ਅੱਜ ਕੱਲ੍ਹ ਚੋਰਾਂ ਦੇ ਹੋਂਸਲੇ ਸਿਖਰਾਂ 'ਤੇ ਹਨ। ਪਹਿਲਾਂ ਘਰ ਫੇਰ ਕਾਰ, ਬੱਸ ਹੁਣ ਚੱਲਦੀ ਰੇਲਗੱਡੀਆਂ ਤੱਕ ਚੋਰਾਂ ਨੇ ਆਪਣੀ ਪਹੁੰਚ ਕਰ ਦਿੱਤੀ ਹੈ। ਚੱਲਦੀ ਰੇਲਗੱਡੀ ਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ ਅਤੇ ਇਸਨੂੰ ‘ਕਰਮਾਂ ਦਾ ਨਤੀਜਾ’ ਵੀ ਕਹਿ ਰਹੇ ਹਨ। ਹੋਇਆ ਇਹ ਕਿ ਟ੍ਰੇਨ ਦੇ ਦਰਵਾਜ਼ੇ ‘ਤੇ ਖੜ੍ਹੇ ਇਕ ਨੌਜਵਾਨ ਨੇ ਟਾਇਲਟ ਤੋਂ ਆ ਰਹੀ ਬਜ਼ੁਰਗ ਔਰਤ ਦੀ ਚੇਨ ਖਿੱਚਣ ਦੀ ਕੋਸ਼ਿਸ਼ ਕੀਤੀ। ਪਰ ਅਗਲੇ ਹੀ ਪਲ ਨੌਜਵਾਨ ਨਾਲ ਜੋ ਹੋਇਆ, ਉਹ ਦਿਲ ਦਹਿਲਾ ਦੇਣ ਵਾਲਾ ਹੈ। ਇਹ ਸਾਰੀ ਘਟਨਾ ਟਰੇਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਟਰੇਨ ਦੇ ਦਰਵਾਜ਼ੇ ਕੋਲ ਖੜ੍ਹਾ ਹੈ। ਉਹ ਇਧਰ ਉਧਰ ਨਜ਼ਰ ਮਾਰਦਾ ਰਹਿੰਦਾ ਹੈ। ਟਰੇਨ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਇਸ ਦੌਰਾਨ ਦੋ ਬਜ਼ੁਰਗ ਔਰਤਾਂ ਟਾਇਲਟ ਵੱਲ ਆਉਂਦੀਆਂ ਦਿਖਾਈ ਦਿੰਦੀ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਨੌਜਵਾਨ ਨੇ ਤੇਜ਼ ਰਫ਼ਤਾਰ ਨਾਲ ਔਰਤ ਦੇ ਗਲੇ ਤੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ।






ਹਾਲਾਂਕਿ, ਨੌਜਵਾਨ ਨੂੰ ਉਸਦੇ ਕੀਤੇ ਦੀ ਤੁਰੰਤ ਸਜ਼ਾ ਮਿਲਦੀ ਹੈ। ਚੇਨ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਉਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਚੱਲਦੀ ਟਰੇਨ ਤੋਂ ਸਿੱਧਾ ਰੇਲਵੇ ਟ੍ਰੈਕ ‘ਤੇ ਡਿੱਗ ਗਿਆ। ਇਸ ਵੀਡੀਓ ਨੂੰ 27 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ, ਲੋਕ ਪੋਸਟ ‘ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


ਲੋਕਾਂ ਨੇ ਕਿਹਾ ‘ਕਰਮਾਂ ਦਾ ਫਲ’
ਇਕ ਯੂਜ਼ਰ ਨੇ ਲਿਖਿਆ, ਇਸ ਨੂੰ ਕਰਮਾਂ ਦਾ ਨਤੀਜਾ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਹੈ ਕਿ ਚੋਰ ਇੰਨੇ ਨਿਡਰ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਚਲਦੀ ਟਰੇਨ ‘ਚ ਵੀ ਚੇਨ ਖੋਹਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਯੂਜ਼ਰ ਦਾ ਕਹਿਣਾ ਹੈ, ਹੁਣ ਉਹ ਟੁੱਟੀਆਂ ਲੱਤਾਂ ਨਾਲ ਹਸਪਤਾਲ ਵਿੱਚ ਪਿਆ ਹੋਵੇਗਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।