ਤੁਸੀਂ ਬੱਦਲਾਂ 'ਚ ਜਹਾਜ਼ ਉੱਡਦੇ ਤਾਂ ਜ਼ਰੂਰ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਬੱਦਲਾਂ 'ਚ ਟਰੇਨ ਚੱਲਦੀ ਦੇਖੀ ਹੈ? ਜ਼ਰੂਰ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋਏ ਹੋਵੋਗੇ। ਦੁਨੀਆ ਦਾ ਇਕ ਅਜਿਹਾ ਖੇਤਰ ਹੈ ਜਿੱਥੋਂ ਰੇਲ ਗੱਡੀ ਲੰਘਦੀ ਹੈ, ਤਾਂ ਅਜਿਹਾ ਲੱਗਦਾ ਹੈ ਕਿ ਇਹ ਬੱਦਲਾਂ 'ਚੋਂ ਲੰਘ ਰਹੀ ਹੋਵੇ।
ਇਹ ਰੇਲ ਮਾਰਗ ਅਰਜਨਟੀਨਾ ਵਿੱਚ ਹੈ, ਇਸ ਦਾ ਨਾਮ ਸਾਲਟਾ ਰੇਲਰੋਡ ਹੈ। ਇਹ ਵਿਸ਼ਵ ਦੇ ਸਭ ਤੋਂ ਹੈਰਾਨੀਜਨਕ ਰੇਲ ਮਾਰਗਾਂ ਵਿੱਚ ਸ਼ਾਮਲ ਹੈ। ਇਹ ਰੇਲ ਮਾਰਗ ਬੱਦਲਾਂ ਵਿੱਚੋਂ ਲੰਘਦਾ ਹੈ। ਇਸ ਰੇਲਮਾਰਗ 'ਤੇ ਯਾਤਰਾ ਕਰਨ ਵਾਲੇ ਯਾਤਰੀ ਬੱਦਲ ਵਿੱਚੋਂ ਲੰਘਦੇ ਹਨ। ਇਸ ਰੇਲ ਮਾਰਗ 'ਤੇ ਤੁਹਾਨੂੰ ਅਜਿਹੇ ਸਾਰੇ ਦ੍ਰਿਸ਼ ਦੇਖਣ ਨੂੰ ਮਿਲਣਗੇ ਜੋ ਤੁਹਾਨੂੰ ਰੋਮਾਂਚਿਤ ਕਰਨਗੇ।
ਇਹ ਰੇਲਵੇ ਲਾਈਨ ਅਰਜਨਟੀਨਾ 'ਚ ਸਮੁੰਦਰ ਦੇ ਪੱਧਰ ਤੋਂ ਚਾਰ ਹਜ਼ਾਰ ਮੀਟਰ ਦੀ ਉਚਾਈ 'ਤੇ ਐਂਡੀਜ਼ ਪਹਾੜੀ ਸ਼੍ਰੇਣੀ 'ਚੋਂ ਲੰਘਦੀ ਹੈ। ਇਸ ਨੂੰ 'ਟ੍ਰੇਨ ਟੂ ਦ ਕਲਾਉਡ' ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਉੱਚੇ ਰੇਲ ਮਾਰਗਾਂ ਵਿੱਚੋਂ ਇੱਕ ਹੈ। ਜਦੋਂ ਇਹ ਟ੍ਰੇਨ ਕੁਝ ਖੇਤਰਾਂ 'ਚੋਂ ਦੀ ਲੰਘਦੀ ਹੈ, ਤਾਂ ਇਹ ਲੱਗਦਾ ਹੈ ਕਿ ਇਹ ਬੱਦਲਾਂ 'ਚੋਂ ਲੰਘ ਰਹੀ ਹੈ। ਜਦੋਂ ਟ੍ਰੇਨ ਪਹਾੜਾਂ 'ਚੋਂ ਦੀ ਲੰਘ ਰਹੀ ਹੈ, ਦੋਵਾਂ ਪਾਸਿਆਂ 'ਤੇ ਭਾਰੀ ਬੱਦਲ ਦਿਖਾਈ ਦਿੰਦੇ ਹਨ। ਇਹ ਅਰਜਨਟੀਨਾ ਦੇ ਸਾਲਟਾ ਸ਼ਹਿਰ ਤੋਂ ਸ਼ੁਰੂ ਹੁੰਦਾ ਹੈ।
ਇਸ ਰੇਲਵੇ ਲਾਈਨ ਦੀ ਉਚਾਈ 1,187 ਮੀਟਰ ਹੈ। ਵੈਲੀ ਡੀ ਲਰਮਾ ਵਿੱਚੋਂ ਦੀ ਲੰਘਦਿਆਂ, ਇਹ ਰੇਲਵੇ ਲਾਈਨ ਕਿਊਬਰੇਡਾ ਡੇਲ ਟੋਰੋ ਤੋਂ ਲਾ ਪੋਲਵਰਿਲਾ ਵਿਆਡਕਟ ਤੱਕ ਸਮਾਪਤ ਹੁੰਦੀ ਹੈ। ਜੋ ਕਿ 4200 ਮੀਟਰ ਦੀ ਉਚਾਈ 'ਤੇ ਹੈ। ਇਸ ਰੇਲਵੇ ਲਾਈਨ ਦੀ ਲੰਬਾਈ 217 ਕਿਲੋਮੀਟਰ ਹੈ। ਰੇਲਗੱਡੀ ਨੂੰ ਆਪਣੀ ਯਾਤਰਾ 'ਚ 16 ਘੰਟੇ ਲੱਗਦੇ ਹਨ। ਰੇਲਗੱਡੀ 3000 ਮੀਟਰ ਦੀ ਦੁਰਲੱਭ ਚੜ੍ਹਾਈ 'ਤੇ ਵੀ ਚੜ੍ਹ ਜਾਂਦੀ ਹੈ। ਇਹ ਰੇਲਵੇ ਮਾਰਗ 'ਚ 29 ਪੁਲਾਂ ਤੇ 21 ਸੁਰੰਗਾਂ ਨੂੰ ਪਾਰ ਕਰਦੀ ਹੈ। ਇਹ ਰੇਲਮਾਰਗ 1920 ਵਿੱਚ ਬਣਾਇਆ ਗਿਆ ਸੀ।