Trending: ਟਵਿੱਟਰ ਯੂਜ਼ਰ (Twitter User) ਨੇ ਟਵੀਟ ਕਰਕੇ ਪੰਜਾਬ ਪੁਲਿਸ (Punjab Police) ਨੂੰ ਦੱਸਿਆ ਕਿ ਉਸ ਨੇ ਇਕ ਔਰਤ ਨੂੰ I like you ਦਾ ਮੈਸੇਜ ਭੇਜਿਆ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਦੀ ਬਹੁਤ ਕੁੱਟਮਾਰ ਕੀਤੀ। ਉਸ ਨਾਲ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਇਸ ਟਵਿੱਟਰ ਯੂਜ਼ਰ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਪੁਲਿਸ ਤੋਂ ਮਦਦ ਮੰਗੀ ਹੈ।
ਟਵਿੱਟਰ 'ਤੇ ਇਨ੍ਹੀਂ ਦਿਨੀਂ ਪੰਜਾਬ ਪੁਲਿਸ ਦੇ ਜ਼ੋਰਦਾਰ ਰਿਪਲਾਈ ਦੀ ਬਹੁਤ ਤਰੀਫ਼ ਹੋ ਰਹੀ ਹੈ। ਦਰਅਸਲ, ਇੱਕ ਟਵਿੱਟਰ ਯੂਜ਼ਰ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਪੁਲਿਸ ਤੋਂ ਮਦਦ ਮੰਗਦੇ ਹੋਏ ਕਿਹਾ ਸੀ ਕਿ ਉਸ ਨੇ ਕਿਸੇ ਹੋਰ ਦੀ ਪਤਨੀ ਨੂੰ 'ਆਈ ਲਾਈਕ ਯੂ' ਦਾ ਮੈਸੇਜ ਭੇਜਿਆ ਸੀ। ਮੈਸੇਜ ਮਿਲਣ ਤੋਂ ਬਾਅਦ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਪੰਜਾਬ ਪੁਲਿਸ ਨੇ ਇਸ ਟਵੀਟ ਦੇ ਜਵਾਬ 'ਚ ਜੋ ਲਿਖਿਆ, ਉਹ ਨੇਟੀਜ਼ਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਮਦਦ ਮੰਗਣ ਵਾਲੀ ਇਸ ਵਾਇਰਲ ਪੋਸਟ 'ਤੇ ਨੇਟੀਜ਼ਨਸ ਨੇ ਹੱਸਣ ਵਾਲੇ ਇਮੋਜੀ ਭੇਜੇ ਅਤੇ ਟਵਿਟਰ ਯੂਜ਼ਰ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਦੇ ਜਵਾਬ ਨੂੰ ਦੇਖਦੇ ਹੋਏ ਇਸ ਟਵਿਟਰ ਯੂਜ਼ਰ ਨੇ ਬਾਅਦ 'ਚ ਆਪਣਾ ਟਵੀਟ ਡਿਲੀਟ ਕਰ ਦਿੱਤਾ, ਪਰ ਉਸ ਦਾ ਸਕ੍ਰੀਨਸ਼ਾਟ ਵਾਇਰਲ ਹੋ ਗਿਆ ਹੈ।
ਦੇਖੋ ਟਵੀਟ ਦਾ ਸਕ੍ਰੀਨਸ਼ਾਟ
ਆਪਣੇ ਜਵਾਬ 'ਚ ਪੰਜਾਬ ਪੁਲਿਸ ਨੇ ਅੰਗਰੇਜ਼ੀ 'ਚ ਕਿਹਾ, "ਸਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਇੱਕ ਔਰਤ ਨੂੰ ਭੇਜੇ ਬੇਲੋੜੇ ਮੈਸੇਜ 'ਤੇ ਕੀ ਉਮੀਦ ਕਰ ਰਹੇ ਸੀ, ਪਰ ਉਨ੍ਹਾਂ ਨੂੰ ਤੁਹਾਡੀ ਕੁੱਟਮਾਰ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਨੂੰ ਤੁਹਾਡੇ ਬਾਰੇ ਸਾਨੂੰ ਰਿਪੋਰਟ ਕਰਨੀ ਚਾਹੀਦੀ ਸੀ ਅਤੇ ਅਸੀਂ ਤੁਹਾਨੂੰ ਸਾਰੀਆਂ ਧਾਰਾਵਾਂ ਦੇ ਤਹਿਤ ਸੇਵਾ ਦਿੰਦੇ। ਕਾਨੂੰਨ ਦੇ ਇਨ੍ਹਾਂ ਦੋਵਾਂ ਅਪਰਾਧਾਂ 'ਤੇ ਕਾਨੂੰਨ ਅਨੁਸਾਰ ਧਿਆਨ ਦਿੱਤਾ ਜਾਵੇਗਾ!"
ਪੰਜਾਬ ਪੁਲਿਸ ਦਾ ਅਜਿਹਾ ਜਵਾਬ ਦੇਖ ਕੇ ਇਸ ਟਵਿਟਰ ਯੂਜ਼ਰ ਦੀ ਬੋਲਤੀ ਬੰਦ ਹੋ ਗਈ। ਇਸ ਟਵੀਟ 'ਤੇ ਨੇਟੀਜ਼ਨਸ ਨੇ ਕਈ ਟਿੱਪਣੀਆਂ ਕੀਤੀਆਂ। ਇੱਕ ਨੇ ਟਵਿੱਟਰ ਯੂਜ਼ਰ ਲਈ ਲਿਖਿਆ, "ਤੁਸੀਂ ਕਿਸੇ ਦੀ ਪਤਨੀ ਨੂੰ "I Like You" ਮੈਸੇਜ ਭੇਜਿਆ ਅਤੇ ਉਮੀਦ ਕੀਤੀ ਕਿ ਉਸ ਦਾ ਪਤੀ ਕੋਈ ਰਿਐਕਸ਼ਨ ਨਹੀਂ ਕਰੇਗਾ। ਤੁਸੀਂ ਜੋ ਕੀਤਾ ਹੈ, ਉਹ ਅਜਿਹੀ ਕਾਰਵਾਈ ਨੂੰ ਉਕਸਾਉਂਦਾ ਹੈ।"