Pig kidney Transplant Died: ਦੁਨੀਆ ਵਿੱਚ ਅਕਸਰ ਤੁਸੀ ਲੋਕ ਅਜੀਬੋ ਗਰੀਬ ਖਬਰਾਂ ਸੁਣਦੇ ਹੋ। ਪਰ ਇਸ ਵਿੱਚ ਕੁਝ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਣ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਦਰਅਸਲ, ਦੋ ਮਹੀਨੇ ਪਹਿਲਾਂ, ਰਿਕ ਸਲੇਮੈਨ ਨਾਂ ਦੇ ਸ਼ਖਸ ਦੇ ਸਰੀਰ ਵਿੱਚ ਇੱਕ ਸੂਰ ਦਾ ਗੁਰਦਾ ਲਗਾਇਆ ਗਿਆ ਸੀ। ਦੁਨੀਆ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਜਾਨਵਰ ਦੇ ਅੰਗ ਨੂੰ ਮਨੁੱਖੀ ਸਰੀਰ ਵਿੱਚ ਟਰਾਂਸਪਲਾਂਟ ਕਰਨ ਲਈ ਅਜਿਹਾ ਕੰਮ ਕੀਤਾ ਗਿਆ। ਇਸ ਸਾਲ ਮਾਰਚ ਮਹੀਨੇ 'ਚ ਹੋਈ ਇਸ ਸਰਜਰੀ ਦੀ ਦੁਨੀਆ ਭਰ 'ਚ ਕਾਫੀ ਚਰਚਾ ਹੋਈ। ਪਰ ਸੂਰ ਦਾ ਗੁਰਦਾ ਉਸ ਸ਼ਖਸ਼ ਨੂੰ ਸਿਰਫ਼ ਦੋ ਮਹੀਨੇ ਲਈ ਜ਼ਿੰਦਾ ਰੱਖ ਸਕਿਆ।


ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ ਰਿਕ


62 ਸਾਲਾ ਰਿਕ ਅਮਰੀਕਾ ਦੇ ਮੈਸਾਚੁਸੇਟਸ ਦੇ ਵੇਮਾਊਥ ਇਲਾਕੇ ਦਾ ਰਹਿਣ ਵਾਲਾ ਸੀ। ਉਸ ਦੇ ਸਰੀਰ ਵਿੱਚ ਇੱਕ ਜੈਨੇਟਿਕਲੀ ਮੋਡੀਫਾਈਡ ਸੂਰ ਦਾ ਗੁਰਦਾ ਲਗਾਇਆ ਗਿਆ ਸੀ। ਇਸ ਸਰਜਰੀ ਵਿਚ ਕਰੀਬ ਚਾਰ ਘੰਟੇ ਲੱਗੇ। ਇਹ ਅਪਰੇਸ਼ਨ 16 ਮਾਰਚ, 2024 ਨੂੰ ਮੈਸੇਚਿਉਸੇਟਸ ਜਨਰਲ ਹਸਪਤਾਲ ਵਿੱਚ ਕੀਤਾ ਗਿਆ ਸੀ। ਸਲੇਮੈਨ ਆਖਰੀ ਪੜਾਅ 'ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ।


ਡਾਕਟਰਾਂ ਨੂੰ ਉਮੀਦ ਸੀ ਇਹ ਉਮੀਦ


ਇਸ ਤੋਂ ਪਹਿਲਾਂ ਉਸ ਦੇ ਸਰੀਰ ਵਿੱਚ ਮਨੁੱਖੀ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਸੀ। ਪਰ ਕੁਝ ਸਾਲਾਂ ਬਾਅਦ ਇਹ ਅਸਫਲ ਹੋ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਸੂਰ ਦੀ ਕਿਡਨੀ ਟਰਾਂਸਪਲਾਂਟ ਕਰਨ ਦਾ ਫੈਸਲਾ ਕੀਤਾ। ਸਲੇਮੈਨ ਦਾ ਡਾਇਲਸਿਸ ਸ਼ੁਰੂ ਹੋ ਗਿਆ। ਪਰ ਉਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਸਨ। ਡਾਕਟਰਾਂ ਨੂੰ ਉਮੀਦ ਸੀ ਕਿ ਸੂਰ ਦਾ ਗੁਰਦਾ ਲੰਬੇ ਸਮੇਂ ਤੱਕ ਚੱਲੇਗਾ। ਪਰ ਇਸ ਤਰ੍ਹਾਂ ਦੀ ਸਰਜਰੀ ਪਹਿਲਾਂ ਨਹੀਂ ਕੀਤੀ ਗਈ ਸੀ। ਡਾਕਟਰਾਂ ਨੇ ਜੈਨੇਟਿਕ ਤੌਰ 'ਤੇ ਸੂਰ ਦੇ ਗੁਰਦੇ ਨੂੰ ਸੋਧਿਆ ਤਾਂ ਜੋ ਇਹ ਰਿਕ ਸਲੇਮੈਨ ਦੇ ਸਰੀਰ ਨਾਲ ਮੇਲ ਖਾਂਦਾ ਹੋਵੇ। ਰਿਕ ਦੀ ਸਰਜਰੀ ਹੋਈ ਸੀ ਅਤੇ ਕੁਝ ਹਫ਼ਤਿਆਂ ਬਾਅਦ ਉਸਦੀ ਮੌਤ ਹੋ ਗਈ। ਪਰ ਉਸਦੀ ਸਰਜਰੀ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਕਿਡਨੀ ਟ੍ਰਾਂਸਪਲਾਂਟ ਦਾ ਰਿਕ ਦੀ ਮੌਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।


2022 ਵਿੱਚ ਪਹਿਲੀ ਵਾਰ ਸੂਰ ਦੇ ਗੁਰਦੇ ਦੀ ਵਰਤੋਂ ਕੀਤੀ ਗਈ ਸੀ


ਜਾਨਵਰਾਂ ਤੋਂ ਮਨੁੱਖਾਂ ਵਿੱਚ ਜੈਨੇਟਿਕ ਤੌਰ 'ਤੇ ਸੋਧੇ ਹੋਏ ਅੰਗਾਂ ਨੂੰ ਟ੍ਰਾਂਸਪਲਾਂਟ ਕਰਨ ਨੂੰ ਜ਼ੈਨੋਟ੍ਰਾਂਸਪਲਾਂਟੇਸ਼ਨ ਕਿਹਾ ਜਾਂਦਾ ਹੈ। ਇਸ ਨਾਲ ਅੰਗਾਂ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਰਿਕ ਸਲੇਮੈਨ ਤੋਂ ਪਹਿਲਾਂ ਵੀ ਬ੍ਰੇਨ ਡੈੱਡ ਮਰੀਜ਼ ਦੇ ਸਰੀਰ ਵਿੱਚ ਜਾਨਵਰਾਂ ਦੇ ਅੰਗ ਟਰਾਂਸਪਲਾਂਟ ਕੀਤੇ ਗਏ ਸਨ। ਸਾਲ 2022 ਵਿੱਚ, ਇੱਕ ਸੂਰ ਦਾ ਗੁਰਦਾ ਪਹਿਲੀ ਵਾਰ ਮੈਰੀਲੈਂਡ ਦੇ ਇੱਕ ਵਿਅਕਤੀ ਨੂੰ ਟ੍ਰਾਂਸਪਲਾਂਟ ਕੀਤਾ ਗਿਆ ਸੀ। ਪਰ ਸਰਜਰੀ ਤੋਂ ਕੁਝ ਘੰਟਿਆਂ ਬਾਅਦ ਹੀ ਉਸਦੀ ਮੌਤ ਹੋ ਗਈ।