Trending: ਕੁਝ ਲੋਕਾਂ ਦਾ ਜਾਨਵਰਾਂ ਨਾਲ ਬੇਅੰਤ ਪਿਆਰ ਹੁੰਦਾ ਹੈ। ਖਾਸ ਕਰਕੇ ਕੁੱਝ ਲੋਕਾਂ ਵਿੱਚ ਕੁੱਤਿਆਂ (Dogs) ਪ੍ਰਤੀ ਦਿਆਲਤਾ ਅਤੇ ਦੇਖਭਾਲ ਦੀ ਭਾਵਨਾ ਦੇਖੀ ਜਾਂਦੀ ਹੈ। ਅਜਿਹੀ ਹੀ ਇੱਕ 90 ਸਾਲਾਂ ਦੀ ਔਰਤ (90 years old lady) ਰੋਜ਼ਾਨਾ ਗਲੀ ਦੇ ਕੁੱਤਿਆਂ ਨੂੰ ਖਾਣਾ ਬਣਾ ਕੇ ਖੁਆਉਂਦੀ ਹੈ।
ਵੀਡੀਓ ਦੀ ਸ਼ੁਰੂਆਤ ਬਜ਼ੁਰਗ ਔਰਤ ਵੱਲੋਂ ਬਿਰਯਾਨੀ ਪਕਾਉਣ ਹੁੰਦੀ ਹੈ। ਹਾਲਾਂਕਿ, ਇਹ ਪਹਿਲੀ ਵਾਰ ਸੀ ਜਦੋਂ ਉਸਦੀ ਪੋਤੀ ਆਪਣੀ ਦਾਦੀ ਨੂੰ ਕੁਝ ਅਵਾਰਾ ਕੁੱਤਿਆਂ ਨੂੰ ਖਾਣਾ ਖੁਆਉਣ ਲਈ ਆਪਣੇ ਨਾਲ ਲੈ ਗਈ ਸੀ। ਬਜ਼ੁਰਗ ਔਰਤ ਨੇ ਪਿਆਰ ਅਤੇ ਰਹਿਮ ਨਾਲ ਆਪਣੇ ਹੱਥਾਂ ਨਾਲ ਅਵਾਰਾ ਕੁੱਤਿਆਂ ਨੂੰ ਖੁਆਇਆ, ਜਿਸ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਮਹਿਲਾ ਦੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਕਾਫੀ ਖੁਸ਼ ਹਨ।
ਵੇਖੋ ਵੀਡੀਓ-



ਇਹ ਵੀਡੀਓ ਇੱਕ ਹਫ਼ਤਾ ਪਹਿਲਾਂ ਇੰਸਟਾਗ੍ਰਾਮ ਅਕਾਉਂਟ Pawsinpiddle 'ਤੇ ਪੋਸਟ ਕੀਤਾ ਗਿਆ ਸੀ ਅਤੇ ਹੁਣ ਤੱਕ 1.42 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, ''ਮੇਰੀ 90 ਸਾਲਾ ਦਾਦੀ, ਜਿਸ ਨੂੰ ਗੰਭੀਰ ਆਸਟੀਓਪੋਰੋਸਿਸ ਹੈ, ਕਈ ਵੱਡੀਆਂ ਸਰਜਰੀਆਂ ਹੋ ਚੁੱਕੀਆਂ ਹਨ, ਉਹ ਸਮੇਂ-ਸਮੇਂ 'ਤੇ ਮੰਜੇ 'ਤੇ ਪਈ ਰਹੀ, ਉਹ ਕੁੱਤਿਆਂ ਪ੍ਰਤੀ ਆਪਣੇ ਪਿਆਰ ਦੇ ਰਾਹ 'ਤੇ ਕੁਝ ਵੀ ਨਹੀਂ ਆਉਣ ਦਿੰਦੀ। ਉਹ ਰੋਜ਼ਾਨਾ ਸਵੇਰੇ 4:30 ਵਜੇ ਉਠ ਕੇ 120+ ਕੁੱਤਿਆਂ ਲਈ ਵੱਖ-ਵੱਖ ਤਰ੍ਹਾਂ ਦਾ  ਖਾਣਾ ਪਕਾਉਂਦੀ ਹੈ। ਇਸ ਤੋਂ ਬਾਅਦ ਜਦੋਂ ਮੈਂ ਵਾਪਸ ਆਉਂਦੀ ਹਾਂ ਤਾਂ ਉਹ ਪੁੱਛਦੀ ਹੈ, "ਅੱਜ ਸਾਰਿਆਂ ਨੇ ਚੰਗੀ ਤਰ੍ਹਾਂ ਖਾਣਾ ਖਾਧਾ? ਸਾਰਿਆਂ ਨੂੰ


ਇਹ ਪਸੰਦ ਆਇਆ? " ਅਤੇ ਫਿਰ ਮੈਂ ਉਹਨਾਂ ਨੂੰ ਉਹ ਵੀਡੀਓ ਦਿਖਾਉਂਦੀ ਹਾਂ, ਜਿਸ ਨੂੰ ਵੇਖ ਕੇ ਉਹਨਾਂ ਦੇ ਚਿਹਰੇ 'ਤੇ ਇੱਕ ਵੱਡੀ ਮੁਸਕਰਾਹਟ ਆ ਜਾਂਦੀ ਹੈ।  
ਪੋਸਟ ਵਿੱਚ ਅੱਗੇ ਲਿਖਿਆ, "ਅੱਜ ਮੈਂ ਫੈਸਲਾ ਕੀਤਾ, ਮੈਂ ਦਾਦੀ ਨੂੰ ਪਹਿਲੀ ਵਾਰ ਆਪਣੇ ਨਾਲ ਲੈ ਜਾਵਾਂਗੀ। ਉਨ੍ਹਾਂ ਦੀ ਸਰੀਰਕ ਸਿਹਤ ਨੂੰ ਲੈ ਕੇ ਗੰਭੀਰ ਖ਼ਤਰੇ ਸਨ, ਪਰ ਉਨ੍ਹਾਂ ਮੈਨੂੰ ਕਿਹਾ- "ਕੋਈ ਦਵਾਈ ਨਹੀਂ, ਪਰ ਕੁੱਤਿਆਂ ਨਾਲ ਪਿਆਰ, ਅੱਜ ਮੇਰੀ ਜਿੰਨੀ ਵੀ ਓਮਰ ਹੈ, ਇਨ੍ਹਾਂ ਕਾਰਨ ਹੀ ਲੰਬੀ ਹੈ, ਮੈਂ ਬਣਾਵਾਂ, ਇਹ ਖਾਣ, ਬਸ ਇਹੀ ਖੁਸ਼ੀ ਮੈਨੂੰ ਚਾਹੀਦੀ ਹੈ" ਹੋਰ ਵੇਖੋ, ਉਹ ਕਿਵੇਂ ਮੁਸਕਰਾਉਂਦੀ ਹੈ? ਉਹ ਇੰਨੇ ਸਾਲਾਂ ਬਾਅਦ ਉਨ੍ਹਾਂ ਨੂੰ ਕਿਵੇਂ ਛੂਹ ਸਕਦੀ ਹੈ? ਜਿਸ ਤਰ੍ਹਾਂ ਉਹ ਉਨ੍ਹਾਂ ਨਾਲ ਗੱਲ ਕਰਦੀ ਹੈ? ਇਸ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਹਜ਼ਾਰ ਕਾਰਨ ਦੱਸੋ ਤੁਸੀਂ ਇੱਕ ਭਾਈਚਾਰਕ ਜਾਨਵਰ (community animal) ਦੀ ਮਦਦ ਕਿਉਂ ਨਹੀਂ ਕਰ ਸਕਦੇ, ਕਿਰਪਾ ਕਰਕੇ ਇਸ ਨੂੰ ਦੇਖੋ।"