ਇਸਲਾਮਾਬਾਦ: ਜਿੱਥੇ ਦੁਨੀਆ ਭਰ ਦੇ ਤਕਰੀਬਨ ਸਾਰੇ ਦੇਸ਼ ਕੋਰੋਨਾਵਾਇਰਸ ਮਹਾਮਾਰੀ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਕੋਰੋਨਾ ਦੇ ਨਾਲ-ਨਾਲ ਇੱਕ ਹੋਰ ਮੁਸੀਬਤ ਨਾਲ ਘਿਰਿਆ ਹੋਇਆ ਹੈ। ਪਾਕਿਸਤਾਨ ਨੇ ਇਸ ਮੁਸੀਬਤ ਨੂੰ ਕੋਰੋਨਾ ਤੋਂ ਵੀ ਵੱਡੀ ਆਫਤ ਦੱਸਿਆ ਹੈ। ਦਰਅਸਲ, ਪਾਕਿਸਤਾਨ ਦੇ ਕਈ ਰਾਜ ਟਿੱਡੀਆਂ ਤੋਂ ਕਾਫੀ ਪ੍ਰੇਸ਼ਾਨ ਹਨ। ਇਸ ਲਈ ਇਸ ਖਤਰੇ ਨੂੰ ਘੱਟ ਕਰਨ ਲਈ ਸਰਕਾਰ ਨੇ ਨਵਾਂ ਰਸਤਾ ਲੱਭ ਲਿਆ ਹੈ।
ਸਰਕਾਰ ਨੇ ਲੋਕਾਂ ਨਾਲ ਮਿਲ ਕਿ ਟਿੱਡੀਆਂ ਨੂੰ ਜੈਵਿਕ ਖਾਦ 'ਚ ਬਦਲਣ ਦੀ ਯੋਜਨਾ ਬਣਾਈ ਹੈ। ਬੁੱਧਵਾਰ ਨੂੰ ਜਾਰੀ ਇੱਕ ਬਿਆਨ ਮੁਤਾਬਕ ਰਾਸ਼ਟਰੀ ਖੁਰਾਕ ਸੁਰੱਖਿਆ ਤੇ ਖੋਜ ਮੰਤਰਾਲੇ ਨੇ ਪ੍ਰਸਤਾਵ ਦਿੱਤਾ ਹੈ ਕਿ ਜ਼ਮੀਨੀ ਪੱਧਰ 'ਤੇ ਟਿੱਡੀ ਦਲ ਨੂੰ ਕਾਬੂ ਕਰਨ ਲਈ ਕਮਿਊਨਿਟੀ ਦੇ ਸਹਿਯੋਗ ਨਾਲ ਟਿੱਡੀਆਂ ਦੇ ਭੰਡਾਰ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਖੋਜ, ਵਿਸਥਾਰ, ਸਿੱਖਿਆ ਤੇ ਸਿਵਲ ਸੁਸਾਇਟੀ ਦੇ ਪੇਸ਼ੇਵਰ ਵੀ ਖਾਦ ਬਣਾਉਣ ਵਿੱਚ ਸ਼ਾਮਲ ਹੋਣਗੇ। ਬਾਅਦ ਵਿੱਚ ਟਿੱਡੀ ਤੇ ਹੋਰ ਬਾਇਓ-ਵੇਸਟ ਸਮੱਗਰੀ ਦੇ ਮਿਸ਼ਰਣ ਤੋਂ ਇੱਕ ਖਾਦ ਬਣਾਈ ਜਾਏਗੀ। ਪ੍ਰੋਜੈਕਟ ਦਾ ਉਦੇਸ਼ ਫਸਲਾਂ ਦੀ ਉਤਪਾਦਕਤਾ ਨੂੰ 10-15 ਪ੍ਰਤੀਸ਼ਤ ਤੱਕ ਵਧਾਉਣਾ ਹੈ। ਇਸ ਤੋਂ ਇਲਾਵਾ ਰਸਾਇਣਕ ਖਾਦਾਂ ਦੀ ਵਰਤੋਂ ਨੂੰ 25 ਪ੍ਰਤੀਸ਼ਤ ਤੱਕ ਘਟਾਉਣ ਦਾ ਇੱਕ ਟੀਚਾ ਹੈ। ਇਸ ਨਾਲ ਮਿੱਟੀ ਦੀ ਉਪਜਾਉ ਸ਼ਕਤੀ ਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ