Trending News: ਜੇਕਰ ਕਿਸੇ ਕੰਪਨੀ ਵਿੱਚ ਤੁਹਾਡਾ ਪਹਿਲਾ ਦਿਨ ਹੈ ਅਤੇ ਤੁਸੀਂ ਪਹਿਲੇ ਦਿਨ ਹੀ ਉਸ ਕੰਪਨੀ ਨੂੰ ਰਗੜਾ ਲਗਾਉਂਦੇ ਹੋ, ਤਾਂ ਕੰਪਨੀ ਤੁਹਾਡੇ ਨਾਲ ਕਿਵੇਂ ਪੇਸ਼ ਆਵੇਗੀ? ਸਪੱਸ਼ਟ ਹੈ ਕਿ ਕੰਪਨੀ ਤੁਹਾਨੂੰ ਤੁਰੰਤ ਬਰਖਾਸਤ ਕਰ ਦਵੇਗੀ। ਅਜਿਹਾ ਹੀ ਕੁਝ ਰੂਸ ਦੀ ਇੱਕ ਆਰਟ ਗੈਲਰੀ ਦੇ ਸੁਰੱਖਿਆ ਗਾਰਡ ਨਾਲ ਹੋਇਆ ਜਿਸ ਨੇ ਨੌਕਰੀ ਦੇ ਪਹਿਲੇ ਹੀ ਦਿਨ ਕੰਪਨੀ ਨਾਲ 7 ਕਰੋੜ ਦਾ ਚੂਨਾ ਲਗਾ ਦਿੱਤਾ। ਜੀ ਹਾਂ ਜਨਾਬ, ਪੂਰੇ ਸੱਤ ਕਰੋੜ ਦਾ ਚੂਨਾ।
ਅਸਲ 'ਚ ਹੋਇਆ ਇਹ ਕਿ ਸਕਿਓਰਿਟੀ ਗਾਰਡ ਨੇ ਫੇਸਲੇਸ ਫਿਗਰ ਪੇਂਟਿੰਗ 'ਤੇ ਅੱਖਾਂ ਬਣਾ ਦਿੱਤੀਆਂ, ਇਸ ਪੇਂਟਿੰਗ ਦੀ ਕੀਮਤ 7,52,06,182 ਰੁਪਏ ਸੀ। ਉਸ ਦੀ ਇਸ ਕਾਰਵਾਈ ਕਾਰਨ ਪੇਂਟਿੰਗ ਦੀ ਸਾਰੀ ਹੋਂਦ ਖ਼ਤਮ ਹੋ ਗਈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਖੜ੍ਹੇ-ਖੜ੍ਹੇ ਬੋਰ ਹੋ ਰਿਹਾ ਸੀ।
ਕੰਪਨੀ ਨੂੰ ਖੁਦ ਭਰਨਾ ਪਿਆ ਹਰਜਾਨਾ
ਖਬਰਾਂ ਮੁਤਾਬਕ ਪ੍ਰਦਰਸ਼ਨੀ ਦੇਖਣ ਆਏ ਦਰਸ਼ਕਾਂ ਨੇ ਪੇਂਟਿੰਗ 'ਚ ਮੌਜੂਦ ਤਿੰਨ 'ਚੋਂ ਦੋ 'ਤੇ ਸੁਰੱਖਿਆ ਗਾਰਡ ਨੂੰ ਪੈਨ ਚਲਾਉਂਦੇ ਦੇਖਿਆ। ਇਹ ਪ੍ਰਦਰਸ਼ਨੀ 7 ਦਸੰਬਰ 2021 ਨੂੰ ਯੈਲਤਸਿਨ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਸੀ। ਹਾਲਾਂਕਿ ਉਸ ਗਾਰਡ ਦਾ ਨਾਂ ਸਾਹਮਣੇ ਨਹੀਂ ਆਇਆ ਪਰ ਉਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਗਿਆ। ਦਰਅਸਲ ਇਹ ਪੇਂਟਿੰਗ ਮਾਸਕੋ ਦੀ ਸਟੇਟ ਟ੍ਰੇਟਿਆਕੋਵ ਗੈਲਰੀ ਤੋਂ ਲੋਨ 'ਤੇ ਲਈ ਗਈ ਸੀ। ਖਰਾਬ ਹੋਣ ਤੋਂ ਬਾਅਦ ਗੈਲਰੀ ਨੂੰ ਇਸ ਪੇਂਟਿੰਗ ਨੂੰ ਠੀਕ ਕਰਨ ਲਈ ਵਾਪਸ ਮਾਸਕੋ ਗੈਲਰੀ ਭੇਜਣਾ ਪਿਆ।
ਪੇਂਟਿੰਗ ਨੂੰ ਸਹੀ ਬਣਾਉਣ ਲਈ ਆਵੇਗੀ ਕਿੰਨਾ ਖਰਚਾ
ਪੇਂਟਿੰਗ ਨੂੰ ਇਸਦੀ ਪੁਰਾਣੀ ਦਿੱਖ ਵਿੱਚ ਬਹਾਲ ਕਰਨ ਲਈ ਅੰਦਾਜ਼ਨ 2.5 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਦਾ ਖਰਚਾ ਉਹੀ ਕੰਪਨੀ ਚੁੱਕੇਗੀ ਜਿਸ ਲਈ ਸੁਰੱਖਿਆ ਗਾਰਡ ਕੰਮ ਕਰਦਾ ਸੀ।
ਇਸ ਘਟਨਾ 'ਤੇ ਆਨੰਦ ਮਹਿੰਦਰਾ ਨੇ ਕੀ ਕਿਹਾ?
ਜਦੋਂ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ 'ਤੇ ਨਵੇਂ ਯੁੱਗ ਨਾਲ ਤਾਲਮੇਲ ਰੱਖਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਚਿੰਤਾ ਕਿਉਂ? ਬਸ ਨਵੀਂ ਰਚਨਾ ਨੂੰ NFT ਵਿੱਚ ਬਦਲ ਦਿਓ!'
ਇਹ ਵੀ ਪੜ੍ਹੋ: Vaishno Devi Coin: ਤੁਹਾਡੇ ਕੋਲ ਵੀ ਹੈ ਵੈਸ਼ਨੋ ਦੇਵੀ ਦਾ ਇਹ ਸਿੱਕਾ ਤਾਂ ਤੁਹਾਨੂੰ ਮਿਲਣਗੇ ਪੂਰੇ 10 ਲੱਖ, ਜਾਣੋ ਕਿਵੇਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin