Shocking Family Planning: ਤੁਸੀਂ ਪਤੀ-ਪਤਨੀ ਦੀ ਉਮਰ ਦੇ ਅੰਤਰ ਦੇ ਕਈ ਕਿੱਸੇ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਜਿਸ ਜੋੜੇ ਬਾਰੇ ਦੱਸਣ ਜਾ ਰਹੇ ਹਾਂ, ਉਸ ਬਾਰੇ ਤੁਸੀਂ ਸ਼ਾਇਦ ਹੀ ਅਜਿਹਾ ਮਾਮਲਾ ਸੁਣਿਆ ਹੋਵੇਗਾ। ਇਸ ਜੋੜੇ ਦੀ ਉਮਰ 'ਚ 37 ਸਾਲ ਦਾ ਫਰਕ ਹੈ। ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਪਤਨੀ ਆਪਣੇ ਪਤੀ ਤੋਂ 37 ਸਾਲ ਵੱਡੀ ਹੈ। ਇਹ ਜੋੜਾ ਇਸ ਲਈ ਵੀ ਸੁਰਖੀਆਂ ਵਿੱਚ ਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਪਹਿਲੀ ਵਾਰ ਪਰਿਵਾਰ ਨਿਯੋਜਨ ਕੀਤਾ ਹੈ।



ਇਸ 61 ਸਾਲਾ ਔਰਤ ਤੇ 24 ਸਾਲਾ ਵਿਅਕਤੀ ਨੇ ਵਿਆਹ ਦੀ ਉਮਰ ਨਾਲ ਸਬੰਧਤ ਸਾਰੀਆਂ ਪਾਬੰਦੀਆਂ ਨੂੰ ਦਰਕਿਨਾਰ ਕਰਦੇ ਹੋਏ ਪਿਛਲੇ ਸਾਲ ਗਰਮੀਆਂ ਵਿੱਚ ਵਿਆਹ ਕਰਵਾਇਆ ਸੀ ਤੇ ਹੁਣ ਇਹ ਜੋੜਾ ਆਪਣੇ ਪਰਿਵਾਰ ਨੂੰ ਅੱਗੇ ਵਧਾ ਰਿਹਾ ਹੈ। ਖਬਰਾਂ ਮੁਤਾਬਕ ਔਰਤ ਦਾ ਨਾਂ ਸ਼ੈਰਿਲ ਮੈਕਗ੍ਰੇਗਰ (Cheryl McGregor) ਤੇ ਨੌਜਵਾਨ ਦਾ ਨਾਂ ਕੁਰਾਨ ਮੈਕੇਨ (Quran McCain) ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਰਾਨ ਪਹਿਲੀ ਵਾਰ 15 ਸਾਲ ਦੀ ਉਮਰ ਵਿੱਚ ਸ਼ੈਰਲ ਨੂੰ ਮਿਲੇ ਸੀ। ਦੋਵਾਂ ਇਕੱਠੇ ਕੰਮ ਕਰਦੇ ਹੋਏ ਦੋਸਤ ਬਣ ਗਏ ਤੇ ਪਿਆਰ ਸਿਰੇ ਚੜ੍ਹ ਗਿਆ।

ਇਸ਼ਕ ਦਾ ਜਨੂੰਨ ਅਜਿਹਾ ਸੀ ਕਿ ਸਮਾਜ ਦੇ ਤਾਣੇ-ਬਾਣੇ ਤੋਂ ਦੂਰ ਹੋ ਕੇ ਦੋਹਾਂ ਨੇ 37 ਸਾਲ ਦੀ ਉਮਰ ਦੇ ਫਰਕ ਦੇ ਬਾਵਜੂਦ ਬੀਤੀ ਗਰਮੀਆਂ ਵਿੱਚ ਵਿਆਹ ਕਰਵਾ ਲਿਆ। ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੁਰਾਨ ਨੇ ਕਿਹਾ ਕਿ ਸਾਡਾ ਵਿਆਹ ਸਤੰਬਰ 2021 'ਚ ਹੋਇਆ ਸੀ ਤੇ ਹੁਣ ਕੁਝ ਮਹੀਨਿਆਂ ਬਾਅਦ ਅਸੀਂ ਆਪਣਾ ਪਰਿਵਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਮਾਮਲੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ੈਰਲ ਦੇ ਪਹਿਲਾਂ ਹੀ 7 ਬੱਚੇ ਤੇ 17 ਪੋਤੇ-ਪੋਤੀਆਂ ਹਨ।

ਇਸ ਉਮਰ 'ਚ ਪ੍ਰੈਗਨੈਂਸੀ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਜੋੜੇ ਪਹਿਲਾਂ ਵੀ ਬੱਚੇ ਲਈ ਕੋਸ਼ਿਸ਼ ਕਰ ਚੁੱਕੇ ਹਨ ਪਰ ਸ਼ੈਰਲ ਦੀ ਉਮਰ ਇਸ 'ਚ ਰੁਕਾਵਟ ਬਣੀ ਹੋਈ ਹੈ। ਹੁਣ ਜੋੜੇ ਨੇ ਫੈਸਲਾ ਕੀਤਾ ਹੈ ਕਿ ਉਹ ਸਰੋਗੇਸੀ ਜਾਂ ਬੱਚੇ ਨੂੰ ਗੋਦ ਲੈ ਕੇ ਆਪਣਾ ਪਰਿਵਾਰ ਸ਼ੁਰੂ ਕਰਨਗੇ, ਤਾਂ ਜੋ ਬਾਅਦ ਵਿਚ ਕੋਈ ਕਾਨੂੰਨੀ ਮਾਮਲਾ ਨਾ ਹੋਵੇ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490