ਬੱਚੇ ਹੋਣ ਜਾਂ ਬੁੱਢੇ, ਹਰ ਕੋਈ ਜਾਦੂ ਦੇ ਟਰਿੱਕ ਦੇਖਣਾ ਪਸੰਦ ਕਰਦਾ ਹੈ। ਸਮਾਰਟਫੋਨ ਤੋਂ ਪਹਿਲਾਂ ਦੇ ਦੌਰ 'ਚ ਜਦੋਂ ਵੀਡੀਓ ਕੰਟੈਂਟ ਦਾ ਅਜਿਹਾ ਹੜ੍ਹ ਨਹੀਂ ਸੀ, ਲੋਕ ਆਪਣੇ ਸ਼ਹਿਰ 'ਚ ਜਾਦੂ ਦੇ ਸ਼ੋਅ ਦੇਖਣ ਲਈ ਜਾਂਦੇ ਸਨ ਪਰ ਹੌਲੀ-ਹੌਲੀ ਲੋਕਾਂ ਨੇ ਯੂ-ਟਿਊਬ ਅਤੇ ਫੇਸਬੁੱਕ 'ਤੇ ਹੀ ਜਾਦੂ ਵੇਖਣਾ ਸ਼ੁਰੂ ਕਰ ਦਿੱਤਾ।


ਹਾਲਾਂਕਿ ਜਾਦੂ (Viral Magic Videos) ਅਜਿਹੀ ਚੀਜ਼ ਹੈ, ਜਿਸ ਨੂੰ ਯੂਟਿਊਬ 'ਤੇ ਦੇਖਣਾ ਓਨਾ ਹੀ ਮਜ਼ੇਦਾਰ ਹੈ ਜਿੰਨਾ ਇਸ ਨੂੰ ਸਾਹਮਣੇ ਤੋਂ ਦੇਖਣਾ। ਇਨ੍ਹੀਂ ਦਿਨੀਂ ਫੇਸਬੁੱਕ 'ਤੇ ਅਜਿਹਾ ਹੀ ਇਕ ਜਾਦੂਈ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਔਰਤ ਜਾਦੂਈ ਢੰਗ ਨਾਲ ਸਟੇਜ 'ਤੇ (Woman Change Clothes on Stage Magic Video) ਆਪਣੇ ਕੱਪੜੇ ਸਾਰਿਆਂ ਸਾਹਮਣੇ ਬਦਲਦੀ ਹੈ।


ਫ਼ੇਸਬੁੱਕ ਪੇਜ਼ ਪੈਰਾਡਾਈਜ਼ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇਕ ਮਹਿਲਾ ਜਾਦੂਗਰ ਦੇ ਅਦਭੁਤ ਕਾਰਨਾਮੇ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਹੈ। 3 ਮਿੰਟ ਦੇ ਇਸ ਵੀਡੀਓ 'ਚ ਇਕ ਔਰਤ ਸਟੇਜ 'ਤੇ ਚੱਲਦੇ ਹੋਏ ਇੰਨੇ ਕੱਪੜੇ ਬਦਲਦੀ ਹੈ ਕਿ ਕਿਸੇ ਨੂੰ ਵੀ ਅਜਿਹਾ ਕਰਨ 'ਚ ਘੱਟੋ-ਘੱਟ ਅੱਧਾ ਘੰਟਾ ਲੱਗ ਜਾਵੇਗਾ। ਵੀਡੀਓ ਦੀ ਸ਼ੁਰੂਆਤ 'ਚ ਔਰਤ ਪ੍ਰਿੰਟਿਡ ਡਰੈੱਸ 'ਚ ਨਜ਼ਰ ਆ ਰਹੀ ਹੈ ਪਰ ਜਿਵੇਂ ਹੀ ਉਹ ਆਪਣੀ ਕਲਾਬਾਜ਼ੀ ਦਾ ਪ੍ਰਦਰਸ਼ਨ ਸ਼ੁਰੂ ਕਰਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ।



ਦੇਖਦੇ ਹੀ ਦੇਖਦੇ ਬਦਲ ਜਾਂਦਾ ਔਰਤ ਦੀ ਡ੍ਰੈੱਸ


ਔਰਤ ਇੱਕ ਡੈੱਸ ਦੇ ਨੇੜੇ ਪਹੁੰਚਦੀ ਹੈ ਅਤੇ ਜਿਵੇਂ ਹੀ ਉਹ ਉਸ ਨੂੰ ਆਪਣੇ ਵੱਲ ਖਿੱਚਦੀ ਹੈ, ਉਹ ਡ੍ਰੈੱਸ ਉਸ ਦੇ ਸਰੀਰ ਉੱਤੇ ਆ ਜਾਂਦੀ ਹੈ ਅਤੇ ਉਸ ਦਾ ਪੁਰਾਣਾ ਡ੍ਰੈੱਸ ਗਾਇਬ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਦੁਬਾਰਾ ਅੱਗੇ ਵਧਦੀ ਹੈ ਅਤੇ ਪੀਲੇ ਰੰਗ ਦੀ ਡ੍ਰੈੱਸ ਦੇ ਨੇੜੇ ਪਹੁੰਚ ਜਾਂਦੀ ਹੈ। ਜਿਵੇਂ ਹੀ ਉਹ ਪੀਲੀ ਡ੍ਰੈੱਸ ਨੂੰ ਛੂਹਦੀ ਹੈ, ਉਸ ਦੀ ਹਰੀ ਡ੍ਰੈੱਸ ਦਾ ਰੰਗ (Woman Dress Colour Change in Magic Video) ਪੀਲਾ ਹੋ ਜਾਂਦਾ ਹੈ। ਫਿਰ ਉਹ ਇੱਥੇ ਹੀ ਨਹੀਂ ਰੁਕਦੀ, ਹੌਲੀ-ਹੌਲੀ ਉਹ ਆਪਣੇ ਬਾਕੀ ਡ੍ਰੈੱਸ ਬਦਲਦੀ ਹੈ ਅਤੇ ਲੋਕਾਂ ਦੀਆਂ ਤਾੜੀਆਂ ਸੁਣਾਈ ਦਿੰਦੀਆਂ ਹਨ।


ਫੇਸਬੁੱਕ 'ਤੇ ਵਾਇਰਲ ਹੋ ਰਹੀ ਵੀਡੀਓ


ਤੁਹਾਨੂੰ ਦੱਸ ਦੇਈਏ ਕਿ ਇਸ ਸ਼ਾਨਦਾਰ ਵੀਡੀਓ ਨੂੰ 10 ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ, ਜਦਕਿ 13 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਕਈ ਲੋਕ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਨੇ ਤਾਂ ਇੱਥੋਂ ਤੱਕ ਕਿਹਾ ਕਿ ਔਰਤ ਜਿਸ ਤਰ੍ਹਾਂ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੇ ਹਜ਼ਾਰਾਂ ਸਾਲਾਂ ਤੋਂ ਇਸ ਟ੍ਰਿਕ ਦੀ ਪ੍ਰੈਕਟਿਸ ਕੀਤੀ ਹੈ।



ਇਹ ਵੀ ਪੜ੍ਹੋ: ਮੋਦੀ ਸਰਕਾਰ ਦੇ 2000 ਦੇ ਨੋਟਾਂ ਨੂੰ ਲੱਗੀ ਬ੍ਰੇਕ, ਤਿੰਨ ਸਾਲ ਤੋਂ ਨਹੀਂ ਛਪੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904