਾਰ ਲਈ ਕੀ ਮਾਇਨੇ ਰੱਖਦਾ ਹੈ, ਉਸ 'ਤੇ ਨਿਰਭਰ ਹੈ।
ਬੱਚਿਆਂ ਦੇ ਨਾਮ ਰੱਖ ਕੇ ਔਰਤ ਕਰ ਰਹੀ ਮੋਟੀ ਕਮਾਈ, ਮਿਲਦੇ ਲੱਖਾਂ ਰੁਪਏ
ਏਬੀਪੀ ਸਾਂਝਾ
Updated at:
17 Apr 2022 10:08 AM (IST)
Edited By: shankerd
ਨਾਮ 'ਚ ਕੀ ਹੈ? ਇਹ ਡਾਇਲਾਗ ਤੁਸੀਂ ਵੀ ਸੁਣਿਆ ਹੋਵੇਗਾ ਪਰ ਇਸ ਖਬਰ ਨੂੰ ਪੜ੍ਹ ਕੇ ਤੁਸੀਂ ਵੀ ਕਹੋਗੇ ਕਿ ਨਾਮ 'ਚ ਬਹੁਤ ਕੁਝ ਰੱਖਿਆ ਹੈ। ਸਗੋਂ ਨਾਮ 'ਚ ਪੈਸਾ ਹੀ ਪੈਸਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਸਿੱਧੇ-ਸਿੱਧੇ ਪੜ੍ਹਾਈ ਕਰਦੇ ਹਨ
Taylor_A_Humphrey
NEXT
PREV
Published at:
17 Apr 2022 10:08 AM (IST)
- - - - - - - - - Advertisement - - - - - - - - -