Treasure Law India: ਤੁਸੀਂ ਵੀ ਕਿਸੇ ਸਮੇਂ ਖਜ਼ਾਨਾ ਪ੍ਰਾਪਤ ਕਰਨ ਦੀ ਇੱਛਾ ਮੰਗੀ ਹੋਵੇਗੀ। ਫਿਲਮਾਂ 'ਚ ਵੀ ਦੇਖਿਆ ਹੋਵੇਗਾ ਕਿ ਜ਼ਮੀਨ 'ਚ ਦੱਬਿਆ ਸੋਨਾ ਮਿਲਣ ਨਾਲ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇੱਕ ਆਮ ਮੱਧ ਵਰਗੀ ਵਿਅਕਤੀ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲੱਗ ਪੈਂਦਾ ਹੈ ਪਰ ਉਦੋਂ ਕੀ ਜੇ ਤੁਹਾਨੂੰ ਆਪਣੀ ਧਰਤੀ ਵਿਚ ਦੱਬਿਆ ਹੋਇਆ ਸੋਨੇ ਦਾ ਖਜ਼ਾਨਾ ਵੀ ਮਿਲੇ? ਤੁਸੀਂ ਵੀ ਖੁਸ਼ੀ ਨਾਲ ਛਾਲਾਂ ਮਾਰਨ ਲੱਗ ਜਾਓਗੇ ਪਰ ਇਹ ਖੁਸ਼ੀ ਬਹੁਤੀ ਦੇਰ ਨਹੀਂ ਰਹੇਗੀ। ਅਜਿਹਾ ਹੀ ਹੋਵੇਗਾ ਜਿਵੇਂ ਹੱਥ ਤਾਂ ਆਇਆ ਪਰ ਮੂੰਹ ਨੂੰ ਨਾ ਲਾਇਆ। ਜਾਣੋ ਭਾਰਤ 'ਚ ਸੋਨਾ ਮਿਲਣ ਤੋਂ ਬਾਅਦ ਕੀ ਹੁੰਦਾ ਹੈ।


ਭਾਰਤ ਦੀਆਂ ਕਾਨੂੰਨੀ ਵਿਵਸਥਾਵਾਂ


ਸਭ ਤੋਂ ਪਹਿਲਾਂ, ਭਾਰਤ ਵਿੱਚ ਖਜ਼ਾਨੇ ਦੀ ਖੁਦਾਈ ਗੈਰ-ਕਾਨੂੰਨੀ ਹੈ। 1960 ਤੋਂ, ਭਾਰਤ ਦੇ ਪੁਰਾਤੱਤਵ ਵਿਭਾਗ ਨੂੰ ਜ਼ਮੀਨ ਹੇਠਾਂ ਖੁਦਾਈ ਕਰਨ ਦਾ ਪੂਰਾ ਅਧਿਕਾਰ ਹੈ। ਉਸ ਨੂੰ ਜ਼ਮੀਨ ਦੇ ਹੇਠਾਂ ਪੁਰਾਤੱਤਵ ਮਹੱਤਵ ਅਤੇ ਹੋਰ ਚੀਜ਼ਾਂ ਦੀ ਖੁਦਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਸਾਲ 1971 ਵਿੱਚ ਜ਼ਮੀਨ ਵਿੱਚ ਮਿਲੇ ਖ਼ਜ਼ਾਨੇ ਬਾਰੇ ਕਾਨੂੰਨ ਬਣਾਇਆ ਗਿਆ ਸੀ। ਇਸ ਨੂੰ ਡੈਫੀਨਾ ਐਕਟ ਦਾ ਨਾਮ ਦਿੱਤਾ ਗਿਆ। ਇਸ ਅਨੁਸਾਰ ਕੋਈ ਵੀ ਵਿਅਕਤੀ ਜ਼ਮੀਨ ਹੇਠਾਂ ਖੁਦਾਈ ਨਹੀਂ ਕਰ ਸਕਦਾ। ਕਾਨੂੰਨੀ ਭਾਸ਼ਾ ਵਿੱਚ ਖਜ਼ਾਨੇ ਦਾ ਅਰਥ ਹੈ ਮਿੱਟੀ ਵਿੱਚ ਛੁਪੀ ਹੋਈ ਕਿਸੇ ਵੀ ਕੀਮਤ ਦੀ ਕੋਈ ਵੀ ਚੀਜ਼, ਜਾਂ ਇਸ ਨਾਲ ਜੁੜੀ ਕੋਈ ਵੀ ਚੀਜ਼। ਪਰ ਇਸ 'ਤੇ ਪਹਿਲਾ ਹੱਕ ਕਿਸ ਦਾ ਹੈ- ਕੇਂਦਰ ਸਰਕਾਰ ਜਾਂ ਸੂਬਾ ਸਰਕਾਰ? ਜ਼ਮੀਨ ਕੇਂਦਰ ਤੇ ਰਾਜ ਸਰਕਾਰਾਂ ਦੋਵਾਂ ਦੇ ਕੋਲ ਰਾਜ ਦਾ ਵਿਸ਼ਾ ਹੈ। ਪਰ, ਇਨ੍ਹਾਂ ਮਾਮਲਿਆਂ ਵਿੱਚ ਰਾਜ ਦਾ ਪਹਿਲਾ ਅਧਿਕਾਰ ਹੈ।


ਕੀ ਕਰਨਾ ਹੈ ਜਦੋਂ ਤੁਹਾਨੂੰ ਖਜ਼ਾਨਾ ਮਿਲਦੈ ਤਾਂ?


ਪ੍ਰਸਿੱਧ ਵਿਸ਼ਵਾਸ ਦੇ ਉਲਟ, ਖਜ਼ਾਨਾ ਲੱਭਣਾ ਤੁਹਾਨੂੰ ਕਰੋੜਪਤੀ ਨਹੀਂ ਬਣਾਉਂਦਾ, ਖਜ਼ਾਨਾ ਵੇਚਣ ਦੀ ਸੋਚਣਾ ਵੀ ਗਲਤ ਹੈ। ਮੰਨ ਲਓ ਕਿ ਖੇਤ ਵਿੱਚ ਖੁਦਾਈ ਕਰਦੇ ਸਮੇਂ ਇੱਕ ਕਿਸਾਨ ਨੂੰ ਕੁਝ ਖ਼ਜ਼ਾਨਾ ਮਿਲਿਆ। ਅਜਿਹੇ 'ਚ ਉਸ ਕਿਸਾਨ ਨੂੰ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ ਹੋਵੇਗਾ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਖਜ਼ਾਨੇ ਨੂੰ ਕਬਜ਼ੇ 'ਚ ਲੈ ਲਿਆ। ਇਸ ਸਮੇਂ ਕਿਸਾਨ ਨੂੰ ਕੁਝ ਜ਼ਰੂਰੀ ਜਾਣਕਾਰੀ ਵੀ ਦੇਣੀ ਪਵੇਗੀ, ਜਿਵੇਂ- ਕਿਸਾਨ ਨੂੰ ਕਿੰਨੀ ਰਕਮ ਮਿਲੀ, ਖਜ਼ਾਨਾ ਕਿੱਥੋਂ ਮਿਲਿਆ, ਖਜ਼ਾਨਾ ਮਿਲਣ ਦੀ ਤਾਰੀਕ ਕਿਹੜੀ ਸੀ। ਜੇ ਪ੍ਰਸ਼ਾਸਨ ਨੂੰ ਸੂਚਨਾ ਨਾ ਦਿੱਤੀ ਤਾਂ ਕਿਸਾਨ 'ਤੇ ਮੁਕੱਦਮਾ ਹੋ ਸਕਦਾ ਹੈ। ਸਬੰਧਤ ਮੈਜਿਸਟਰੇਟ ਦੇ ਹੁਕਮਾਂ ਨਾਲ ਪੁਲਿਸ ਗ੍ਰਿਫ਼ਤਾਰ ਕਰ ਸਕਦੀ ਹੈ ਤੇ ਮੁਕੱਦਮਾ ਚਲਾ ਸਕਦੀ ਹੈ। ਕਾਨੂੰਨ ਤਹਿਤ ਦੋਸ਼ੀ ਪਾਏ ਜਾਣ 'ਤੇ ਕਿਸੇ ਵਿਅਕਤੀ ਨੂੰ 6 ਮਹੀਨੇ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।


ਖਜ਼ਾਨਾ ਜ਼ਬਤ ਹੋਣ ਤੋਂ ਬਾਅਦ ਇਸ ਨੂੰ ਸਰਕਾਰ ਕੋਲ ਜਮ੍ਹਾ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਖ਼ਜ਼ਾਨਾ ਜਾਂ ਤਾਂ ਪੁਰਾਤੱਤਵ ਵਿਭਾਗ ਜਾਂ ਸਰਕਾਰੀ ਖ਼ਜ਼ਾਨੇ ਵਿੱਚ ਚਲਾ ਜਾਂਦਾ ਹੈ। ਇਹ ਤੈਅ ਕੀਤਾ ਜਾਂਦਾ ਹੈ ਕਿ ਮਿਲਿਆ ਖਜ਼ਾਨਾ ਕਿੰਨਾ ਪੁਰਾਣਾ ਹੈ। ਜੇ 200, 300 ਸਾਲ ਪੁਰਾਣੀਆਂ ਕੋਈ ਵੀ ਪੁਰਾਤੱਤਵ ਸਰਵੇਖਣ ਵਸਤੂਆਂ ਮਿਲਦੀਆਂ ਹਨ ਤਾਂ ਉਹ ਪੁਰਾਤੱਤਵ ਵਿਭਾਗ ਕੋਲ ਜਮ੍ਹਾਂ ਕਰਵਾਈਆਂ ਜਾਣਗੀਆਂ। ਜੇ ਠੋਸ ਸੋਨਾ ਮਿਲਦਾ ਹੈ ਤਾਂ ਇਸ ਨੂੰ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ।