ਲਾਹੌਰ: ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਨੇ ਦੋ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ, ਇੱਕ ਪ੍ਰੇਮੀ ਜੋੜੇ ਨੇ ਯੂਨੀਵਰਸਿਟੀ ਦੇ ਕੈਂਪਸ ਅੰਦਰ ਇੱਕ ਦੂਜੇ ਨੂੰ ਗਲੇ ਲਾ ਲਿਆ ਤੇ ਪ੍ਰਪੋਜ਼ ਕੀਤਾ। ਇਸ ਪੂਰੇ ਸੀਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਮਗਰੋਂ ਯੂਨੀਵਰਸਿਟੀ ਨੇ ਦੋ ਵਿਦਿਆਰਥੀਆਂ ਨੂੰ ਬਾਹਰ ਕੱਢ ਦਿੱਤਾ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ



ਲਾਹੌਰ ਯੂਨੀਵਰਸਿਟੀ ਦੀ ਵਿਸ਼ੇਸ਼ ਅਨੁਸ਼ਾਸਨੀ ਕਮੇਟੀ ਨੇ ਸ਼ੁੱਕਰਵਾਰ ਨੂੰ ਮੀਟਿੰਗ ਕੀਤੀ ਤੇ ਦੋਵਾਂ ਵਿਦਿਆਰਥੀਆਂ ਨੂੰ ਤਲਬ ਕੀਤਾ ਪਰ ਉਹ ਪੇਸ਼ ਨਹੀਂ ਹੋਏ। ਇਸ ਮਗਰੋਂ ਕਮੇਟੀ ਨੇ ਦੋਨਾਂ ਨੂੰ ਲੜਕੀ ਤੇ ਲੜਕੇ ਨੇ ਯੂਨੀਵਰਸਿਟੀ ਵਿੱਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਤੇ ਕਿਸੇ ਵੀ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੇ ਬੈਨ ਲਾ ਦਿੱਤਾ। ਲਾਹੌਰ ਯੂਨੀਵਰਸਿਟੀ ਦੇ ਅਨੁਸਾਰ, ਇਹ ਦੋਵੇਂ ਵਿਦਿਆਰਥੀ ਦੁਰਵਿਵਹਾਰ ਤੇ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ 'ਚ ਸ਼ਾਮਲ ਸਨ।ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


 


 






ਦੱਸ ਦੇਈਏ ਕਿ ਇਨ੍ਹਾਂ ਦੇ ਪ੍ਰਪੋਜ਼ ਦੀ ਵੀਡੀਓ ਨੇ ਟਵਿੱਟਰ ਤੇ ਪੂਰੀ ਹੱਲ ਚੱਲ ਮਚਾਈ ਸੀ। ਇਹ ਘਟਨਾ ਪਿਛਲੇ ਵੀਰਵਾਰ ਦੀ ਹੈ ਜਿਸ ਮਗਰੋਂ ਵੀਡੀਓ ਟੌਪ ਟ੍ਰੇਂਡ ਵਿੱਚ ਸ਼ਾਮਲ ਸੀ। ਵੀਡੀਓ ਵਿੱਚ ਦੇਖਿਆ ਗਿਆ ਕਿ ਇੱਕ ਲੜਕੀ ਆਪਣੇ ਗੋਢਿਆਂ ਤੇ ਬੈਠ ਕੇ ਗੁਲਾਬ ਦੇ ਫੁੱਲਾਂ ਵਾਲਾ ਇੱਕ ਬੁੱਕੇ ਮੁੰਡੇ ਨੂੰ ਦਿੰਦੀ ਹੈ। ਇਸ ਮਗਰੋਂ ਲੜਕਾ ਉਸ ਨੂੰ ਗਲੇ ਲਗਾ ਲੈਂਦਾ ਹੈ ਤੇ ਆਲੇ-ਦੁਆਲੇ ਦੇ ਵਿਦਿਆਰਥੀ ਉਨ੍ਹਾਂ ਲਈ ਤਾੜੀਆਂ ਵਜਾਉਂਦੇ ਹਨ। ਜਿਵੇਂ ਹੀ ਵੀਡੀਓ ਵਾਇਰਲ ਹੋਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦਾ ਨੋਟਿਸ ਲਿਆ।


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


 




ਯੂਨੀਵਰਸਿਟੀ ਦੇ ਇਸ ਫੈਸਲੇ ਮਗਰੋਂ ਇੰਨਟਰਨੈਟ ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਆ ਦਿੱਤੀ ਹੈ। ਇਸ ਵਿੱਚ ਇੱਕ ਟਵਿੱਟਰ ਯੂਜ਼ਰ ਨੇ ਅਮਿਤਾਭ ਬੱਚਨ ਦੀ ਫ਼ਿਲਮ ਮੁਹੱਬਤੇ ਦੀ ਤਸਵੀਰ ਸਾਂਝਾ ਕੀਤੀ ਹੈ। ਇਸ ਵਿੱਚ ਅਮਿਤਾਭ ਨੇ ਇੱਕ ਪ੍ਰਿੰਸੀਪਲ ਦਾ ਕਿਰਦਾਰ ਅਦਾ ਕੀਤਾ ਸੀ ਜੋ ਪਿਆਰ ਤੇ ਰੋਮਾਂਸ ਦੇ ਖਿਲਾਫ ਸੀ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


 


 


Education Loan Information:

Calculate Education Loan EMI